ਮੁੰਬਈ, 17 ਜਨਵਰੀ (ਪੀ. ਟੀ.)- ਦਿੱਲੀ ਦੇ ਚੋਣ ਦੰਗਲ ’ਚ ਭਾਜਪਾ ਲਈ ਬੁਰੀ ਖ਼ਬਰ ਉਸ ਦੇ ਸਹਿਯੋਗੀ ਤੋਂ ਆ ਰਹੀ ਹੈ। ਸ਼ਿਵ ਸੈਨਾ ਦਿੱਲੀ ਵਿਧਾਨ ਸਭਾ ਚੋਣ ਲੜਨ ਦਾ ਮਨ ਬਣਾ ਰਹੀ ਹੈ। ਪਾਰਟੀ ਪ੍ਰਮੁੱਖ ਉਧਵ ਠਾਕਰੇ ਨੇ ਮੁੰਬਈ ’ਚ ਕਿਹਾ ਕਿ ਸ਼ਿਵ ਸੈਨਾ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ’ਚ ਆਪਣੇ ਉਮੀਦਵਾਰ ਉਤਾਰ ਸਕਦੀ ਹੈ। ਉਧਵ ਨੇ ਕਿਹਾ ਕਿ ਉਹ ਦਿੱਲੀ ਵਿਧਾਨ ਸਭਾ ਚੋਣ ਲੜਨ ਬਾਰੇ ‘ਚ ਸੋਚ ਰਹੇ ਹਨ। ਇਸ ਬਾਰੇ ’ਚ ਅੰਤਮ ਫੈਸਲਾ ਜਲਦ ਲਿਆ ਜਾਵੇਗਾ।ਉਨ੍ਹਾਂ ਨੇ ਕਿਹਾ ਕਿ ਪਾਰਟੀ ਕੋਲ ਚੰਗੇ ਕਾਰਜਕਰਤਾ ਹਨ ਤੇ ਉਨ੍ਹਾਂ ਬਾਰੇ ’ਚ ਸੋਚਿਆ ਜਾ ਸਕਦਾ ਹੈ ਕਿ ਕਿਸ ਨੂੰ ਚੋਣ ਲੜਾਉਣੀ ਹੈ।
ਸ਼ਿਵ ਸੈਨਾ ਦਿੱਲੀ ਵਿਧਾਨ ਸਭਾ ਚੋਣ ਲੜਨ ’ਤੇ ਕਰ ਰਹੀ ਹੈ ਵਿਚਾਰ : ਉਧਵ ਠਾਕਰੇ



