Skip to content
Independent perspectives. Global stories.
BREAKING

ਬਾਬਾ ਸੇਵਾ ਦਾਸ ਮੋਨੀ ਜੀ ਦੀ ਸੱਤਵੀਂ ਬਰਸੀ ਅੱਜ

Share this story

Page-1_21 ਤਪਾ ਮੰਡੀ 19 ਜਨਵਰੀ (ਖੁਸ਼ਦੀਪ/ਰੋਬਿਨ)- ਸਥਾਨਕ ਸ਼ਹਿਰ ਵਿੱਖੇ ਬਰਨਾਲਾ-ਬਠਿੰਡਾ ਮੁੱਖ ਮਾਰਗ ਉਪਰ ਸਥਿਤ ਡੇਰਾ ਸ੍ਰੀ ਸ੍ਰੀ 108 ਸਿੱਧ ਬਾਬਾ ਇੰਦਰ ਦਾਸ ਜੀ ਤਪਾ ਵਿੱਖੇ ਸੰਤ ਬਾਬਾ ਸੇਵਾ ਦਾਸ ਮੋਨੀ ਜੀ ਦੀ ਸੱਤਵੀ ਬਰਸੀ  20 ਜਨਵਰੀ ਨੂੰ ਬੜੀ ਸ਼ਰਧਾ ਅਤੇ ਪ੍ਰੇਮ ਭਾਵਨਾ ਨਾਲ ਮਨਾਈ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੀਆਂ ਡੇਰੇ ਦੇ ਮੁੱਖ ਸੇਵਾਦਾਰ ਸੰਤ ਭਗਵਾਨ ਦਾਸ ਜੀ ਨੇ ਦੱਸਿਆ ਕਿ 19 ਜਨਵਰੀ ਦਿਨ ਸੋਮਵਾਰ ਨੂੰ ਸੰਤ ਬਾਬਾ ਸੇਵਾ ਦਾਸ ਮੋਨੀ ਜੀ ਦੀ ਬਰਸੀ ਨੂੰ ਮੁੱਖ ਰੱਖਦਿਆ ਸ੍ਰੀ ਆਖੰਡ ਰਮਾਇਣ ਜੀ ਦੇ ਪਾਠ ਪ੍ਰਕਾਸ਼ ਕਰਵਾਏ ਗਏ ਹਨ ਜਿਨ੍ਹਾਂ ਦੇ ਭੋਗ  20 ਜਨਵਰੀ ਨੂੰ ਸਵੇਰੇ 10.30 ਵਜੇ ਪਾਏ ਜਾਣਗੇ। ਭੋਗ ਉਪਰੰਤ ਗੁਰੂ ਕਾ ¦ਗਰ ਅਤੁੱਟ ਵਰਤੇਗਾ। ਇਸ ਮੌਕੇ ਬਾਬਾ ਭਗਵਾਨ ਦਾਸ ਜੀ ਵੱਲੋ ਂਸ਼ਰਧਾਲੂਆਂ ਅਤੇ ਸਮੂਹ ਇਲਾਕਾ

ਨਿਵਾਸੀਆਂ ਨੂੰ ਬੇਨਤੀ ਹੈ ਕਿ ਹੁੰਮ-ਹੁੰਮਾ ਕੇ ਡੇਰਾ ਸ੍ਰੀ ਸ੍ਰੀ 108 ਸਿੱਧ ਬਾਬਾ ਇੰਦਰ ਦਾਸ ਜੀ, ਵਿਸ਼ਵਕਰਮਾ ਮੰਦਰ, ਬਰਨਾਲਾ-ਬਠਿੰਡਾ ਰੋਡ ਤਪਾ ਵਿਖੇ ਪਹੁੰਚਣ ਦੀ ਕ੍ਰਿਪਾਲਤਾ ਕਰਨ ਅਤੇ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕਰਨ। ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।

WRITTEN BY