ਨਵੀਂ ਦਿ¤ਲੀ, 21 ਜਨਵਰੀ (ਪੀ. ਟੀ.)- ਮੁ¤ਖ ਮੰਤਰੀ ਅਹੁਦੇ ਦੀ ਭਾਜਪਾ ਦੀ ਉਮੀਦਵਾਰ ਕਿਰਨ ਬੇਦੀ ਨੇ ਆਪਣੀ ਨਾਮਜ਼ਦਗੀ ਭਰਨ ਤੋਂ ਪਹਿਲਾ ਇਥੇ ਕ੍ਰਿਸ਼ਨਾ ਨਗਰ ’ਚ ਆਜ਼ਾਦੀ ਘੁਲਾਟੀਏ ਲਾਲਾ ਲਾਜਪਤ ਰਾਏ ਦੀ ਮੂਰਤੀ ਨੂੰ ਭਾਜਪਾ ਪਟਕਾ ਪਹਿਨਾ ਕੇ ਇਕ ਵਿਵਾਦ ਖੜ੍ਹਾ ਕਰ ਦਿ¤ਤਾ। ਆਪ ਸੰਯੋਜਕ ਅਰਵਿੰਦ ਕੇਜਰੀਵਾਲ ਨੇ ਇਸ ਦੀ ਸਖਤ ਨਿੰਦਿਆਂ ਕੀਤੀ ਹੈ। ਆਪਣੀ ਨਾਮਜ਼ਦਗੀ ਭਰਨ ਤੋਂ ਪਹਿਲਾ ਬੇਦੀ ਨੇ ਲਾਲਾ ਲਾਜਪਤ ਰਾਏ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਦੀ ਮੂਰਤੀ ਦੀ ਸਾਫ ਸਫਾਈ ਵੀ ਕੀਤੀ ਤੇ ਭਗਵੇ ਰੰਗ ਦਾ ਭਾਜਪਾ ਦਾ ਪਟਕਾ ਮੂਰਤੀ ਨੂੰ ਪਹਿਨਾਇਆ ਜਿਸ ‘ਤੇ ਪਾਰਟੀ ਦਾ ਪ੍ਰਤੀਕ ਕਮਲ ਛਪਿਆ ਹੋਇਆ ਸੀ।ਹਾਲਾਂਕਿ ਕੁਝ ਮਿੰਟ ਬਾਅਦ ਉਨ੍ਹਾਂ ਪਟਕੇ ਨੂੰ ਮੂਰਤੀ ਤੋਂ ਹਟਾ ਲਿਆ।
ਬੇਦੀ ਵੱਲੋਂ ਲਾਲਾ ਲਾਜਪਤ ਰਾਏ ਦੀ ਮੂਰਤੀ ਨੂੰ ਭਾਜਪਾ ਦਾ ਪਟਕਾ ਪਹਿਨਾਉਣ ਨਾਲ ਵਿਵਾਦ



