ਇਲਾਹਾਬਾਦ, 18 ਜਨਵਰੀ (ਪੀ. ਟੀ.)- ਸੰਗਮ ਨਗਰੀ ਇਲਾਹਾਬਾਦ ’ਚ ਮਾਘ ਮੇਲੇ ‘ਚ ਸ਼ਿਰਕਤ ਕਰ ਰਹੇ ਉਤਰਾਖੰਡ ਦੇ ਬਦ੍ਰਿਕਾਸ਼ਰਮ ਦੇ ਸ਼ੰਕਰਾਚਾਰੀਆ ਵਾਸੂਦੇਵਾਨੰਦ ਸਰਸਵਤੀ ਨੇ ਕਿਹਾ ਕਿ ਨਰਿੰਦਰ ਮੋਦੀ ਨੂੰ ਫਿਰ ਤੋਂ ਪ੍ਰਧਾਨ ਮੰਤਰੀ ਬਣਾਉਣ ਲਈ ਹਿੰਦੂਆਂ ਨੂੰ 10-10 ਪੈਦਾ ਕਰਨੇ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਹਿੰਦੂਆਂ ਦੀ ਏਕਤਾ ਦੀ ਵਜ੍ਹਾ ਨਾਲ ਹੀ ਮੋਦੀ ਪ੍ਰਧਾਨ ਮੰਤਰੀ ਬਣੇ ਹਨ। ਉਹ ਆਉਣ ਵਾਲੇ ਸਮੇਂ ‘ਚ ਵੀ ਬਹੁਮਤ ‘ਚ ਰਹਿਣ ਇਸ ਲਈ ਹਿੰਦੂ ਪਰਿਵਾਰਾਂ ਨੂੰ 10 ਬੱਚੇ ਪੈਦਾ ਕਰਨੇ ਹੋਣਗੇ। ਸੰਤ ਵਾਸੂਦੇਵਾਨੰਦ ਨੇ ਕੱਲ੍ਹ ਘਰ ਵਾਪਸੀ ਪ੍ਰੋਗਰਾਮ ‘ਤੇ ਵੀ ਟਿੱਪਣੀ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਹਿੰਦੂ ਧਰਮ ਤੋਂ ਹੀ ਬਾਕੀ ਧਰਮ ਆਏ ਹਨ। ਉਨ੍ਹਾਂ ਨੇ ਕਿਹਾ ਕਿ ਧਰਮ ਬਦਲਣ ‘ਤੇ ਕੋਈ ਕਾਨੂੰਨ ਕਾਰਵਾਈ ਨਹੀਂ ਹੋਣੀ ਚਾਹੀਦੀ।


