ਲੁਧਿਆਣਾ, 23 ਜਨਵਰੀ (ਮਨਿੰਦਰਪਾਲ ਮਿੱਡਾ)- ਸੋਮਵਾਰ ਨੂੰ ਕਰੀਮਪੁਰਾ ਬਾਜ਼ਾਰ ਵਿੱਚ ਕਾਰਪੋਰੇਸ਼ਨ ਵੱਲੋਂ ਹਾਈਕੋਰਟ ਦਾ ਹਵਾਲਾ ਦੇ ਕੇ ਕੀਤੀ ਗਈ ਤੋੜ ਭੰਨ ਦੇ ਬਾਰੇ ਕਰੀਮਪੁਰਾ ਦੇ ਚੇਅਰਮੈਨ ਸ. ਕਰਤਾਰ ਸਿੰਘ ਚਾਵਲਾ ਵੱਲੋਂ ਜਿੱਥੇ ਇਸ ਨੂੰ ਗੁੰਡਾਰਾਜ ਦੱਸਿਆ ਉੱਥੇ ਮੇਅਰ ਦੇ ਖਿਲਾਫ ਵੀ ਪੂਰੀ ਭੜਾਸ ਕੱਢੀ ਗਈ ਤੇ ਕਿਹਾ ਗਿਆ ਕਿ ਮੇਅਰ ਨੂੰ ਇੱਕ ਦਿਨ ਪਹਿਲਾਂ ਮਿਲ ਕੇ ਸਾਰੇ ਮਾਮਲੇ ਤੋਂ ਜਾਣੂ ਕਰਵਾਇਆ ਗਿਆ ਸੀ ਅਤੇ ਉਨ੍ਹਾਂ ਨੇ ਵਿਸ਼ਵਾਸ ਦਿੱਤਾ ਸੀ ਕਿ ਮੇਰੀ ਕਮਿਸ਼ਨਰ ਸਾਹਿਬ ਨਾਲ ਗੱਲ ਹੋ ਗਈ ਹੈ, ਪਰ ਅਗਲੇ ਦਿਨ ਦਾ ਇਹ ਕਾਰਾ ਦੇਖ ਕੇ ਜਿੱਥੇ ਮੇਅਰ ਸਾਹਿਬ ਦੀ ਭੂਮਿਕਾ ’ਤੇ ਵੀ ਪ੍ਰਸ਼ਨ ਚਿੰਨ੍ਹ ਲਗਾਉਂਦਾ ਹੈ। ਸੁਨੀਲ ਮਹਿਰਾ ਨੇ ਜਿੱਥੇ ਮੇਅਰ ਨੂੰ ਅਤਿ ਗੁੱਸੇ ਭਰੇ ਸ਼ਬਦਾਂ ਨਾਲ ਸੰਬੋਧਨ ਕੀਤਾ ਉੱਥੇ ਪੱਪੀ ਪ੍ਰਾਸ਼ਰ ਵੱਲੋਂ ਕਿ
ਜਦੋਂ ਮੇਅਰ ਸਾਹਿਬ ਤੇ ਕਮਿਸ਼ਨਰ ਸਾਹਿਬ ਇੱਕ ਦੂਜੇ ’ਤੇ ਦੋਸ਼ ਲਗਾ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਇਸ ਤੋਂ ਪਤਾ ਚਲਦਾ ਹੈ ਕਿ ਲੁਧਿਆਣੇ ਦੀ ਕਾਰਪੋਰੇਸ਼ਨ ਇਨ੍ਹਾਂ ਦੀ ਬਜਾਏ ਕੋਈ ਹੋਰ ਚਲਾ ਰਿਹਾ ਹੈ। ਡਿਪਟੀ ਮੇਅਰ ਆਰ. ਡੀ. ਸ਼ਰਮਾ ਅਨੁਸਾਰ ਮੇਅਰ ਸਾਹਿਬ ਆਪਣੀ ਮਰਜੀ ਕਰਦੇ ਹਨ ਤੇ ਹਰ ਵੇਲੇ ਕੌਂਸਲਰਾਂ ਨਾਲ ਲੜਦੇ-ਝਗੜਦੇ ਰਹਿੰਦੇ ਹਨ। ਇਸ ਮੌਕੇ ਉੱਤੇ ਵਿਧਾਇਕ ਭਾਰਤ ਭੂਸ਼ਨ ਆਸ਼ੂ, ਸੁਰਿੰਦਰ ਡਾਵਰ, ਕੋਮਲ ਚੇਤਲੀ, ਕਾਕਾ ਸੂਦ ਤੇ ਵੱਖ-ਵੱਖ ਬਜ਼ਾਰਾਂ ਦੇ ਅਹੁਦੇਦਾਰ ਪਹੁੰਚੇ ਹੋਏ ਸਨ।



