ਵੋਟਾਂ ਦੀ ਗਿਣਤੀ 10 ਫਰਵਰੀ ਨੂੰ
ਨਵੀਂ ਦਿੱਲੀ, 12 ਜਨਵਰੀ (ਪੀ. ਟੀ. ਲਾਇਵ.)- ਦਿੱਲੀ ਵਿਧਾਨਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਚੋਣ ਕਮਿਸ਼ਨ ਨੇ ਸੋਮਵਾਰ ਨੂੰ ਪ੍ਰੈੱਸ ਕਾਨਫ਼ਰੰਸ ਕਰ ਕੇ ਇਸਦਾ ਐਲਾਨ ਕੀਤਾ। ਮੁੱਖ ਚੋਣ ਕਮਿਸ਼ਨਰ ਵੀ ਐਸ ਸੰਪਤ ਨੇ ਚੋਣ ਦੀਆਂ ਤਾਰੀਖ਼ਾਂ ਦਾ ਐਲਾਨ ਕਰਦੇ ਹੋਏ ਕਿਹਾ ਕਿ ਦਿੱਲੀ ‘ਚ ਮਤਦਾਨ 7 ਫਰਵਰੀ ਨੂੰ ਹੋਵੇਗਾ ਤੇ 10 ਫਰਵਰੀ ਨੂੰ ਮਤਗਣਨਨਾ ਹੋਵੇਗੀ। ਨਾਲ ਹੀ 12 ਫਰਵਰੀ ਤੋਂ ਪਹਿਲਾਂ ਨਵੀਂ ਸਰਕਾਰ ਦਾ ਗਠਨ ਹੋਣਾ ਹੈ। ਸੰਪਤ ਨੇ ਕਿਹਾ ਕਿ ਦਿੱਲੀ ‘ਚ ਪੂਰੀ ਤਰ੍ਹਾਂ ਨਿਰਪੱਖ ਚੋਣ ਕਰਵਾਏ ਜਾਣਗੇ। ਇਸ ਚੋਣ ‘ਚ ਨੋਟਾ ਦਾ ਵੀ ਵਿਕਲਪ ਹੋਵੇਗਾ ਜਿਸਨੂੰ ਵੋਟਰ ਇਸਤੇਮਾਲ ਕਰ ਸਕਣਗੇ। ਇਸਦੇ ਨਾਲ ਹੀ ਸੋਮਵਾਰ ਯਾਨੀ 12 ਜਨਵਰੀ ਤੋਂ ਚੋਣ ਜਾਬਤਾ ਲਾਗੂ ਹੋ ਗਿਆ ਹੈ। ਨਾਮਾਂਕਨ ਦੀ ਪ੍ਰਕਿਰਿਆ 14 ਤੋਂ 21 ਜਨਵਰੀ ਤੱਕ ਹੋਵੇਗੀ। 21
ਜਨਵਰੀ ਨੂੰ ਪਰਚਾ ਦਾਖਲ ਕਰਨ ਦਾ ਆਖ਼ਰੀ ਦਿਨ ਹੋਵੇਗਾ। ਚੋਣ ਕਮਿਸ਼ਨ ਨੇ ਕਿਹਾ ਕਿ ਦਿੱਲੀ ‘ਚ 1 ਕਰੋੜ 30 ਲੱਖ ਵੋਟਰ ਹਨ ਜੋ ਇਸ ਵਾਰ ਦੇ ਚੋਣ ‘ਚ ਵੋਟ ਪਾਉਣਗੇ। ਦਿੱਲੀ ‘ਚ 11 ਹਜ਼ਾਰ ਤੋਂ ਜ਼ਿਆਦਾ ਪੋਲਿੰਗ ਸਟੇਸ਼ਨਾਂ ‘ਤੇ ਚੋਣ ਹੋਣਗੇ। ਦਿੱਲੀ ‘ਚ 11763 ਪੋਲਿੰਗ ਸਟੇਸ਼ਨ ਹਨ। ਵੋਟਿੰਗ ਲਈ ਈਵੀਐਮ ਮਸ਼ੀਨਾਂ ਦਾ ਇਸਤੇਮਾਲ ਕੀਤਾ ਜਾਵੇਗਾ।



