Skip to content
Independent perspectives. Global stories.
BREAKING

ਮਨੁੱਖੀ ਅਧਿਕਾਰ ਮੰਚ ਨੂੰ ਅਮਰ ਖਾਲਸਾ ਫਾਊਂਡੇਸ਼ਨ ਵੱਲੋਂ ਵਧਾਈ : ਮਨਜੀਤ ਸਿੰਘ ਖਾਲਸਾ

Share this story

Page-1_22 ਅੰਮ੍ਰਿਤਸਰ, 9 ਜਨਵਰੀ (ਸੁਖਬੀਰ ਸਿੰਘ/ਸੁਨੀਲ ਗੁਪਤਾ)- ਮਨੁੱਖੀ ਅਧਿਕਾਰ ਮੰਚ ਪੰਜਾਬ ਨੇ 7 ਜਨਵਰੀ ਨੂੰ ਸ਼ਲਾਘਾਯੋਗ ਸਮਾਗਮ ਤਰਨ ਤਾਰਨ ਜਿਲ੍ਹੇ ਦੇ ਕਸਬਾ ਭਿੱਖੀਵਿੰਡ ਵਿੱਚ ਨਵ-ਜੰਮੀਆ ਕੁੜੀਆਂ ਦੀ ਲੋਹੜੀ ਦਾ ਤਿਉਹਾਰ ਸਮਾਗਮ ਕਰਵਾਇਆ। ਜਿਸ ਵਿੱਚ ਮਨੁੱਖੀ ਅਧਿਕਾਰ ਮੰਚ ਨੇ 51 ਨਵ-ਜੰਮੀਆਂ ਕੁੜੀਆਂ ਦੀ ਲੋਹੜੀ ਸ਼ਾਂਨੋ ਸ਼ੋਕਤ ਨਾਲ ਕੋਮੀ ਪ੍ਰਧਾਨ ਡਾ. ਜਸਵੰਤ ਸਿੰਘ ਖੇੜਾ ਅਤੇ ਜਿਲ੍ਹਾਂ ਪ੍ਰਧਾਨ ਸ੍ਰ: ਗੁਰਨਾਮ ਸਿੰਘ ਧੁੰਨਾ ਦੀ ਅਗਵਾਈ ਹੇਠ ਮਨਾਈ। ਜਿਸ ਤਰ੍ਹਾਂ ਲੜਕੇ ਹੋਣ ਦੀ ਲੋਹੜੀ ਦਾ ਸਮਾਗਮ ਕੀਤਾ ਜਾਂਦਾ ਹੈ। ਉਸੇ ਤਰ੍ਹਾਂ ਹੀ ਸਾਰਾ ਪ੍ਰਬੰਧ ਕੀਤਾ ਹੋਇਆਂ ਸੀ। ਮਨੁੱਖੀ ਅਧਿਕਾਰ ਮੰਚ ਵੱਲੋਂ ਹਰੇਕ ਲੜਕੀ ਦੇ ਪਰਿਵਾਰ ਨੂੰ ਸ਼ਗਨ, ਮਠਿਆਈਆਂ, ਕੱਪੜੇ ਅਤੇ ਮੂੰਗਫਲੀ, ਰੇਵੜੀਆਂ ਸੌਗਾਤ ਵਜੋਂ

