ਸੰਗਰੂਰ, 20 ਜਨਵਰੀ (ਹਰਜੀਤ ਸਿੰਘ ਹਸਨਪੁਰੀ, ਰਾਕੇਸ਼ ਜਿੰਦਲ ਘਾਬਦਾਂ, ਗਰੋਵਰ)- ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਸਮਾਜ ਵਿਰੋਧੀ ਭੈੜੇ ਅਨਸਰਾਂ ਖਿਲਾਫ਼ ਵਿੱਢੀ ਮੁਹਿੰਮ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਜ਼ਿਲ੍ਹਾ ਪੁਲਿਸ ਦੀ ਸਖ਼ਤ ਮਿਹਨਤ ਸਦਕਾ 2 ਅੰਨ੍ਹੇ ਕਤਲ ਕੇਸ ਟਰੇਸ ਕਰਕੇ 4 ਦੋਸ਼ੀਆਂ ਨੂੰ ਵਾਰਦਾਤ ਵੇਲੇ ਵਰਤੀ 12 ਬੋਰ ਗੰਨ ਸਿੰਗਲ ਬੈਰਲ ਕੱਟੀ ਹੋਈ ਤੇ ਮ੍ਰਿਤਕ ਦੀ ਸਕਾਰਪੀਓ ਗੱਡੀ ਬਰਾਮਦ ਕੀਤੀ। ਇਸ ਸਬੰਧੀ ਸੱਦੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਮਿਤੀ 9 ਜਨਵਰੀ 2015 ਨੂੰ ਥਾਣਾ ਲੌਗੋਂਵਾਲ ਵਿਖੇ ਗੁਰਪ੍ਰੀਤ ਸਿੰਘ ਵਾਸੀ ਦਿੱਲੀ ਨੇ ਨਾਮਲੂਮ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ ਕਰਵਾਇਆ ਸੀ, ਕਿ ਮਿਤੀ 30 ਜਨਵਰੀ 2014 ਨੂੰ ਉਸਦਾ
ਭਰਾ ਰਣਜੀਤ ਸਿੰਘ ਆਪਣੀ ਸਕਾਰਪੀਓ ਗੱਡੀ ਨੰਬਰ ਪੀ.ਬੀ.02.ਬੀ.ਪੀ.0075 ਲੈ ਕੇ ਦਿੱਲੀ ਤੋਂ ਅੰਮ੍ਰਿਤਸਰ ਗਿਆ ਸੀ ਅਤੇ ਆਪਣੀ ਗੱਡੀ ਵੇਚਣ ਲਈ ਪਾਤੜਾਂ ਜ਼ਿਲ੍ਹਾ ਪਟਿਆਲਾ ਵਿਖੇ ਰੁਕਣਾ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਰਣਜੀਤ ਸਿੰਘ ਨੇ ਆਪਣੀ ਪਤਨੀ ਨੂੰ ਫੋਨ ’ਤੇ ਦੱਸਿਆ ਸੀ ਕਿ ਉਹ ਰਾਤ ਮਸਤੂਆਣਾ ਸਾਹਿਬ ਵਿਖੇ ਰੁਕੇਗਾ। ਉਨ੍ਹਾਂ ਦੱਸਿਆ ਕਿ ਮ੍ਰਿਤਕ ਰਣਜੀਤ ਸਿੰਘ ਦੇ ਭਰਾ ਗੁਰਪ੍ਰੀਤ ਸਿੰਘ ਅਤੇ ਰਿਸ਼ਤੇਦਾਰਾਂ ਨੇ ਮਸਤੂਆਣਾ ਸਾਹਿਬ ਦੇ ਆਲੇ ਦੁਆਲੇ ਮ੍ਰਿਤਕ ਦੀ ਤਲਾਸ਼ ਕੀਤੀ, ਤਾਂ ਖੇਤਾਂ ਵਿੱਚ ਕਮਰੇ ਵਿੱਚਂੋ ਇਕ ਸਿਰ ਤੋਂ ਵੱਖ ਲਾਸ਼ ਰਜਾਈ ਵਿੱਚ ਲਪੇਟੀ ਹੋਈ ਮਿਲੀ। ਇਸ ਲਾਸ਼ ਦੀ ਸ਼ਨਾਖਤ ਗੁਰਪ੍ਰੀਤ ਸਿੰਘ ਨੇ ਆਪਣੇ ਭਰਾ ਰਣਜੀਤ ਸਿੰਘ ਵਜੋਂ ਕੀਤੀ। ਉਨ੍ਹਾਂ ਦੱਸਿਆ ਕਿ ਕਿਸੇ ਨਾਮਲੂਮ ਵਿਅਕਤੀਆਂ ਵੱਲੋਂ ਰਣਜੀਤ ਸਿੰਘ ਦਾ ਕਤਲ ਕਰਕੇ ਲਾਸ਼ ਨੂੰ ਖੁਰਦ ਬੁਰਦ ਕਰਨ ਦੀ ਨੀਯਤ ਨਾਲ ਕਮਰੇ ਵਿੱਚ ਛੁਪਾ ਦਿੱਤਾ ਸੀ ਅਤੇ ਮ੍ਰਿਤਕ ਦੀ ਗੱਡੀ ਗਾਇਬ ਕਰ ਦਿੱਤੀ ਸੀ। ਸ. ਸਿੱਧੂ ਨੇ ਦੱਸਿਆ ਕਿ ਇਸ ਅੰਨ੍ਹੇ ਕਤਲ ਨੂੰ ਟਰੇਸ ਕਰਨ ਲਈ ਸ .