ਚੰਡੀਗੜ੍ਹ, 17 ਜਨਵਰੀ (ਪੀ. ਟੀ.)- ਗੁਰਮੀਤ ਰਾਮ ਰਹੀਮ ਦੀ ਫਿਲਮ ‘ਐਮਐਸਜੀ’ ਨੂੰ ਪੰਜਾਬ ਸਰਕਾਰ ਨੇ ਇਕ ਹੋਰ ਝਟਕਾ ਦਿ¤ਤਾ ਹੈ। ਪੰਜਾਬ ਸਰਕਾਰ ਵਲੋਂ ਸੂਬੇ ’ਚ ਫਿਲਮ ‘ਐਮਐਸਜੀ’ ’ਤੇ ਰੋਕ ਲਗਾ ਦਿ¤ਤੀ ਗਈ ਹੈ। ਸੈਂਸਰ ਬੋਰਡ ਵਲੋਂ ਫਿਲਮ ਨੂੰ ਹਰੀ ਝੰਡੀ ਦੇਣ ਤੋਂ ਬਾਅਦ ਇਸ ਫਿਲਮ ਨੂੰ ਲੈ ਕੇ ਵਿਵਾਦ ਵਧਣਾ ਸ਼ੁਰੂ ਹੋ ਗਿਆ। ਇਸੇ ਦੇ ਚ¤ਲਦਿਆਂ ਸੈਂਸਰ ਬੋਰਡ ਦੀ ਚੇਅਰਪਰਸਨ ਵੱਲੋਂ ਅਸਤੀਫਾ ਦੇ ਦਿ¤ਤਾ ਗਿਆ।ਇਸ ਫਿਲਮ ਦੇ ਸਬੰਧ ਵਿੱਚ ਅਤੇ ਕੁਝ ਹੋਰ ਕਾਰਨਾਂ ਕਰਕੇ ਸੈਂਸਰ ਬੋਰਡ ਦੇ 8 ਹੋਰ ਮੈਂਬਰਾਂ ਨੇ ਵੀ ਸਮੂਹਿਕ ਅਸਤੀਫਾ ਦੇ ਦਿੱਤਾ ਹੈ।
ਪੰਜਾਬ ਸਰਕਾਰ ਵੱਲੋਂ ਫਿਲਮ ‘ਐਮਐਸਜੀ’ ’ਤੇ ਰੋਕ