ਦਿੱਤੀਆਂ ਗਈਆਂ। ਇਸ ਸਮਾਗਮ ਨੂੰ ਮਨਾਉਣ ਦਾ ਮਕਸਦ ਭਰੂਣ-ਹੱਤਿਆਂ ਨੂੰ ਰੋਕਣਾ ਸੀ। ਜਿਸ ਵਿੱਚ ਤਰਨ ਤਾਰਨ ਜਿਲ੍ਹੇ ਦੇ ਸਮੂਹ ਅਹੁਦੇਦਾਰਾ ਅਤੇ ਮੈਂਬਰਾਂ ਨੇ ਬੜੀ ਹੀ ਲਗਨ ਨਾਲ ਕੰਮ ਕੀਤਾ। ਇਸ ਸਮਾਗਮ ਦੀ ਪੂਰੀ ਇਲਾਕੇ ਵਿੱਚ ਸ਼ਲਾਘਾ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਖਾਸ ਤੌਰ ’ਤੇ ਡੀ.ਐਸ.ਪੀ. ਦਿਲਬਾਗ ਸਿੰਘ, ਐਸ.ਐਚ.ਓ. ਜਸਪਾਲ ਸਿੰਘ ਭਿੱਖੀਵਿੰਡ, ਐਸ.ਐਚ.ਓ. ਹਰਸ਼ਦੀਪ ਸਿੰਘ ਖਾਲੜਾ ਅਤੇ ਸਮੂਹ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ। ਇਸ ਸਮਾਗਮ ਦੇ ਸਫਲ ਹੋਣ ਤੇ ਅਮਰ ਖਾਲਸਾ ਫਾਊਂਡੇਸ਼ਨ ਦੇ ਜਰਨਲ ਸਕੱਤਰ ਅਤੇ ਵਾਈਸ ਚੇਅਰਮੈਨ ਮਨੁੱਖੀ ਅਧਿਕਾਰ ਮੰਚ ਮਨਜੀਤ ਸਿੰਘ ਖਾਲਸਾ, ਫਾਊਂਡੇਸ਼ਨ ਪ੍ਰਧਾਨ ਅਵਤਾਰ ਸਿੰਘ ਖਾਲਸਾ, ਸਿਆਸੀ ਸਕੱਤਰ ਮਨਜੀਤ ਸਿੰਘ ਗਿੱਲ, ਸੀਨੀਅਰ ਮੀਤ ਪ੍ਰਧਾਨ ਬਾਬਾ ਪਰਮਜੀਤ ਸਿੰਘ ਮੂਲੇਚੱਕ, ਪ੍ਰੈਸ ਸਕੱਤਰ ਗੁਰਜੰਟ ਸਿੰਘ ਅਤੇ ਬਾਕੀ ਮੈਂਬਰਾਂ ਨੇ ਤਰਨ ਤਾਰਨ ਜਿਲ੍ਹੇ ਦੇ ਪ੍ਰਧਾਨ ਸ੍ਰ: ਗੁਰਨਾਮ ਸਿੰਘ ਧੁੰਨਾ ਅਤੇ ਉਹਨਾਂ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ  ਅਤੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ  ਅਤੇ ਉੇਪਰਾਲੇ ਪੰਜਾਬ ਦੇ ਹਰੇਕ ਜਿਲ੍ਹੇ ਵਿੱਚ ਹੋਣੇ ਚਾਹੀਦੇ ਹਨ। ਅਮਰ ਖਾਲਸਾ ਫਾਊਂਡੇਸ਼ਨ ਦੇ ਜਨਰਲ ਸਕੱਤਰ ਮਨਜੀਤ ਸਿੰਘ ਖਾਲਸਾ ਨੇ ਦੱਸਿਆ 9 ਜਨਵਰੀ ਨੂੰ ਭਾਈ ਗੁਰਬਖਸ਼ ਸਿੰਘ ਜੀ ਜੋ ਕਿ ਗੁਰਦੁਆਰਾ ਲਖਨੋਰ ਸਾਹਿਬ ਅੰਬਾਲਾ ਵਿਖੇ ਸਿੱਖ ਨੌਜਵਾਨ ਜੋ ਕਿ ਜੇਲਾਂ ਵਿੱਚ ਬੰਦ ਹਨ। ਉਹਨਾਂ ਦੀ ਰਿਹਾਈ ਲਈ ਲਗਾਤਾਰ 55 ਦਿਨਾਂ ਤੋਂ ਭੁੱਖ ਹੜਤਾਲ ਤੇ ਹਨ। ਇਸ ਮੋਕੇ ਸ੍ਰ: ਅਵਤਾਰ ਸਿੰਘ ਖਾਲਸਾ ਪ੍ਰਧਾਨ, ਮਨਜੀਤ ਸਿੰਘ ਗਿੱਲ ਸਿਆਸੀ ਸਕੱਤਰ, ਸੀਨੀਅਰ ਮੀਤ ਪ੍ਰਧਾਨ ਬਾਬਾ ਪਰਮਜੀਤ ਸਿੰਘ ਮੂਲਚੇੱਕ, ਮੀਤ ਪ੍ਰਧਾਨ ਜਸਵਿੰਦਰ ਸਿੰਘ, ਸੁਖਦੀਪ ਸਿੰਘ ਧੰਜੂ, ਪ੍ਰੈਸ ਸਕੱਤਰ ਗੁਰਜੰਟ ਸਿੰਘ ਸੰਧੂ, ਬੀਬੀ ਸਿਮਰਜੀਤ ਕੌਰ ਖਾਲਸਾ ਇਸਤਰੀ ਵਿੰਗ ਪ੍ਰਧਾਨ, ਬੀਬੀ ਅਮਰਦੀਪ ਕੌਰ ਖਾਲਸਾ ਉੱਪ ਪ੍ਰਧਾਨ ਇਸਤਰੀ ਵਿੰਗ, ਮਨਜੀਤ ਸਿੰਘ ਖਾਲਸਾ ਜਨਰਲ ਸਕੱਤਰ ਪੰਜਾਬ ਅਤੇ ਸਮੂਹ ਮੈਂਬਰ ਅਤੇ ਅਹੁਦੇਦਾਰ ਸ਼ਾਮਲ ਸਨ।

WRITTEN BY