ਪਰਮਜੀਤ ਸਿੰਘ ਗੋਰਾਇਆ ਐਸ.ਪੀ.ਡੀ., ਸ. ਸੁਖਦੇਵ ਸਿੰਘ ਵਿਰਕ ਡੀ.ਐਸ.ਪੀ.ਸੁਨਾਮ, ਥਾਣੇਦਾਰ ਗੁਰਮੇਲ ਸਿੰਘ ਇੰਚਾਰਜ ਸੀ.ਆਈ.ਏ. ਨੇ ਕਤਲ ਕੇਸ ਦੀ ਗੁੱਥੀ ਸੁਲਝਾਉਂਦਿਆਂ ਗੁਰਦੀਪ ਸਿੰਘ ਉਰਫ ਬੱਬਰ, ਗਗਨਦੀਪ ਸਿੰਘ ਉਰਫ ਸੁਖਬੀਰ ਸਿੰਘ, ਅਮ੍ਰਿਤਪਾਲ ਸਿੰਘ ਤੁਫਾਨ, ਜਗਤਾਰ ਸਿੰਘ ਨੂੰ ਨਾਮਜ਼ਦ ਕਰਕੇ 19 ਜਨਵਰੀ 2015 ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਦੱ੍ਯਸਿਆ ਕਿ ਦੋਸ਼ੀ ਗੁਰਦੀਪ ਕੋਲੋਂ ਕਤਲ ਦੌਰਾਨ ਵਰਤੀ ਗਈ 12 ਬੋਰ ਬੰਦੂਕ ਤੇ ਮ੍ਰਿਤਕ ਦੀ ਸਕਾਰਪੀਓ ਗੱਡੀ ਬਰਾਮਦ ਕੀਤੀ ਗਈ। ਗੁਰਦੀਪ ਸਿੰਘ ਬੱਬਰ ਤੋਂ ਮ੍ਰਿਤਕ ਦਾ ਡਰਾਈਵਿੰਗ ਲਾਇਸੰਸ, ਅਧਾਰ ਕਾਰਡ, ਕੱਪੜੇ ਬਰਾਮਦ ਹੋਏ, ਜਦਕਿ ਗਗਨਦੀਪ ਸਿੰਘ ਤੋਂ 3 ਕਾਰਤੂਸ ਜ਼ਿੰਦਾ, ਅੰਮ੍ਰਿਤਪਾਲ ਉਰਫ ਤੁਫਾਨ ਕੋਲੋਂ ਮ੍ਰਿਤਕ ਦਾ ਸਪੇਅਰ ਪਾਰਟਸ ਦਾ ਸਮਾਨ ਬਰਾਮਦ ਕੀਤਾ ਗਿਆ।
ਸ. ਸਿੱਧੂ ਨੇ ਦੱ੍ਯਸਿਆ ਕਿ ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਦੋਸ਼ੀ ਗੁਰਦੀਪ ਸਿੰਘ ਜੋ ਕਿ ਮਸਤੂਆਣਾ ਸਾਹਿਬ ਵਿਖੇ ਪੜ੍ਹਦਾ ਅਤੇ ਉਥੇ ਹੀ ਰਹਿੰਦਾ ਹੈ, ਜਦਕਿ ਜਗਤਾਰ ਸਿੰਘ ਅਤੇ ਗਗਨਦੀਪ ਸਿੰਘ ਵੀ ਮਸਤੂਆਣਾ ਸਾਹਿਬ ਹੀ ਪੜ੍ਹਦੇ ਹਨ ਅਤੇ ਅੰਮ੍ਰਿਤਪਾਲ ਸਿੰਘ ਮਸਤੂਆਣਾ ਸਾਹਿਬ ਵਿਖੇ ਪ¦ਬਰ ਦਾ ਕੰਮ ਕਰਦਾ ਹੈ। ਉਨ੍ਹਾਂ ਦੱ੍ਯਸਿਆ ਕਿ ਗੁਰਦੀਪ ਸਿੰਘ ਬੱਬਰ ਨੇ ਰਣਜੀਤ ਸਿੰਘ ਨੂੰ ਅਮੀਰ ਵਿਅਕਤੀ ਸਮਝਦੇ ਹੋਏ ਆਪਣੇ ਕੋਲ ਰਾਤ ਠਹਿਰਣ ਲਈ ਕਮਰਾ ਦੇਣ ਦੇ ਬਹਾਨੇ ਲੁੱਟ ਖੋਹ ਕਰਨ ਦੇ ਇਰਾਦੇ ਨਾਲ ਉਸਨੂੰ ਕਮਰੇ ਵਿੱਚ ਲਿਜਾ ਕੇ 12 ਬੋਰ ਬੰਦੂਕ ਨਾਲ ਕਤਲ ਕਰ ਦਿੱਤਾ। ਉਕਤ ਬੰਦੂਕ ਮਲਕੀਤ ਸਿੰਘ ਨਿਹੰਗ ਦੀ ਸੀ ਜੋ ਕਿ ਮਸਤੂਆਣਾ ਸਾਹਿਬ ਵਿਖੇ ਅਕਸਰ ਆਉਂਦਾ ਸੀ। ਜਿਸਨੂੰ ਕਰੀਬ 6 ਮਹੀਨੇ ਪਹਿਲਾ ਬੰਦੂਕ ਖੋਹਣ ਦੇ ਇਰਾਦੇ ਨਾਲ ਆਪਣ ਪਿੰਡ ਬੰਮਣਾ ਲੈ ਗਿਆ, ਉਥੇ ਉਸਦਾ ਕਤਲ ਕਰਕੇ ਲਾਸ਼ ਨਹਿਰ ਵਿੱਚ ਸੁੱਟ ਦਿੱਤੀ ਅਤੇ ਬੰਦੂਕ ਆਪਣੇ ਕੋਲ ਰੱਖ ਲਈ।



