ਫਿਰੋਜ਼ਪੁਰ, 23 ਜਨਵਰੀ (ਵਿਜੇ ਕੱਕੜ)-ਬੇਸ਼ਕ ਭਾਰਤ ਦੁਆਰਾ ਆਪਣੇ ਗੁਆਂਢੀ ਦੇਸ਼ ਨਾਲ ਸੰਬਧ ਸੁਧਾਰਨ ਦੀ ਕੋਸ਼ਿਸ਼ਾਂ ਕੀਤਿਆਂ ਜਾ ਰਹੀਆਂ ਨੇ ਪਰ ਪਾਕ ਆਪਣੇ ਨਾਪਾਕ ਇਰਾਦਿਆਂ ਤੋਂ ਬਾਜ਼ ਨਹੀਂ ਆ ਰਿਹਾ ਅਤੇ ਭਾਰਤ ਵਿਚ ਆਤਂਕ ਫੈਲਾਉਣ ਲਈ ਕਦੀ ਨਕਲੀ ਕਰੰਸੀ,ਕਦੀ ਹਥਿਆਰ ਅਤੇ ਕਦੀ ਨਸ਼ੀਲੇ ਪਦਾਰਥ ਭੇਜਣ ਦੀਆਂ ਕੋਸ਼ਿਸ਼ਾਂ ਕਰਦਾ ਰਹਿੰਦਾ ਹੈ ਇਹ ਅਲੱਗ ਗੱਲ ਹੈ ਕਿ ਬਾਰਡਰ ‘ਤੇ ਤੈਨਾਤ ਬੀਐਸਐਫ ਦੇ ਜਵਾਨ ਪਾਕ ਦੇ ਇਨ੍ਹਾਂ ਨਾਪਾਕ ਇਰਾਦਿਆਂ ਨੂੰ ਕਾਮਯਾਬ ਨਹੀਂ ਹੋਣ ਦਿੰਦੇ।ਇਸੇ ਕੜੀ ਦੇ ਤਹਿਤ ਬੀਤੀ ਰਾਤ ਸੀਮਾ ਪਾਰ ਤੋਂ ਤਸਕਰਾਂ ਵਲੋਂ ਸੁੱਟੀ ਗਈ 65 ਕਰੋੜ ਦੀ ਹੈਰੋਇਨ ਬਰਾਮਦ ਕਰਨ ਵਿਚ ਸਫਲਤਾ ਹਾਸਿਲ ਕੀਤੀ। ਇਸ ਸਬੰਧ ਵਿਚ ਆਯੋਜਿਤ ਕੀਤੀ ਗਈ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਆਈ.ਜੀ.ਸ਼੍ਰੀ ਅਨਿਲ ਪਾਲੀਵਾਲ ਨੇ ਦੱਸਿਆ ਕਿ ਬੀਤੀ ਰਾਤ ਨੂੰ ਫਿਰੋਜ਼ਪੁਰ ਸੈਕਟਰ ਦੀ ਚੋਂਕੀ ਸਤਪਾਲ ਈ.ਐਕਸ 105 ਬਟਾਲੀਅਨ ਨੇ ਸੀਮਾ ਪਾਰ ਤੋਂ ਬੀ.ਐਸ.ਐਫ
ਦੇ ਜਵਾਨਾਂ ਨੂੰ ਕੁਝ ਹਲਚਲ ਸੁਣਾਈ ਦਿੱਤੀ ਜਿਸ ਤੇ ਤੁਰੰਤ ਹਰਕਤ ਵਿਚ ਆਉਦੇ ਹੋਏ ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨ ਤਸਕਰਾਂ ਨੂੰ ਲਾਲਕਾਰਿਆ ਤੇ ਉਹਨਾਂ ਵੱਲੋ ਫਾਇਰੰਗ ਸ਼ੁਰੂ ਕਰ ਦਿਤੀ ਲੇਕਿਨ ਬੀਐਸਐਫ ਦੇ ਜਵਾਨਾਂ ਵਲੌਂ ਫਾਇਰੰਗ ਕਰਨ ਦੇ ਨਾਲ ਹੀ ਤਸਕਰ ਪਾਕ ਸੀਮਾ ਵਿਚ ਵਾਪਿਸ ਚਲੇ ਗਏ।ਬਾਅਦ ਬੀ.ਐਸ.ਐਫ ਜਵਾਨਾ ਵੱਲੋ ਉਸ ਜਗ੍ਹਾ ਨੂੰ ਸਰਚ ਆਪ੍ਰੇਸ਼ਨ ਕੀਤਾ ਗਿਆ ਤੇ ਉਥੇ 13 ਪੈਕਟ ਹੈਰੋਇਨ ਤੇ 4 ਜਿੰਦਾ ਕਾਰਤੂਸ ਇੱਕ ਚਾਇਨਾ ਪਿਸਤੌਲ ਦੇ ਨਾਲ ਇੱਕ ਮੈਗਜਿਨ ਬ੍ਰਾਮਦ ਕੀਤਾ ਗਿਆ। ਬ੍ਰਾਮਦ ਕੀਤੀ ਗਈ ਹੈਰੋਇਨ ਦੀ ਕੀਮਤ ਅੰਤਰ ਰਾਸ਼ਟ੍ਰੀ ਬਾਜ਼ਾਰ ਵਿਚ 65 ਕਰੋੜ ਦਸੀ ਜਾ ਰਹੀ ਹੈ।



