ਨਵੀਂ ਦਿੱਲੀ, 18 ਜਨਵਰੀ (ਪੀ. ਟੀ.)- ਜੰਮੂ-ਕਸ਼ਮੀਰ ‘ਚ ਸਰਕਾਰ ਬਣਾਉਣ ਲਈ ਕਥਿਤ ਤੌਰ ‘ਤੇ ਪੀ.ਡੀ.ਪੀ. ਦੇ ਨਾਲ ਗੱਲਬਾਤ ਕਰ ਰਹੀ ਭਾਜਪਾ ਨੇ ਅੱਜ ਕਿਹਾ ਕਿ ਧਾਰਾ 370 ਅਤੇ ਹਥਿਆਰਬੰਦ ਬਲ (ਵਿਸ਼ੇਸ਼ ਅਧਿਕਾਰ) ਐਕਟ (ਆਫਸਪਾ) ਵਰਗੇ ਵਿਵਾਦਗ੍ਰਸਤ ਮੁੱਦਿਆਂ ਦੇ ਹੱਲ ਲਈ ‘ਅਧਿਕਾਰਤ ਵਿਅਕਤੀ‘ ਕੰਮ ਕਰ ਹਨ। ਪ੍ਰਧਾਨ ਮੰਤਰੀ ਕਾਰਜਕਾਲ ‘ਚ ਕੇਂਦਰੀ ਰਾਜ ਮੰਤਰੀ ਅਤੇ ਜੰਮੂ-ਕਸ਼ਮੀਰ ਦੇ ਉੱਘੇ ਆਗੂ ਜਤਿੰਦਰ ਸਿੰਘ ਨੇ ਹਾਲਾਂਕਿ ਜਿਆਦਾ ਵਿਸਤਾਰ ‘ਚ ਨਾ ਜਾਂਦੇ ਹੋਏ ਕਿਹਾ ਕਿ ਰਾਜਨੀਤਕ ਸਥਿਤੀ ‘ਅਸਥਿਰ‘ ਹੈ। ਉਨ੍ਹਾਂ ਨੇ ਜੋਰ ਦੇ ਕੇ ਕਿਹਾ ਕਿ ਰਾਜ ‘ਚ ਜੋ ਵੀ ਸਰਕਾਰ ਬਣੇਗੀ, ਉਸ ‘ਚ ਭਾਜਪਾ ਨੂੰ ਇਕ ਅਹਿਮ ਭੂਮਿਕਾ ਨਿਭਾਉਣੀ ਹੋਵੇਗੀ।



