ਸ਼੍ਰੀ ਅਨੰਦਪੁਰ ਸਾਹਿਬ, 11 ਜਨਵਰੀ (ਦਵਿੰਦਰਪਾਲ ਸਿੰਘ/ਅੰਕੁਸ਼)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਇਕ ਸਮੱਗਲਰ ਹਨ ਜਦੋ ਕਿ ਕਾਂਗਰਸ ਦੇ ਲੋਕ ਸਭਾ ਦੇ ਉਪ ਨੇਤਾ ਤੇ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਜਵਾੜਾਸ਼ਾਹੀ ਨਾਲ ਸਬੰਧਿਤ ਹਨ, ਜਿਸ ਕਰਕੇ ¦ਮਾਂ ਸਮਾ ਰਾਜ ਭਾਗ ਦੇ ਵਿਚ ਹੁੰਦਿਆਂ ਆਮ ਲੋਕਾਂ ਦੀ ਭਲਾਈ ਲਈ ਕਾਂਗਰਸ ਨੇ ਕੁੱਛ ਨਹੀ ਕੀਤਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਨੂੰ ਅਲਵਿਦਾ ਕਹਿਣ ਵਾਲੇ ਤੇਜ ਤਰਾਰ ਆਗੂ ਜਗਮੀਤ ਸਿੰਘ ਬਰਾੜ ਨੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਐਡੀਸ਼ਨਲ ਮੈਨੇਜਰ ਰਣਬੀਰ ਸਿੰਘ ਕਲੋਤਾ ਦੀ ਲੜਕੀ ਐਡਵੋਕੇਟ ਅਮਿੰ੍ਰਤਾ ਸਿੰਘ ਦੇ ਅਨੰਦਕਾਰਜ ਸਮਾਗਮ ਵਿਚ ਸ਼ਿਰਕਤ ਕਰਨ ਮੋਕੇ ਕੀਤਾ। ਪੱਤਰਕਾਰਾਂ ਨਾਲ
ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਲੋ ਹਮੇਸ਼ਾ ਹੀ ਕਾਂਗਰਸ ਪਾਰਟੀ ਨੂੰ ਬਲੈਕਮੇਲ ਕੀਤਾ ਗਿਆ ਹੈ ਤੇ ਹੁਣ ਵੀ ਉਹ ਆਪਣੇ ਸਮੱਰਥਕਾਂ ਨੂੰ ਪਟਿਆਲਾ ਬੁਲਾ ਕੇ ਆਪਣੀ ਸ਼ਕਤੀ ਦਿਖਾ ਕੇ ਕੇਂਦਰੀ ਹਾਈ ਕਮਾਂਡ ਨੂੰ ਅੱਖਾਂ ਦਿਖਾ ਰਹੇ ਹਨ। ਅਜਿਹਾ ਵਿਅਕਤੀ ਨਾ ਤਾਂ ਲੋਕ ਸਭਾ ਜਾਂਦਾ ਹੈ ਤੇ ਨਾ ਹੀ ਵਿਧਾਨ ਸਭਾ ਵਿਚ। ਇਨਾਂ ਤੋ ਪਾਰਟੀ ਅਤੇ ਲੋਕ ਭਲਾਈ ਦੀ ਕੋਈ ਆਸ ਨਹੀ ਕੀਤੀ ਜਾ ਸਕਦੀ। ਬਰਾੜ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨਾਲ ਹਮੇਸ਼ਾ ਧੱਕਾ ਤੇ ਬੇਇਨਸਾਫੀ ਹੋਈ ਹੈ ਤੇ ਅੱਜ ਕਿਸਾਨਾਂ ਦੇ ਕੋਲ 2 ਏਕੜ੍ਹ ਤੋ ਵੱਧ ਜਮੀਨ ਨਹੀ ਰਹੀ ਤੇ ਆਰਥਿਕ ਵਿਵਸਥਾ ਪੂਰੀ ਤਰਾਂ ਤਬਾਹੀ ਦੇ ਕੰਢੇ ਤੇ ਹੈ। 70 ਫੀਸਦੀ ਨੋਜਵਾਨ ਨਸ਼ਿਆਂ ਦਾ ਸ਼ਿਕਾਰ ਹੋ ਚੁੱਕੇ ਹਨ ਜਦੋ ਕਿ ਵੰਸ਼ਵਾਦ ਦਾ ਸ਼ਿਕਾਰ ਹੋ ਚੁੱਕੇ ਅਕਾਲੀ ਦੱਲ ਵਲੋਂ ਪੰਜਾਬ ਦੇ ਭਲੇ ਲਈ ਕੁੱਝ ਨਹੀ ਕੀਤਾ ਜਾ ਰਿਹਾ। ਬਰਾੜ ਨੇ ਕੈਬਨਿਟ ਮੰਤਰੀ ਮਜੀਠਿਆ ਬਾਰੇ ਟਿੱਪਣੀ ਕਰਦੇ ਕਿਹਾ ਕਿ ਮਜੀਠੀਆ ਨੂੰ ਈ.