ਗਾਂਧੀਨਗਰ, 11 ਜਨਵਰੀ (ਪੀ. ਟੀ.)- ਗੁਜਰਾਤ ਦੇ ਗਾਂਧੀਨਗਰ ‘ਚ ਵਾਈਬਰੈਂਟ ਸੰਮੇਲਨ 2015 ਦੀ ਸ਼ੁਰੂਆਤ ਹੋ ਚੁੱਕੀ ਹੈ। ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਸੰਮੇਲਨ ਦੀ ਸ਼ੁਰੂਆਤ ‘ਚ ਇਸਨੂੰ ਹੁਣ ਤੱਕ ਦਾ ਸਭ ਤੋਂ ਕਾਮਯਾਬ ਸੰਮੇਲਨ ਦੱਸਿਆ। ਉਨ੍ਹਾਂ ਨੇ ‘ਮੇਕ ਇਨ ਇੰਡੀਆ‘ ‘ਚ ਯੋਗਦਾਨ ਦੇਣ ਦਾ ਐਲਾਨ ਕਰਦੇ ਹੋਏ ਕਿਹਾ ਰਿਲਾਇੰਸ ਇੰਡਸਟਰੀਜ਼ ਅਗਲੇ ਪੰਜ ਸਾਲ ‘ਚ ਗੁਜਰਾਤ ‘ਚ 1 ਲੱਖ ਕਰੋੜ ਦਾ ਨਿਵੇਸ਼ ਕਰੇਗੀ। ਇਸਦੇ ਨਾਲ ਹੀ ਉਨ੍ਹਾਂ ਨੇ ਦੂਜੀਆਂ ਕੰਪਨੀਆਂ ਨੂੰ ਵੀ ਨਿਵੇਸ਼ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ ਵੀ ਗੁਜਰਾਤ ਤੋਂ ਹਨ ਤੇ ਤੇ ਉਨ੍ਹਾਂ ਦੀ ਕੰਪਨੀ ਨੂੰ ਗੁਜਰਾਤੀ ਕੰਪਨੀ ਕਹਾਉਣ ‘ਤੇ ਮਾਣ ਹੈ।



