ਗੁਰੂਹਰਸਹਾਏ, 13 ਜਨਵਰੀ- ਸ੍ਰੀ ਮੁਕਤਸਰ ਸਾਹਿਬ ਮਨਾਏ ਜਾ ਰਹੇ ਮਾਘੀ ਮੇਲੇ ਵਿਚ ਹੋਣ ਵਾਲੀ ਸਿਆਸੀ ਕਾਨਫਰੰਸ ਵਿਚ ਹਲਕਾ ਗੁਰੂਹਰਸਹਾਏ ਤੋਂ ਸ. ਵਰਦੇਵ ਸਿੰਘ ਨੋਨੀ ਮਾਨ ਦੀ ਅਗਵਾਈ ਵਿਚ ਵੱਡੀ ਗਿਣਤੀ ਲੋਕ ਕਾਫਲੇ ਦੇ ਰੂਪ ਵਿਚ ਰਵਾਨਾ ਹੋਣਗੇ, ਜੋ ਗੱਡੀਆਂ, ਬੱਸਾਂ, ਜੀਪਾਂ ਅਤੇ ਹੋਰ ਵਹੀਕਲਾਂ ਰਾਹੀਂ ਸ਼੍ਰ੍ਰੋਮਣੀ ਅਕਾਲੀ ਦਲ ਭਾਜਪਾ ਦੀ ਹੋਣ ਵਾਲੀ ਸਿਆਸੀ ਕਾਨਫਰੰਸ ਵਿਚ ਸ਼ਾਮਲ ਹੋਣਗੇ। ਇਹ ਜਾਣਕਾਰੀ ਹਲਕਾ ਇੰਚਾਰਜ ਸ. ਵਰਦੇਵ ਸਿੰਘ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ। ਉਨ੍ਹਾਂ ਕਿਹਾ ਕਿ 14 ਜਨਵਰੀ ਨੂੰ ਸਵੇਰੇ 10 ਵਜੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਅੱਗੇ ਵੱਡੀ ਗਿਣਤੀ ਵਰਕਰਾਂ ਦਾ ਇਕੱਠ ਕਰਕੇ ਕਾਫ਼ਲੇ ਦੇ ਰੂਪ ਵਿਚ ਮਾਘੀ ਮੇਲੇ ਮੁਕਤਸਰ ਸਾਹਿਬ ਲਈ
ਰਵਾਨਾ ਹੋਣਗੇ। ਇਸ ਮੌਕੇ ਉਨ੍ਹਾਂ ਦੱਸਿਆ ਕਿ ਜਿੰਨ੍ਹਾਂ ਵਰਕਰਾਂ ਪਾਸ ਆਪਣੇ ਵਹੀਕਲ ਨਹੀਂ ਹਨ, ਉਨ੍ਹਾਂ ਲਈ ਬੱਸਾਂ ਦੀ ਬੁਕਿੰਗ ਕੀਤੀ ਗਈ ਹੈ, ਜੋ ਉਨ੍ਹਾਂ ਦੇ ਪਿੰਡਾਂ ਤੱਕ ਪਹੁੰਚਦੀਆਂ ਕਰ ਦਿੱਤੀਆਂ ਜਾਣਗੀਆਂ। ਸ. ਮਾਨ ਨੇ ਦੱਸਿਆ ਕਿ ਇਸ ਸਿਆਸੀ ਕਾਨਫਰੰਸ ਨੂੰ ਲੈ ਕੇ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ ਅਤੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਵਿਚਾਰ ਸੁਣਨ ਲਈ ਉਤਾਵਲੇ ਹਨ, ਜੋ ਵੱਡੀ ਗਿਣਤੀ ਵਿਚ ਮੁਕਤਸਰ ਵਿਖੇ ਸ਼ਾਮਲ ਹੋਣਗੇ ਅਤੇ ਇਸ ਵਾਰ ਦੀ ਕਾਨਫਰੰਸ ਸਭ ਤੋਂ ਵੱਡੀ ਸਿਆਸੀ ਕਾਨਫਰੰਸ ਹੋਵੇਗੀ। ਇਸ ਮੌਕੇ ਉਨ੍ਹਾਂ ਨਾਲ ਅਰਵਿੰਦਰਜੀਤ ਸਿੰਘ ਮਿੰਟੂ ਗਿੱਲ, ਮਹਿੰਦਰ ਸਿੰਘ ਥਿੰਦ ਸਰਪੰਚ ਸੈਦੇ ਕੇ ਮੋਹਣ, ਸੁਖਚੈਨ ਸਿੰਘ ਸੇਖੋਂ ਦਫ਼ਤਰ ਇੰਚਾਰਜ ਗੁਰੂਹਰਸਹਾਏ, ਹਰਦੇਵ ਸਿੰਘ ਨਿੱਝਰ ਸਰਪੰਚ, ਅੰਮ੍ਰਿਤਪਾਲ ਸਰਪੰਚ ਅਮੀਰ ਖਾਸ, ਹਰਿੰਦਰ ਮਰੋਕ, ਮੋਹਣ ਲਾਲ ਕਾਲੜਾ ਸਰਪੰਚ, ਹਰੀ ਚੰਦ ਸਰਪੰਚ, ਸੋਨੂੰ ਪੰਜੇ ਕੇ, ਰਾਕੇਸ਼ ਮੁਟਨੇਜਾ, ਅਵਿਨਾਸ਼ ਮੁਟਨੇਜਾ, ਸੋਨੂੰ ਮਹੰਤ, ਕਾਕਾ ਮਹੰਤ, ਪੰਜਾਬ ਸਿੰਘ ਸਰਪੰਚ, ਸੁਰਿੰਦਰ ਵਾਦੀਆ, ਜਰਨੈਲ ਸਿੰਘ ਯੂਥ ਅਕਾਲੀ ਆਗੂ, ਹਰਦੀਪ ਸਿੰਘ ਸਾਬਕਾ ਸਰਪੰਚ, ਗੁਰਲਾਲ ਸਿੰਘ ਲਾਲੀ, ਕੁਲਦੀਪ ਸਿੰਘ ਸਰਪੰਚ, ਤਿਲਕ ਰਾਜ ਸਰਪੰਚ ਗੋਲੂ ਕਾ ਮੋੜ, ਨੀਸ਼ੂ ਰੁਕਨਾ ਬਸਤੀ, ਬਿੱਲੂ ਸੰਧਾ, ਮਿੰਟੂ ਬੱਟੀ ਬਾਜੇ ਬੂਟਾ ਸਿੰਘ ਬਰਾੜ, ਸ਼ਗਨ ਢੋਟ ਬਾਜੇ ਕੇ, ਸੋਹਣ ਲਾਲ ਸਰਪੰਚ, ਗੁਰਦਿੱਤ ਸਿੰਘ ਸਰਪੰਚ, ਇਕਬਾਲ ਚੰਦ ਨੰਬਰਦਾਰ, ਜਸਵੰਤ ਰਾਏ ਨੰਬਰਦਾਰ, ਲਖਵਿੰਦਰ ਕੁਮਾਰ ਪੰਚ, ਸੁਭਾਸ਼ ਚੰਦਰ ਪੰਚ, ਅਸ਼ੋਕ ਕੁਮਾਰ ਸੇਖੜਾ, ਹਸ਼ਮਤ ਰਾਏ ਸਰਪੰਚ ਮੋਰਾਂ ਵਾਲਾ ਤੋਂ ਇਲਾਵਾ ਅਨੇਕਾਂ ਵਰਕਰ ਹਾਜ਼ਰ ਸਨ।



