ਚੰਡੀਗੜ੍ਹ 19 ਜਨਵਰੀ (ਪੀ. ਟੀ.)- ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਵਫਦ ਵੱਲੋਂ ਪੰਜਾਬ ਦੌਰੇ ਦੌਰਾਨ ਪਹਿਲੇ ਦਿਨ ਪਬਲਿਕ ਨੁਮਾਇੰਦਿਆਂ ਅਤੇ ਸਟਾਫ ਐਸੋਸੀਏਸ਼ਨਾਂ ਨਾਲ ਮੀਟਿੰਗ ਕੀਤੀ ਗਈ। ਕਮਿਸ਼ਨ ਪੰਜਾਬ ਵਿਚ ਚ¤ਲ ਰਹੀਆਂ ਕੇਂਦਰ ਸਰਕਾਰ ਦੀਆਂ ਭਲਾਈ ਸਕੀਮਾਂ ਦੀ ਸਮੀਖਿਆ ਲਈ ਤਿੰਨ ਦਿਨਾਂ ਪੰਜਾਬ ਦੌਰੇ ਉ¤ਤੇ ਹੈ। ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਉਪ-ਚੇਅਰਮੈਨ ਸ੍ਰੀ ਰਾਜ ਕੁਮਾਰ ਵੇਰਕਾ, ਸ੍ਰੀ ਰਾਜੂ ਪਰਮਾਰ ਮੈਂਬਰ ਅਤੇ ਸ੍ਰੀ ਈਸ਼ਵਰ ਸਿੰਘ ਮੈਂਬਰ ਨੇ ਪੰਜਾਬ ਦੇ ਪਬਲਿਕ ਨੁਮਾਇੰਦਿਆਂ ਅਤੇ ਸਟਾਫ ਐਸੋਸੀਏਸ਼ਨਾਂ ਦੇ ਸਰਵਿਸ ਮੈਟਰ, ਰੋਸਟਰ ਪੁਆਇੰਟ, ਫੀਡਬੈਕ, ਸ਼ਿਕਾਇਤਾਂ ਅਤੇ ਸੁਝਾਅ ਸੁਣੇ। ਇਸ ਦੌਰਾਨ ਉਨ੍ਹਾਂ ਨਾਲ ਪੰਜਾਬ ਦੇ ਵਿਧਾਇਕ, ਕੇਂਦਰ ਤੇ ਪੰਜਾਬ ਸਰਕਾਰ ਦੇ ਉ¤ਚ ਅਧਿਕਾਰੀ ਵੀ ਹਾਜ਼ਰ
ਸਨ। ਇਸ ਦੌਰਾਨ ਵਫਦ ਕੋਲ ਆਏ ਮਾਮਲਿਆਂ, ਸ਼ਿਕਾਇਤਾਂ ਅਤੇ ਸੁਝਾਅ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਜ਼ਰੂਰੀ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਵਿਨੋਦ ਅਗਰਵਾਲ ਸਕੱਤਰ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ, ਸ੍ਰੀ ਐਮ.ਆਰ. ਬਾਲੀ ਡਾਇਰੈਕਟਰ, ਪੰਜਾਬ ਦੇ ਭਲਾਈ ਵਿਭਾਗ ਦੇ ਡਾਇਰੈਕਟਰ ਸ੍ਰੀ ਪਰਮਜੀਤ ਸਿੰਘ, ਜਾਇੰਟ ਡਾਇਰੈਕਟਰ ਸ੍ਰੀ ਸੁਖਜੀਤਪਾਲ ਸਿੰਘ ਅਤੇ ਹੋਰ ਉ¤ਚ ਅਧਿਕਾਰੀ ਹਾਜ਼ਰ ਸਨ।



