ਕਾਂਗਰਸ ਵੱਲੋਂ ਬਿਆਨ ਦੀ ਸਖਤ ਅਲੋਚਨਾ
ਨਵੀਂ ਦਿੱਲੀ, 23 ਜਨਵਰੀ (ਪੀ. ਟੀ. ਲਾਇਵ)- ਭਾਰਤ ਦੇ ਰੱਖਿਆ ਮੰਤਰੀ ਮਨੋਹਰ ਪਾਰੀਕਰ ਨੇ ਕੁਝ ਸਾਬਕਾ ਪ੍ਰਧਾਨ ਮੰਤਰੀਆਂ ’ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕੁਝ ਨੇ ਦੇਸ਼ ਦੀ ਸੁਰੱਖਿਆ ਨਾਲ ਸਮਝੌਤਾ ਕੀਤਾ ਹੈ। ਜਿਸ ਤੋਂ ਬਾਅਦ ਕਾਂਗਰਸ ਨੇ ਰੱਖਿਆ ਮੰਤਰੀ ਦੇ ਬਿਆਨ ‘ਤੇ ਸਖਤ ਪ੍ਰਤੀਕਿਰਿਆ ਦਿੱਤੀ ਹੈ। ਇਕ ਸਮਾਰੋਹ ਦੌਰਾਨ ਬੋਲਦੇ ਹੋਏ ਰੱਖਿਆ ਮੰਤਰੀ ਨੇ ਕਿਹਾ ਕਿ ਦੇਸ਼ ਸੰਪਦਾ (ਡੀਪ ਅਸੈਸਟ) ਨੂੰ ਤਿਆਰ ਕਰਨ ‘ਚ 20 ਤੋਂ 30 ਸਾਲ ਲਗਦੇ ਹਨ। ਕੁਝ ਸਾਬਕਾ ਪ੍ਰਧਾਨ ਮੰਤਰੀਆਂ ਨੇ ਇਨ੍ਹਾਂ ਜਾਇਦਾਦਾਂ ਨਾਲ ਸਮਝੌਤਾ ਕੀਤਾ ਹੈ। ਹਾਲਾਂਕਿ ਰੱਖਿਆ ਮੰਤਰੀ ਨੇ ਇਨ੍ਹਾਂ ਸਾਬਕਾ ਪ੍ਰਧਾਨ ਮੰਤਰੀਆਂ ‘ਚ ਕਿਸੇ ਦਾ ਨਾਮ ਨਹੀਂ ਲਿਆ। ਕਾਂਗਰਸ ਨੇਤਾ ਮਨੀਸ਼ ਤਿਵਾੜੀ ਨੇ ਟਵੀਟ ਕਰ ਕੇ ਕਿਹਾ ਕਿ ਰੱਖਿਆ ਮੰਤਰੀ ਨੂੰ
ਜਾਂ ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀਆਂ ਦੇ ਨਾਮ ਦੱਸਣੇ ਚਾਹੀਦੇ ਹਨ ਜਾਂ ਫਿਰ ਮੁਆਫੀ ਮੰਗਣੀ ਚਾਹੀਦੀ ਹੈ। ਇਸ ਦੇ ਨਾਲ ਹੀ ਪਾਰਿਕਰ ਨੇ ਕਿਹਾ ਕਿ ਉਨ੍ਹਾਂ ਨੇ ਪਾਕਿਸਤਾਨ ਤੋਂ ਆ ਰਹੀ ਅੱਤਵਾਦੀ ਬੇੜੀ ਨਾਲ ਸਬੰਧਤ ਇੰਡੀਅਨ ਕੋਸਟ ਗਾਰਡ ਦੀ ਮੁਹਿੰਮ ਦੇ ਬਾਰੇ ‘ਚ ਬਿਉਰਾ ਨਹੀਂ ਦਿੱਤਾ ਸੀ, ਕਿਉਂਕਿ ਇਸ ਨਾਲ ਸੂਚਨਾ ਦੇ ਸਰੋਤਾਂ ਦਾ ਖ਼ੁਲਾਸਾ ਹੋਣ ਦਾ ਅੰਦੇਸ਼ਾ ਸੀ।ਸ਼ੱਕੀ ਅੱਤਵਾਦੀਆਂ ਵਾਲੀ ਪਾਕਿਸਤਾਨੀ ਕਿਸ਼ਤੀ ਦੇ ਵਿਰੁੱਧ ਇੰਡੀਅਨ ਕੋਸਟ ਗਾਰਡ ਦੀ ਹਾਲੀਆ ਮੁਹਿੰਮ ਦੇ ਸਬੰਧ ਵਿੱਚ ਸਬੂਤ ਦੀ ਮੰਗ ਕਰਨ ਨੂੰ ਲੈ ਕੇ ਕਾਂਗਰਸ ਉੱਪਰ ਵਿਅੰਗ ਕਰਦੇ ਹੋਏ ਸ੍ਰੀ ਪਾਰੀਕਰ ਨੇ ਕਿਹਾ ਕਿ ਇਸ ਨੂੰ ਲੈ ਕੇ ਸਬੂਤ ਦੀ ਮੰਗ ਕੀਤੀ ਗਈ ਕਿ ਉਹ ਪਾਕਿਸਤਾਨੀ ਕਿਸ਼ਤੀ ਸੀ। ਅੱਗੇ ਤੋਂ ਅਸੀਂ ਇਸ ਕਿਸਮ ਦੀ ਮੁਹਿੰਮ ਵਿੱਚ ਇੱਕ ਕੈਮਰਾਮੈਨ ਅਤੇ ਕਾਂਗਰਸ ਦੇ ਬੁਲਾਰੇ ਨੂੰ ਵੀ ਨਾਲ ਲੈ ਕੇ ਚੱਲਾਂਗੇ।ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਚੀਨ ਦੇ ਦਰਮਿਆਨ ਅਸਲ ਕੰਟਰੋਲ ਰੇਖਾ ਨੂੰ ਲੈ ਕੇ ਵੱਖ-ਵੱਖ ਦ੍ਰਿਸ਼ਟੀਕੋਣ ਹਨ। ਉਨ੍ਹਾਂ ਕਿਹਾ ਕਿ ਅਸੀਂ ਸਰਹੱਦੀ ਸੁਰੱਖਿਆ ਮੁੱਦੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਹੈ। ਕਲ੍ਹ ਜੇਕਰ ਜੰਗ ਹੋ ਜਾਵੇ ਅਤੇ ਉਸੇ ਵੇਲੇ ਦੇਸ਼ ਦੇ ਕੁਛ ਹਿੱਸਿਆਂ ਵਿੱਚ ਦੰਗੇ ਹੋ ਜਾਣ ਤਾਂ ਇਹ ਗੁੰਝਲਦਾਰ ਸਥਿਤੀ ਹੋਵੇਗੀ।



