ਨਵੀਂ ਦਿ¤ਲੀ, 21 ਜਨਵਰੀ (ਪੀ. ਟੀ.)- ਭਾਜਪਾ ਦੀ ਮੁ¤ਖ ਮੰਤਰੀ ਅਹੁਦੇ ਦੀ ਉਮੀਦਵਾਰ ਕਿਰਨ ਬੇਦੀ ਨੇ ਅ¤ਜ ਦਿ¤ਲੀ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੇ ਗੜ੍ਹ ਮੰਨੇ ਜਾਣ ਵਾਲੇ ਪੂਰਬੀ ਦਿ¤ਲੀ ਦੇ ਕ੍ਰਿਸ਼ਨਾ ਨਗਰ ਚੋਣ ਖੇਤਰ ਤੋਂ ਆਪਣਾ ਨਾਮਜ਼ਦਗੀ ਪਰਚਾ ਦਾਖਲ ਕਰ ਦਿ¤ਤਾ ਹੈ। ਉਨ੍ਹਾਂ ਨੇ ਨਾਮਜ਼ਦਗੀ ਭਰਨ ਤੋਂ ਪਹਿਲਾ ਰੋਡ ਸ਼ੋਅ ਕ¤ਢਿਆ ਅਤੇ ਉਸ ਤੋਂ ਬਾਅਦ ਦਿ¤ਲੀ ਦੇ ਐਸ.ਡੀ.ਐਮ. ਦਫਤਰ ਪਹੁੰਚ ਕੇ ਭਾਜਪਾ ਦੇ ਉ¤ਘੇ ਆਗੂਆਂ ਦੀ ਮੌਜੂਦਗੀ ‘ਚ ਆਪਣਾ ਪਰਚਾ ਭਰਿਆ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਉ¤ਘੇ ਆਗੂ ਡਾ. ਹਰਸ਼ਵਰਧਨ, ਵਿਜੇ ਗੋਇਲ, ਸੰਸਦ ਮੈਂਬਰ ਮਹੇਸ਼ ਗਿਰੀ ਸਮੇਤ ਕਈ ਨੇਤਾ ਮੌਜੂਦ ਸਨ। ਇਸ ਤੋਂ ਇਲਾਵਾ ਕ¤ਲ੍ਹ ਸਮਰਥਕਾਂ ਦੀ ਭਾਰੀ ਭੀੜ ਕਾਰਨ ਨਾਮਜ਼ਦਗੀ ਪਰਚਾ ਭਰਨ ਤੋਂ ਖੁੰਝੇ ਆਮ ਆਦਮੀ
ਪਾਰਟੀ ਦੇ ਪ੍ਰਮੁ¤ਖ ਅਰਵਿੰਦ ਕੇਜਰੀਵਾਲ ਨੇ ਅ¤ਜ ਨਵੀਂ ਦਿ¤ਲੀ ਤੋਂ ਆਪਣਾ ਨਾਮਜ਼ਦਗੀ ਪਰਚਾ ਭਰਿਆ। ਨਾਮਜ਼ਦਗੀ ਭਰਨ ਤੋਂ ਬਾਅਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਲੜਾਈ ਕਿਸੇ ਪਾਰਟੀ ਜਾਂ ਨੇਤਾ ਨਾਲ ਨਹੀਂ ਬਲਕਿ ਭ੍ਰਿਸ਼ਟਾਚਾਰ ਨਾਲ ਹੈ। ਉਨ੍ਹਾਂ ਨੇ ਕਿਹਾ ਕਿ ਦਿ¤ਲੀ ਦੀ ਜਨਤਾ ਉਨ੍ਹਾਂ ਦੇ ਅਸਤੀਫੇ ਨੂੰ ਲੈ ਕੇ ਨਾਰਾਜ਼ ਸੀ ਪਰ ਹੁਣ ਨਾਰਾਜ਼ਗੀਆਂ ਦੂਰ ਹੋ ਗਈਆਂ ਹਨ।ਕਾਂਗਰਸ ਦੇ ਸੀਨੀਅਰ ਆਗੂ ਅਜੇ ਮਾਕਨ ਨੇ ਵੀ ਅੱਜ ਸਦਰ ਬਾਜ਼ਾਰ ਵਿਧਾਨਸਭਾ ਹਲਕੇ ਤੋਂ ਆਪਣੇ ਨਾਮਜ਼ਦਗੀ ਪੱਤਰ ਵੱਡੀ ਗਿਣਤੀ ’ਚ ਆਪਣੇ ਸਮਰਥਕਾਂ ਸਮੇਤ ਦਾਖ਼ਲ ਕੀਤੇ। ਇਨ੍ਹਾਂ ਤਿੰਨੇ ਵੱਡੇ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਨਾਲ ਦਿੱਲੀ ਦਾ ਚੋਣ ਮੈਦਾਨ ਹੁਣ ਪੂਰੀ ਤਰ੍ਹਾਂ ਭੱਖ ਗਿਆ ਹੈ।