ਡੀ. ਸਾਹਮਣੇ ਪੇਸ਼ ਹੋਣ ਤੋ ਪਹਿਲਾਂ ਅਸਤੀਫਾ ਦੇ ਦੇਣਾ ਚਾਹੀਦਾ ਸੀ ਜਦੋ ਕਿ ਨਸ਼ਿਆਂ ਸਬੰਧੀ ਸਮੁੱਚੇ ਮਸਲੇ ਦੀ ਜਾਂਚ ਕੇਂਦਰੀ ਜਾਂਚ ਏਜੰਸੀ ਸੀ.ਬੀ.ਆਈ. ਨੂੰ ਸੋਂਪਣੀ ਚਾਹੀਦੀ ਹੈ ਤਾਂ ਜੋ 60 ਹਜਾਰ ਕਰੋੜ ਦੀ ਸਮੈਕ ਜੋ ਪੰਜ ਸਾਲਾਂ ਦੋਰਾਨ ਪੰਜਾਬ ਵਿਚ ਵਰਤੀ ਗਈ ਹੈ ਉਸਦਾ ਸੱਚ ਲੋਕਾਂ ਸਾਹਮਣੇ ਆ ਸਕੇ। ਬਰਾੜ ਨੇ ਅੱਗੇ ਕਿਹਾ ਕਿ 14 ਜਨਵਰੀ ਨੂੰ ਮਾਘੀ ਵਾਲੇ ਦਿਨ ਉਨ੍ਹਾ ਵਲੋ ਆਪਣੇ ਘਰ ਹਰ ਸਾਲ ਦੀ ਤਰਾਂ ਵਾਹਿਗੁਰੂ ਦੇ ਸ਼ੁਕਰਾਨੇ ਲਈ ਇਕ ¦ਗਰ ਲਾਇਆ ਜਾਵੇਗਾ ਜਿਸ ਵਿਚ ਉਨ੍ਹਾਂ ਦੇ ਸਮੱਰਥਕ ਸਮੂਹਿਕ ਤੋਰ ਤੇ ਕਾਂਗਰਸ ਤੋ ਅਸਤੀਫੇ ਦੇਣਗੇ। ਇਸ ਦੇ ਨਾਲ ਹੀ ਆਪਣੀ ਅਗਲੀ ਰਣਨੀਤੀ ਘੜਣ ਲਈ ਵਿਚਾਰ ਵਟਾਂਦਰਾ ਕੀਤਾ ਜਾਵੇਗਾ। 1984 ਦੇ ਸਿੱਖ ਕਤਲੇਆਮ ਸਬੰਧੀ ਪੁੱਛਣ ਤੇ ਉਨ੍ਹਾਂ ਕਿਹਾ ਕਿ ਆਪਣੇ ਲੋਕ ਸਭਾ ਦੇ ਕਾਰਜਕਾਲ ਦੋਰਾਨ ਉਨ੍ਹਾਂ ਵਲੋ 33 ਵਾਰ ਇਸ ਕਤਲੇਆਮ ਦੇ ਪੀੜਤਾਂ ਦੇ ਇਨਸਾਫ ਲਈ ਅਵਾਜ ਬੁ¦ਦ ਕੀਤੀ ਹੈ ਤੇ ਉਹ ਹਮੇਸ਼ਾ ਹੀ ਨਿਰਦੋਸ਼ ਲੋਕਾਂ ਦੇ ਕਤਲਾਂ ਦੇ ਖਿਲਾਫ ਰਹੇ ਹਨ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸਬੰਧਿਤ ਹੋਣ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਿਫਤ ਕਰਦਿਆਂ ਬਰਾੜ ਨੇ ਕਿਹਾ ਕਿ ਸ਼੍ਰੀ ਮੋਦੀ ਦਾ 6 ਮਹੀਨੇ ਦਾ ਕਾਰਜਕਾਲ ਭਾਰਤ ਦੇ ਸਾਰ ਪ੍ਰਧਾਨ ਮੰਤਰੀਆਂ ਨਾਲੋ ਵਧੀਆ ਹੀ ਨਹੀ ਸਗੋ ਬਿਹਤਰ ਹੈ ਤੇ ਅਜੋਕੇ ਸਮੇ ਇਹੋ ਜਿਹੇ ਮੁਖੀ ਦੀ ਹਿੰਦੁਸਤਾਨ ਨੂੰ ਜਰੂਰਤ ਸੀ। ਇਸ ਮੋਕੇ ਹਕੀਮ ਹਰਮਿੰਦਰਪਾਲ ਸਿੰਘ ਮਿਨਹਾਸ, ਕਰਨਲ ਅਵਤਾਰ ਸਿੰਘ ਦਬੂੜ, ਬੀਬੀ ਦਵਿੰਦਰ ਕੌਰ ਦਬੂੜ, ਪ੍ਰਬੋਧ ਦੋਸ਼ੀ, ਪ੍ਰਿੰ:ਨਰਿੰਜਣ ਸਿੰਘ ਰਾਣਾ, ਡਾ:ਆਤਮਾ ਸਿੰਘ ਰਾਣਾ, ਅਮਰਜੀਤ ਸਿੰਘ, ਮਨਮੋਹਣ ਸਿੰਘ ਰਾਣਾ, ਕੁਲਦੀਪ ਸਿੰਘ ਨੰਬੜਦਾਰ, ਪ੍ਰੋ:ਹਰਜਿੰਦਰ ਸਿੰਘ ਆਦਿ ਹਾਜ਼ਰ ਸਨ।



