Skip to content
Independent perspectives. Global stories.
BREAKING

ਕਿਰਤੀਆਂ ਦੀ ਭਲਾਈ ਲਈ ਅਹਿਮ ਕਦਮ ਚੁ¤ਕੇ ਜਾਣ ਨੂੰ ਪ੍ਰਵਾਨਗੀ

Share this story

ਚੰਡੀਗੜ੍ਹ, 23 ਜਨਵਰੀ (ਪੀ. ਟੀ.)- ਪੰਜਾਬ ਦੇ ਕਿਰਤ ਮੰਤਰੀ ਭਗਤ ਚੁੰਨੀ ਲਾਲ ਦੀ ਪ੍ਰਧਾਨਗੀ ’ਚ ਪੰਜਾਬ ਲੇਬਰ ਵੈਲਫੇਅਰ ਬੋਰਡ ਅਤੇ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦੀਆਂ ਮੀਟਿੰਗਾਂ ਵਿੱਚ ਕਈ ਅਹਿਮ ਨੁਕਤਿਆਂ ਉ¤ਤੇ ਵਿਚਾਰ ਕਰਨ ਮਗਰੋਂ ਪ੍ਰਵਾਨਗੀ ਦਿੱਤੀ ਗਈ। ਇੱਕ ਸਰਕਾਰੀ ਬੁਲਾਰੇ ਅਨੁਸਾਰ ਪੰਜਾਬ ਲੇਬਰ ਵੈਲਫੇਅਰ ਬੋਰਡ ਦੇ ਕੰਮਕਾਜ ਦਾ ਕੰਪਿਊਟਰੀਕਰਨ ਕੀਤੇ ਜਾਣ ਲਈ ਅਖ਼ਬਾਰਾਂ ਵਿੱਚ ਟੈਂਡਰ ਦੇਣ ਨੂੰ ਪ੍ਰਵਾਨਗੀ ਦਿੱਤੀ ਗਈ। ਬੋਰਡ ਦੀਆਂ ਯੋਜਨਾਵਾਂ ਬਾਰੇ ਲਾਭ ਪਾਤਰੀਆਂ ਨੂੰ ਜਾਣਕਾਰੀ ਦੇਣ ਲਈ 20 ਲੱਖ ਦਾ ਖਰਚਾ ਮਨਜੂਰ ਕਰਨ ਅਤੇ ਇਸ ਨੂੰ ਵੈਲਫੇਅਰ ਯੋਜਨਾ ਵਜੋਂ ਪ੍ਰਚਾਰੇ ਜਾਣ ਨੂੰ ਪ੍ਰਵਾਨਗੀ ਦਿੱਤੀ ਗਈ। ਰਜਿਸਟਰਡ ਕਿਰਤੀਆਂ ਦੇ ਬੱਚਿਆਂ ਨੂੰ 9ਵੀਂ ਤੋਂ ਲੈ ਕੇ 12ਵੀਂ ਦੇ ਪੱਧਰ ਤੱਕ ਪ੍ਰਤੀ ਵਰ੍ਹੇ 5000, ਹਰ ਤਰ੍ਹਾਂ ਦੀ ਗ੍ਰੈਜੂਏਸ਼ਨ ਤੇ ਪੋਸਟ ਗ੍ਰੈਜੂਏਸ਼ਨ ਲਈ 15,000, ਆਈ.ਟੀ.ਆਈ. ਤੇ ਹੋਰ ਤਕਨੀਕੀ ਪੜਾਈ

ਲਈ 15,000 ਅਤੇ ਮੈਡੀਕਲ/ਇੰਜੀਨਿਅਰਿੰਗ ਕੋਰਸਾਂ ਲਈ 30,000 ਰੁਪਏ ਪ੍ਰਤੀ ਵਰ੍ਹੇ ਮਦਦ ਦੇਣ ਨੂੰ ਪ੍ਰਵਾਨਗੀ ਦਿੱਤੀ ਗਈ। ਇਸ ਤਰ੍ਹਾਂ ਹੀ ਰਜਿਸਟਰਡ ਲਾਭਪਾਤਰੀ ਵਰਕਰ ਨੂੰ ਉਸ ਦੀ ਲੜਕੀ ਦੇ ਵਿਆਹ ਲਈ ਜਾਂ ਲੜਕੀ ਦੇ ਖੁਦ ਲਾਭਪਾਤਰੀ ਹੋਣ ਦੀ ਸੂਰਤ ਵਿੱਚ 21000 ਰੁਪਏ ਸਾਲਾਨਾ, ਲਾਭਪਾਤਰੀ ਵਰਕਰ ਦੇ ਪੂਰਨ ਅੰਗਹੀਣ ਹੋਣ ਦੀ ਸੂਰਤ ’ਚ 2 ਲੱਖ ਅਤੇ ਖਤਰਨਾਕ ਬਿਮਾਰੀਆਂ ਦੇ ਇਲਾਜ ਦੇ ਖਰਚੇ ਲਈ ਪ੍ਰਤੀ ਪਰਿਵਾਰਕ ਮੈਂਬਰ, ਪ੍ਰਤੀ ਬਿਮਾਰੀ ਲਈ ਵੱਧ ਤੋਂ ਵੱਧ 2 ਲੱਖ  ਰੁਪਏ ਦੇਣ ਨੂੰ ਪ੍ਰਵਾਨਗੀ ਦਿੱਤੀ ਗਈ। ਮੀਟਿੰਗ ਵਿੱਚ ਇਹ ਜਾਣਕਾਰੀ ਵੀ ਹਾਜਰੀਨਾਂ ਸਨਮੁੱਖ ਰੱਖੀ ਗਈ ਕਿ ਮੁਹਾਲੀ ਵਿਖੇ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਵੱਲੋਂ ਉਸਾਰੇ ਜਾਣ ਵਾਲੇ ਮਾਡਰਨ ਵੈਲਫੇਅਰ ਸੈਂਟਰ ਦਾ ਨਕਸ਼ਾ ਪੁੱਡਾ ਨੇ ਪਾਸ ਕਰ ਦਿੱਤਾ ਹੈ ਅਤੇ ਇਸ ਦਾ ਟੈਂਡਰ ਲੱਗ ਚੁੱਕਾ ਹੈ।

WRITTEN BY