Skip to content
Independent perspectives. Global stories.
BREAKING

ਕਾਰ ਚਾਲਕ ਦੀ ਗਲਤੀ ਕਾਰਨ ਨੌਜਵਾਨ ਚੜ੍ਹਿਆ ਮੌਤ ਦੀ ਭੇਂਟ

Share this story

ਝਬਾਲ, 22 ਜਨਵਰੀ (ਗੁਰਮੀਤ ਸਿੰਘ)- ਕਾਰ ਚਾਲਕ ਦੀ ਮਾਮੂਲੀ ਗਲਤੀ ਨੇ ਜਿਥੇ ਇਕ ਸੁਹਾਗਣ ਨੂੰ ਮਿੰਟਾਂ ਵਿਚ ਵਿਧਵਾ ਬਣਾ ਕਿ ਰੱਖ ਦਿੱਤਾ ਉਥੇ ਹੀ ਇਕ ਸਾਲ ਦੇ ਮਾਸੂਮ ਨੂੰ ਵੀ ਪਿਤਾ ਦੇ ਸਾਏ ਤੋਂ ਵਾਂਝੇ ਕਰ ਦਿੱਤਾ। ਵੀਰਵਾਰ ਨੂੰ ਦੁਪਹਿਰੇ ਸਾਢੇ ਕੁ ਬਾਰ੍ਹਾਂ ਵਜੇ ਨਜਦੀਕੀ ਪਿੰਡ ਛਿਛਰੇਵਾਲ ਨਜਦੀਕ ਵਾਪਰੇ ਇਕ ਸੜਕ ਹਾਦਸੇ ਦੌਰਾਂਨ ਸ੍ਰੋਮਣੀ ਕਮੇਟੀ ਵਿਚ ਸੇਵਾਦਾਰ ਵਜੋਂ ਤਾਇਨਾਤ ਪਿੰਡ ਸੁਰਸਿੰਘ ਦੇ ਨਿਵਾਸੀ ਕੁਲਵੰਤ ਸਿੰਘ ਪੁੱਤਰ ਜੌਗਿੰਦਰ ਸਿੰਘ ਦੀ ਉਸ ਵੇਲੇ ਮੌਕੇ ਉਪਰ ਹੀ ਦਰਦਨਾਕ ਮੌਤ ਹੋ ਗਈ ਜਦੋਂ ਉਹ ਅੰਮ੍ਰਿਤਸਰ ਤੋਂ ਆਪਣੀ ਡਿਊਟੀ ਤੋਂ ਫਾਰਗ ਹੋ ਕਿ ਘਰ ਪਰਤ ਰਿਹਾ ਸੀ। ਪ੍ਰਤੱਖ ਦਰਸੀਆਂ ਸਤਿਬੀਰ ਸਿੰਘ ਪੁਤਰ ਹਰਦਿਆਲ ਸਿੰਘ, ਬਲਵੰਤ ਸਿੰਘ, ਕੁਲਵਿੰਦਰ ਸਿੰਘ ਅਤੇ ਪ੍ਰਕਾਸ ਸਿੰਘ ਨੇ ਦੱਸਿਆ ਕਿ ਮੋਟਰਸਾਇਕਲ ਸਵਾਰ ਉਕਤ ਵਿਅਕਤੀ ਜਦੋਂ ਪਿੰਡ ਛਿਛਰੇਵਾਲ ਨਜਦੀਕ ਪਹੁੰਚਾ ਤਾਂ ਅੱਗੇ ਜਾ ਰਹੀ ਉਕਤ ਜੈਨ ਕਾਰ ਨੰਬਰ ਪੀ.ਬੀ.02-ਆਰ-0710 ਚਾਲਕ ਵੱਲੋਂ

ਇਕ ਦਮ ਕਾਰ ਨੂੰ ਪਿੰਡ ਵੱਲ ਨੂੰ ਮੋੜ ਲਏ ਜਾਣ ਕਾਰਨ ਆਪਣੀ ਸਪੀਡ ਵਿਚ ਆ ਰਿਹੇ ਉਕਤ ਮੋਟਰਸਾਇਕਲ ਦੇ ਕਾਰ ਨਾਲ ਟਕਰਾਉਣ ਕਾਰਨ ਸਵਾਰ ਨੌਜਵਾਨ ਦਾ ਸਿਰ ਸੜਕ ਉਪਰ ਵੱਜ ਜਾਣ ਕਰਕੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੇ ਭਰਾਵਾਂ ਬਲਵੰਤ ਸਿੰਘ ਅਤੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਆਪਣੇ ਪਿੱਛੇ ਇਕ ਸਾਲ ਦੇ ਮਾਸੂਮ ਅਤੇ ਆਪਣੀ ਵਿਧਵਾ ਪਤਨੀ ਨੂੰ ਛੱਡ ਗਿਆ ਹੈ। ਥਾਣਾ ਝਬਾਲ ਦੇ ਸਬ ਇੰ. ਰਜਿੰਦਰ ਸਿੰਘ ਅਨੁਸਾਰ ਮ੍ਰਿਤਕ ਦੀ ਲਾਸ ਅਤੇ ਹਾਦਸਾ ਗ੍ਰਸਤਚ ਵਾਹਨ ਕਬਜੇ ਹੇਠ ਲੈ ਕਿ ਅਗਲੇਰੀ ਕਾਰਵਾਈ ਅਰੰਭ ਕਰ ਦਿੱਤੀ ਗਈ ਹੈ ਜਦੋਂ ਕਿ ਕਾਰ ਚਾਲਕ ਹਾਦਸੇ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋਣ ’ਚ ਕਾਮਯਾਬ ਹੋ ਗਿਆ ਹੈ।

WRITTEN BY