ਬਠਿੰਡਾ, 12 ਜਨਵਰੀ (ਰਾਜੇਸ਼ ਗੋਇਲ)- ਅੱਜ ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਕਾਂਗਰਸ ਦੀ ਪ੍ਰਦਾਨਗੀ ਤੋਂ ਚਲਦਾ ਕਰਨ ਲਈ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪਟਿਆਲਾ ਸਥਿਤ ਮੋਦੀ ਮਹਿਲ ਅੰਦਰ ਪੰਜਾਬ ਦੀ ਕਾਂਗਰਸ ਲੀਡਰਸ਼ਿੱਪ ਨੂੰ ਵਿਸ਼ੇਸ਼ ਸੱਦਾ ਪੱਤਰ ਭੇਜ ਕੇ ਬੁਲਾਇਆ।ਅਸਲ ਵਿੱਚ, ਮੋਤੀ ਮਹਿਲ ਵਿੱਚ ਇਕੱਠੇ ਹੋਏ ਸਾਬਕਾ ਮੰਤਰੀਆਂ ਵਿਧਾਇਕੰ, ਸਾਬਕਾ ਚੇਅਰਮੈਨਾਂ ਤੇ ਹੋਰ ਸਰਗਰਮ ਕਾਂਗਰਸੀ ਨੇਤਾਵਾਂ ਨੇ ਵਿਸ਼ੇਸ਼ ਤੌਰ ’ਤੇ ਭਾਗ ਲਿਆ ਅਤੇ ਮੌਜੂਦਾ ਕਾਂਗਰਸ ਪ੍ਰਧਾਨ ਪ੍ਰ
ਤਾਪ ਸਿੰਘ ਬਾਜਵਾ ਖਿਲਾਫ ਬੋਲ ਕੇ ਆਪਣੇ ਦਿਲ ਦੀ ਭੜਾਸ ਕੱਢੀ ਤੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਖੁੱਸ਼ ਕਰਨ ਦਾ ਯਤਨ ਕੀਤਾ ਗਿਆ। ਅਸਲ ਵਿੱਚ ਕਾਂਗਰਸ ਜੋੜਨ ’ਚ ਪ੍ਰਾਪਤ ਕੀਤੀ ਸਫਲਤਾ ਤੋਂ ਬਾਅਦ ਅਮਰਿੰਦਰ ਸਿੰਘ ਬੁਰੀ ਤਰ੍ਹਾਂ ਘਬਰਾ ਚੁੱਕੇ ਹਨ। ਜਿਨ੍ਹਾਂ ਨੇ 2017 ਵਿੱਚ ਕਾਂਗਰਸ ਹੱਥ ਆ ਰਹੀ ਪੰਜਾਬ ਦੀ ਸੱਤਾ ਦੀ ਕੁਰਸੀ ਬਤੌਰ ਮੁੱਖ ਮੰਤਰੀ ਵਜੋਂ ਹੜੱਪਣ ਦੀਆਂ ਕੋਸ਼ਿਸ਼ਾਂ ਤਹਿਤ ਬਾਜਵਾ ਨੂੰ ਆਊਟ ਕਰਨ ਲਈ ਹੀ ਮੋਤੀ ਮਹਿਲ ’ਚ ਕਾਂਗਰਸੀ ਇਕੱਠੇ ਕੀਤੇ ਸਨ ਤਾਂ ਕਿ ਹੁਣੇ ਤੋਂ ਹੀ ਬਾਜਵਾ ਨੂੰ ਭਜਾਉਣਾ ਸ਼ੁਰੂ ਕਰ ਦੇਈਏ। ਅੱਜ ਮੋਤੀ ਮਹਿਲ ਪਟਿਆਲਾ ’ਚ ਹਾਜ਼ਰ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸ੍ਰੀ ਚਿਰੰਜੀ ਲਾਲ ਗਰਗ ਨੇ ਰੋਜ਼ਾਨਾ ਪੰਜਾਬ ਟਾਈਮਜ਼ ਨਾਲ ਫੋਨ ’ਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੋਤੀ ਮਹਿਲ ’ਚ ਬੈਠੇ ਹਾਂ ਤੇ ਸਮੁੱਚੀ ਕਾਂਗਰਸੀ ਲੀਡਰਸ਼ਿਪ ਜਿਨ੍ਹਾਂ ਵਿੱਚ ਚੋਟੀ ਦੇ ਕਾਂਗਰਸੀ ਮੌਜੂਦ ਹਨ। ਸਾਬਕਾ ਮੰਤਰੀ ਅਤੇ ਬਠਿੰਡਾ ਵਿਧਾਨ ਸਭਾ 2017 ਚੋਣ ਲੜਨ ਜਾ ਰਹੇ ਚਿਰੰਜੀ ਲਾਲ ਗਰਗ ਨੇ ਦੱਸਿਆ ਕਿ ਅੱਜ ਦੀ ਵਿਸ਼ਾਲ ਮੀਟਿੰਗ ਦਾ ਮੁੱਖ ਏਜੰਡਾ ਸੀ ਕਿ ਪੰਜਾਬ ਅੰਦਰ ਦਿਨੋ-ਦਿਨ ਕਾਂਗਰਸ ਪਾਰਟੀ ਕਮਜ਼ੋਰ ਹੁੰਦੀ ਜਾ ਰਹੀ ਹੈ ਤੇ ਇਸ ਨੂੰ ਉੱਪਰ ਚੁੱਕਣ ਦੀ ਲੋੜ ਹੈ। ਸ਼ੇਰਦਿਲ ਕਾਂਗਰਸ ਪ੍ਰਧਾਨ ਪੰਜਾਬ ਬਨਣ ਦੀ। ਮੀਟਿੰਗ ਵਿੱਚ ਕਾਂਗਰਸ ਨੂੰ ਪੰਜਾਬ ਵਿੱਚੋਂ ਖਤਮ ਹੋਣ ਤੋਂ ਬਚਾਉਣ ਲਈ ਖੁੱਲ੍ਹ ਕੇ ਵਿਚਾਰ-ਵਟਾਂਦਰਾ ਕੀਤਾ ਗਿਆ ਹੈ ਤੇ ਰਾਤ ਦੇ ਖਾਣੇ ’ਤੇ ਵੀ ਸ਼ਾਮਿਲ ਸਾਰੇ ਕਾਂਗਰਸੀਆਂ ਨੂੰ ਮੋਤੀ ਮਹਿਲ ਅੰਦਰ ਹੀ ਰੱਖਿਆ ਗਿਆ। ਬੇਸ਼ੱਕ ਮੋਤੀ ਮਹਿਲ ’ਚ ਬਾਜਵਾ ਨੂੰ ਪ੍ਰਧਾਨਗੀ ਤੋਂ ਆਊਟ ਕਰਨ ਪਹੁੰਚੇ ਕਾਂਗਰਸੀ ਵਿਧਾਇਕਾਂ ਦੀ ਗਿਣਤੀ ਨਹੀਂ ਪ੍ਰਾਪਤ ਹੋ ਸਕੀ ਪਰ ਖੁਲਾਸਾ ਹੋਇਆ ਕਿ ਆਉਂਦੇ 10 ਦਿਨਾਂ ਦੇ ਅੰਦਰ-ਅੰਦਰ ਕੈਪਟਨ ਅਮਰਿੰਦਰ ਸਿੰਘ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਦਿੱਲੀ ਵਿਖੇ ਬੀਬੀ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇ ਦਰਵਾਜ਼ੇ ’ਤੇ ਦਸਤਕ ਦੇਣ ਜਾ ਰਹੇ ਹਨ। ਅੱਜ ਦੀ ਮੋਤੀ ਲਹਿਰ ਪਟਿਆਲਾ ਵਿਖੇ ਹੋਈ ਕਾਂਗਰਸੀਆਂ ਦੀ ਹੰਗਾਮੀ ਤੇ ਸਫਲ ਬੈਠਕ ਦਾ ਬੁਰਾ ਪ੍ਰਭਾਵ ਪਾਉਣ ਵਾਲੇ ਦਿਨਾਂ ’ਚ ਪ੍ਰਤਾਪ ਸਿੰਘ ਬਾਜਵਾ ’ਤੇ ਜ਼ਰੂਰ ਪਵੇਗਾ। ਗੁਪਤਚਰਾਂ ਨੇ ਆਪਣਾ ਨਾਮ ਨਾ ਅਖਬਾਰ ਵਿੱਚ ਪ੍ਰਕਾਸ਼ਿਤ ਕਰਨ ਦੀ ਸ਼ਰਤ ’ਤੇ ਦੱਸਿਆ ਕਿ ਅੱਜ ਦੀ ਬੈਠਕ ਵਿੱਚ ਹਾਜ਼ਰ ਕਾਂਗਰਸੀ ਨੇਤਾਵਾਂ ਨੂੰ ਕੈਪਟਨ ਅਮਰਿੰਦਰ ਸਿੰਘ ਨਾਲ ਹਰ ਦੁੱਖ-ਸੁੱਖ ’ਚ ਖੜ੍ਹਨ ਦੀ ਕਸਮ ਖੁਆਈ ਗਈ ਹੈ। ਅਗਰ ਕਾਂਗਰਸ ਪ੍ਰਧਾਨਗੀ ਪੰਜਾਬ ਨਾ ਮਿਲੀ ਤਾਂ ਅਮਰਿੰਦਰ ਧੜਾ ਭਾਜਪਾ ’ਚ ਪੰਜਾਬ ਦੌਰੇ ’ਤੇ ਆਉਣ ਵਾਲੇ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਭਾਜਪਾ ’ਚ ਸ਼ਾਮਿਲ ਹੋਣ ਦੀਆਂ ਅਟਕਲਾਂ ਵੀ ਦੂਰ ਹੋ ਸਕਦੀਆਂ ਹਨ।



