ਅੰਮ੍ਰਿਤਸਰ, 18 ਜਨਵਰੀ (ਸੁਨੀਲ ਗੁਪਤਾ)- ਨਗਰ ਪੰਚਾਇਤ ਭਿੱਖੀਵਿੰਡ ਦੀਆਂ ਹੋ ਰਹੀਆਂ ਚੋਣਾਂ ਸੰਬੰਧੀ ਜਿਥੇ ਅਕਾਲੀ-ਭਾਜਪਾ ਸਰਕਾਰ ਵੱਲੋਂ ਤਿਆਰੀਆਂ ਅਰੰਭੀਆਂ ਜਾ ਰਹੀਆਂ ਹਨ, ਉੱਥੇ ਸੀ.ਪੀ.ਐਮ ਪੰਜਾਬ ਵਲੋਂ ਵੀ ਚੋਣਾ ਲੜਨ ਲਈ ਵਾਰਡ ਨੰ:7 ਤੋਂ ਕਾਮਰੇਡ ਜਸਵੰਤ ਸਿੰਘ ਤੇ ਵਾਰਡ ਨੰ:8 ਤੋਂ ਸਾਬਕਾ ਸਰਪੰਚ ਮਾਹਨ ਸਿੰਘ ਨੂੰ ਚੋਣ ਮੈਦਨ ਵਿੱਚ ਉਤਾਰਿਆ ਗਿਆਂ ਹੈ। ਇਹਨਾਂ ਸ਼ਬਦਾ ਦਾ ਪ੍ਰਗਟਾਵਾ ਚੇਲਾ ਮੋੜ ਭਿੱਖੀਵਿੰਡ ਵਿਖੇ ਪਾਰਟੀ ਆਗੂਆਂ ਤੇ ਵਰਕਰਾਂ ਦੀ ਹਾਜ਼ਰੀ ‘ਚ ਸੀ.ਪੀ.ਐਮ ਪੰਜਾਬ ਦੇ ਜ਼ਿਲ੍ਹਾ ਕਮੇਟੀ ਮੈਂਬਰ ਚਮਨ ਲਾਲ ਦਰਾਜਕੇ, ਬਲਦੇਵ ਸਿੰਘ ਭਿੱਖੀਵਿੰਡ, ਸੁਰਜੀਤ ਸਿੰਘ, ਬਾਜ ਸਿੰਘ, ਕਾਬਲ ਸਿੰਘ, ਬਲਵੀਰ ਸਿੰਘ ਆਦਿ ਆਗੂਆਂ ਦੀ ਹਾਜ਼ਰੀ ‘ਚ ਪਾਰਟੀ ਦੇ ਦਫਤਰ ਵਿਖੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦਿੱਤੀ ਤੇ ਆਖਿਆਂ ਕਿ ਫਰਵਰੀ ਮਹੀਨੇ ‘ਚ ਹੋਣ ਜਾ ਰਹੀਆਂ ਨਗਰ ਪੰਚਾਇਤ ਭਿੱਖੀਵਿੰਡ ਦੀਆਂ ਚੋਣਾਂ ਤੋਂ ਜਿਥੇ ਵਾਰਡ ਨੰ:7 ਤੇ 8 ਤੋਂ ਚੋਣਾਂ ਲੜਨ ਲਈ
ਉਮੀਦਵਾਰਾਂ ਨੂੰ ਚੋਣ ਮੈਦਾਨ ‘ਚ ਉਤਾਰਿਆਂ ਗਿਆਂ ਹੈ, ਉਥੇ ਇਹਨਾਂ ਉਮੀਦਵਾਰਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਵੋਟਰਾਂ ਨਾਲ ਸੰਪਰਕ ਬਣਾਇਆਂ ਜਾ ਰਿਹਾ ਹੈ। ਕਾਮਰੇਡ ਚਮਨ ਲਾਲ ਨੇ ਕਿਹਾ ਕਿ ਇਹਨਾ ਚੋਣਾਂ ਸੰਬੰਧੀ 25 ਜਨਵਰੀ ਨੂੰ ਦੋਹਾਂ ਵਾਰਡਾਂ ਦਾ ਵਿਸ਼ਾਲ ਇਕੱਠ ਕੀਤਾ ਜਾ ਰਿਹਾ ਹੈ ਜਿਸਨੂੰ ਸੰਬੋਧਨ ਕਰਨ ਲਈ ਪਾਰਟੀ ਦੇ ਸੂਬਾ ਸਕੱਤਰੇਤ ਕਮੇਟੀ ਮੈਂਬਰ ਕਾਮਰੇਡ ਪ੍ਰਗਟ ਸਿੰਘ ਜਾਮਾਰਾਏ, ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਜਸਪਾਲ ਸਿੰਘ ਝਬਾਲ, ਕਾਮਰੇਡ ਦਲਜੀਤ ਸਿੰਘ ਦਿਆਲਪੁਰਾ ਆਦਿ ਆਗੂ ਇਸ ਮੀਟਿੰਗ ਨੂੰ ਸੰਬੋਧਨ ਕਰਨਗੇ। ਇਸ ਮੌਕੇ ਦੇਸਾ ਸਿੰਘ, ਤਾਰਾ ਸਿੰਘ, ਬਚਨ ਸਿੰਘ, ਬਲਵੀਰ ਸਿੰਘ, ਗੁਰਮੀਤ ਸਿੰਘ, ਦਵਿੰਦਰ ਸਿੰਘ ਆਦਿ ਹਾਜਰ ਸਨ।



