ਸ੍ਰੀ ਅਨੰਦਪੁਰ ਸਾਹਿਬ, 18 ਜਨਵਰੀ (ਦਵਿੰਦਰਪਾਲ ਸਿੰਘ, ਅੰਕੁਸ਼ ਕੁਮਾਰ)- ਲਵਲੀ ਸ਼ਰਮਾਂ ਪਤਨੀ ਰਾਕੇਸ਼ ਕੁਮਾਰ ਵਾਸੀ ਥਲੂਹ, ਥਾਣਾ ਅਨੰਦਪੁਰ ਸਾਹਿਬ ਦੀ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਪੁਲੀਸ ਨੇ ਜਤਿੰਦਰ ਸਿੰਘ ਉਰਫ ਕਾਲਾ ਪੁੱਤਰ ਨੰਦ ਵਾਸੀ ਥਲੂਹ, ਥਾਣਾ ਅਨੰਦਪੁਰ ਸਾਹਿਬ, ਜਿਲ੍ਹਾ ਰੂਪਨਗਰ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਇਸ ਬਾਰੇ ਏ ਐਸ ਆਈ ਦਰਸ਼ਨ ਸਿੰਘ ਨੇ ਦੱਸਿਆ ਕਿ ਇਹ ਮੁਕੱਦਮਾ ਲਵਲੀ ਸ਼ਰਮਾਂ ਵਲੋ ਦਿਤੀ ਦਰਖਾਸਤ ਤੇ ਜਤਿੰਦਰ ਸਿੰਘ ਉਰਫ ਕਾਲਾ ਪੁੱਤਰ ਨੰਦ ਵਾਸੀ ਥਲੂਹ, ਥਾਣਾ ਅਨੰਦਪੁਰ ਸਾਹਿਬ, ਜਿਲ੍ਹਾ ਰੂਪਨਗਰ ਬਾਅਦ ਪੜਤਾਲ ਦਫਤਰ ਉਪ ਕਪਤਾਨ ਪੁਲਿਸ ਅਨੰਦਪੁਰ ਸਾਹਿਬ ਤੋਂ ਥਾਣਾ ਮੌਸੂਲ ਹੋਣ ਤੇ ਦਰਜ ਰਜਿਸਟਰ ਕੀਤਾ ਗਿਆ ਹੈ । ਲਵਲੀ ਸ਼ਰਮਾ ਨੇ ਦੋਸ਼ ਲਾਇਆ ਕਿ ਦੋਸ਼ੀ ਜਤਿੰਦਰ ਸਿੰਘ ਕਾਲਾ ਨੇ ਮੁੰਦਰੀ ਦਾ ਨਗ਼ ਦੇਣ ਦੇ ਬਹਾਨੇ ਘਰ ਬੁਲਾ ਕੇ ਧੱਕੇ ਨਾਲ ਬਲਾਤਕਾਰ ਕੀਤਾ ਸੀ, ਤੇ ਬਾਅਦ ਵਿਚ ਧਮਕਾ ਕੇ ਚੁੱਪ ਕਰਾਇਆ ਸੀ। ਹੁਣ ਦਰਖਾਸਤ ਦੀ ਹੜਤਾਲ ਤੋਂ ਉਪਰੰਤ ਮੁਕੱਦਮਾਂ ਦਰਜ ਰਜਿਸਟਰ ਕੀਤਾ ਗਿਆ । ਦੋਸ਼ੀ ਉੱਕਤ ਦੀ ਭਾਲ ਜ਼ਾਰੀ ਹੈ।



