ਹਿਸਾਰ, 20 ਜਨਵਰੀ- (ਪੀ. ਟੀ. ਬਿਊਰੋ)- 2 ਨਵੰਬਰ 1984 ਨੂੰ ਹੋਦ ਚਿੱਲੜ ਹਰਿਆਣੇ ਵਿਖੇ ਕਤਲ ਕੀਤੇ 32 ਸਿੱਖਾਂ ਦੇ ਹਿਸਾਰ ਵਿਖੇ ਜਸਟਿਸ ਟੀ.ਪੀ. ਗਰਗ ਦੀ ਅਦਾਲਤ ਵਿੱਚ ਚੱਲ ਰਹੇ ਕੇਸਾ ਦੀ ਅੱਜ ਸੁਣਵਾਈ ਸੀ । ਅੱਜ ਦੀ ਸੁਣਵਾਈ ਵਿੱਚ ਪੀੜਤ ਧਿਰ ਦੇ ਵਕੀਲ ਵਲੋਂ ਪੁਲਿਸ ਪ੍ਰਸਾਸਨ ਅਤੇ ਚਿੱਲੜ ਪਿੰਡ ਦੀ ਪੰਚਾਇਤ ਤੇ ਉ¤ਗਲ ਉਠਾਈ ਗਈ। ਚਿੱਲੜ ਤਾਲਮੇਲ ਕਮੇਟੀ ਦੇ ਆਗੂਆਂ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਤੇ ਭਾਈ ਦਰਸਨ ਸਿੰਘ ਘੋਲੀਆ ਨੇ ਦੱਸਿਆ ਕਿ ਪੀੜਤ ਭੀੜ ਨੂੰ ਦੇਖ ਕੇ ਆਪਣੀਆਂ ਹਵੇਲੀਆਂ ਵਿੱਚ ਲੁਕ ਗਏ ਸਨ । ਬੇਕਸੂਰ ਸਿੱਖਾਂ ਨੂੰ ਮਾਰਨ ਵਾਲ਼ੇ ਸਾਰੇ ਲੋਕਲ ਆਦਮੀ ਹੀ ਸਨ। ਅਗਰ ਪੁਲਿਸ ਸੀਰੀਅਸ ਹੁੰਦੀ ਅਤੇ ਆਪਣੀ ਡਿਉਟੀ ਠੀਕ ਤਰੀਕੇ ਨਿਭਾਉਂਦੀ ਤਾਂ ਉਸ ਆਦਮੀ ਨੂੰ ਫੜ ਕੇ ਬਾਕੀ
ਕਾਤਲਾਂ ਤੱਕ ਅਸਾਨੀ ਨਾਲ਼ ਪਹੂੰਚ ਸਕਦੀ ਸੀ। ਚਿੱਲੜ ਪਿੰਡ ਦੇ ਸਰਪੰਚ ਧਨਪਤ ਤੇ ਉਗਲ ਉਠਾਉਂਦਿਆਂ ਵਕੀਲ ਸਾਹਿਬ ਨੇ ਕਿਹਾ ਕਿ ਕਾਤਲ ਦਿਨ ਦੇ ਗਿਆਰਾ ਵਜੇ ਆਏ ਅਤੇ ਸਾਂਮੀ ਸੱਤ ਵਜੇ ਤੱਕ ਪਿੰਡ ਨੂੰ ਜ਼ੀਰੋ ਡਿਗਰੀ ਤੱਕ ਤਹਿਸ ਨਹਿਸ ਕਰਕੇ ਚੱਲਦੇ ਬਣੇ। ਸਾਰੀਆਂ ਗੱਲਾਂ ਨੁੰ ਜੱਜ ਸਾਹਿਬ ਨੇ ਧਿਆਨ ਪੂਰਵਕ ਸੁਣਿਆ ਅਤੇ ਸਹਿਮਤੀ ਜਤਾਉਂਦਿਆਂ ਅਗਲੀ ਤਰੀਕ 29 ਜਨਵਰੀ ਤੇ ਪਾ ਦਿਤੀ । ਇਸ ਮੌਕੇ ਅਕਾਲ ਸਹਾਇ ਸਿੱਖ ਜਥੇਬੰਦੀ ਦੇ ਆਗੂ ਭਾਈ ਗਿਆਨ ਸਿੰਘ ਲੁਧਿਆਣਾ, ਸ੍ਰੋਮਣੀ ਕਮੇਟੀ ਤੋਂ ਕੁਲਵੰਤ ਸਿੰਘ ਫੋਜੀ ਅਤੇ ਹਰਜਿੰਦਰ ਸਿੰਘ ਆਦਿ ਹਾਜ਼ਿਰ ਸਨ ।



