Skip to content
Independent perspectives. Global stories.
BREAKING

ਮੁੱਖ ਮੰਤਰੀ ਬਾਦਲ ਦੇ ਘਿਰਾਓ ਦਾ ਫੈਸਲਾ

Share this story

ਬਰਨਾਲਾ, 18 ਜਨਵਰੀ  (ਰਾਮ ਧਨੌਲਾ/ ਕੁਲਦੀਪ ਸਿੰਘ)- ਪੰਜਾਬ ਸਟੇਟ ਸੁਵਿਧਾ ਕਰਮਚਾਰੀ  ਯੂਨੀਅਨ ਨੇ ਮੁੱਖ-ਮੰਤਰੀ ਜਾਂ ਉੱਪ ਮੁੱਖ ਮੰਤਰੀ ਦਾ ਕਾਲੇ ਝੰਡੇ ਲੈ ਕੇ ਸਹੀਦ ਸ; ਸੇਵਾ ਸਿੰਘ ਠੀਕਰੀਵਾਲਾ ਦੀ ਬਰਸੀ ਮੋਕੇ ਘਿਰਾੳ ਕਰਨ ਦਾ ਫੈਸਲਾ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਯੂਨੀਅਨ ਦੇ ਪ੍ਰੈੱਸ ਸਕੱਤਰ ਅੰਮ੍ਰਿਤਪਾਲ ਸਿੰਘ ਸਿੰਧੂ ਨੇ ਦੱਸਿਆ ਕਿ ਸੁਵਿਧਾਂ ਕਰਮਚਾਰੀਆ ਦੀਆ ਪਿਛਲੇ ਸਮੇ ਤੋ ਲਟਕਦੀਆ ਜਾਇਜ ਮੰਗਾਂ ਉੱਪਰ ਵਾਰ-ਵਾਰ ਭਰੋਸੇ ਦੇਣ ਦੇ ਬਾਵਜੂਦ ਪੰਜਾਬ ਸਰਕਾਰ ਵੱਲੋ ਕੋਈ ਅਹਿਮ ਫੈਸਲਾ ਨਹੀ ਲਿਆ ਗਿਆ । ਇਸ ਕਾਰਣ ਪੈਦਾ ਹੋਏ ਰੋਸ ਵਜੋ ਯੂਨੀਅਨ ਨੇ ਫੈਸਲਾ ਲਿਆ ਹੈ ਕਿ ਸਹੀਦ ਸ; ਸੇਵਾ ਸਿੰਘ ਠੀਕਰੀਵਾਲ ਦੀ ਬਰਸੀ ਮੋਕੇ ਬਾਦਲ ਸਰਕਾਰ ਦਾ ਘਿਰਾੳ ਕੀਤਾ ਜਾਵੇਗਾ।

WRITTEN BY