ਨਵੀਂ ਦਿ¤ਲੀ, 21 ਜਨਵਰੀ (ਪੀ. ਟੀ.)- ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਕੁਝ ਦਿਨਾਂ ਬਾਅਦ ਤਿੰਨ ਦਿਨਾਂ ਭਾਰਤ ਦੌਰੇ ‘ਤੇ ਆ ਰਹੇ ਹਨ। ਉਹ ਗਣਤੰਤਰ ਦਿਵਸ ਦੇ ਮੌਕੇ ‘ਤੇ ਮੁ¤ਖ ਮਹਿਮਾਨ ਹੋਣ ਤੋਂ ਇਲਾਵਾ ਆਗਰਾ ਵੀ ਜਾ ਰਹੇ ਹਨ। ਉਨ੍ਹਾਂ ਦੀ ਯਾਤਰਾ ਨਾਲ ਜੁੜੀਆਂ ਤਿਆਰੀਆਂ ਅੰਤਮ ਪੜਾਵਾਂ ‘ਚ ਹਨ, ਅਜਿਹੇ ‘ਚ ਭਾਰਤੀ ਅਤੇ ਅਮਰੀਕੀ ਅਧਿਕਾਰੀ ਇਕ ਖਾਸ ਪਲ ਦਾ ਖਾਕਾ ਤਿਆਰ ਕਰਨ ਦੇ ਯਤਨਾ ‘ਚ ਹਨ। ਭਾਰਤ ‘ਚ ਅਮਰੀਕਾ ਦੇ ਰਾਜਦੂਤ ਰਿਚਰਡ ਵਰਮਾ ਨੇ ਬਰਾਕ ਓਬਾਮਾ ਦੀ ਭਾਰਤ ਯਾਤਰਾ ਨੂੰ ਦੋਵਾਂ ਦੇਸ਼ਾਂ ਦੇ ਸਬੰਧ ‘ਚ ਇਕ ਬੇਹਦ ਮਹ¤ਤਵਪੂਰਨ ਵਿਸਤਾਰ ਦ¤ਸਿਆ ਹੈ। ਰਿਚਰਡ ਵਰਮਾ ਨੇ ਅਮਰੀਕੀ ਸਰਕਾਰ ਦੇ ਉਸ ਟੀਚੇ ਵ¤ਲ ਵੀ ਇਸ਼ਾਰਾ ਕੀਤਾ ਜਿਸ ਦੇ ਤਹਿਤ ਅਮਰੀਕਾ ਅਗਲੇ ਇਕ ਸਾਲ ‘ਚ ਦੋਵਾਂ ਦੇਸ਼ਾਂ ਦੇ
ਵਿਚਕਾਰ ਹੋਣ ਵਾਲੇ ਵਪਾਰ ਨੂੰ 100 ਬਿਲਿਅਨ ਡਾਲਰ ਤੋਂ ਵਧਾ ਕੇ 500 ਡਾਲਰ ਕਰਨਾ ਚਾਹੁੰਦਾ ਹੈ। ਬਰਾਕ ਓਬਾਮਾ 25 ਜਨਵਰੀ ਨੂੰ ਭਾਰਤ ਪਹੁੰਚ ਰਹੇ ਹਨ ਅਤੇ ਤਿੰਨ ਦਿਨਾਂ ਤ¤ਕ ਇਥੇ ਰਹਿਣਗੇ। ਉਹ ਗਣਤੰਤਰ ਦਿਵਸ ਦੇ ਮੌਕੇ ‘ਤੇ ਮੁ¤ਖ ਮਹਿਮਾਨ ਦੇ ਤੌਰ ‘ਤੇ ਭਾਰਤ ਆਉਣ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ ਹਨ।



