Skip to content
Independent perspectives. Global stories.
BREAKING

ਜੰਮੂ-ਕਸ਼ਮੀਰ ’ਚ ਲੁਕਵੀਂ ਜੰਗ ਨੂੰ ਸਮਰਥਨ ਦੇ ਰਿਹੈ ਪਾਕਿਸਤਾਨ : ਸੈਨਾ ਪ੍ਰਮੁੱਖ

Share this story

ਪਾਕਿਸਤਾਨ ਦੀ ਲਗਾਤਾਰ ਗੋਲੀਬਾਰੀ ਦਾ ਜਵਾਬ ਦੇਣ ਲਈ ਭਾਰਤੀ ਸੈਨਾ ਪੂਰੀ ਤਰ੍ਹਾਂ ਸਮਰੱਥ

Page-1_06 ਨਵੀਂ ਦਿੱਲੀ, 13 ਜਨਵਰੀ (ਪੀ. ਟੀ.)- ਸੈਨਾ ਪ੍ਰਮੁੱਖ ਦਲਬੀਰ ਸਿੰਘ ਸੁਹਾਗ ਨੇ ਅੱਜ ਕਿਹਾ ਕਿ ਆਪਣੇ ਦੇਸ਼ ਦੇ ਅੰਦਰ ਆਪਣੇ ਹੀ ਦੇਸ਼ਵਾਸੀਆਂ ਦੀ ਜਾਨ ਗੁਆਉਣ ਦੇ ਬਾਵਜੂਦ ਪਾਕਿਸਤਾਨ ਜੰਮੂ-ਕਸ਼ਮੀਰ ’ਚ ਲੁਕਵੀਂ ਜੰਗ ( ਪ੍ਰੋਕਸੀ ਵਾਰ) ਨੂੰ ਸਮਰਥਨ ਦੇ ਰਿਹਾ ਹੈ । ਗੌਰਤਲਬ ਹੈ ਕਿ ਜੰਮੂ-ਕਸ਼ਮੀਰ ‘ਚ ਪਿਛਲੇ ਕਾਫੀ ਦਿਨਾਂ ਤੋਂ ਪਾਕਿਸਤਾਨ ਵਲੋਂ ਨਿਰੰਤਰ ਜੰਗਬੰਦੀ ਦੀ ਉਲੰਘਣਾ ਕੀਤੀ ਜਾ ਰਹੀ ਹੈ ਤੇ ਅੰਤਰਰਾਸ਼ਟਰੀ ਸਰਹੱਦ ਅਤੇ ਕੰਟਰੋਲ ਰੇਖਾ ‘ਤੇ ਪਾਕਿਸਤਾਨ ਵਲੋਂ ਗੋਲੀਬਾਰੀ ਜਾਰੀ ਹੈ। ਪਾਕਿਸਤਾਨ ਵਲੋਂ ਸਰਹੱਦ ਪਾਰ ਤੋਂ ਲਗਾਤਾਰ ਕੀਤੀ ਜਾ ਰਹੀ ਜੰਗਬੰਦੀ ਦੀ ਉਲੰਘਣਾ ‘ਤੇ ਜਨਰਲ ਸੁਹਾਗ ਨੇ ਪਾਕਿਸਤਾਨ ਨੂੰ ਚੇਤਾਵਨੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਵਲੋਂ ਲਗਾਤਾਰ ਕੀਤੀ ਜਾ ਰਹੀ

ਗੋਲੀਬਾਰੀ ਦਾ ਜਵਾਬ ਦੇਣ ਲਈ ਭਾਰਤੀ ਸੈਨਾ ਪੂਰੀ ਤਰ੍ਹਾਂ ਸਮਰੱਥ ਅਤੇ ਸੁਤੰਤਰ ਹੈ। ਉਨ੍ਹਾਂ ਨੇ ਪਾਕਿਸਤਾਨ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪਾਕਿਸਤਾਨ ਜੰਮੂ-ਕਸ਼ਮੀਰ ‘ਚ ਲੁਕਵੀਂ ਜੰਗ ਨੂੰ ਸਮਰਥਨ ਦੇ ਰਿਹਾ ਹੈ।

WRITTEN BY