Skip to content
Independent perspectives. Global stories.
BREAKING

ਪੰਜਾਬ ਸਟੂਡੈਂਟਸ ਯੂਨੀਅਨ ਨੇ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਦੀ ਰਿਹਾਈ ਦੀ ਕੀਤੀ ਮੰਗ

Share this story

ਸੰਗਰੂਰ, 8 ਜਨਵਰੀ (ਹਰਜੀਤ ਸਿੰਘ ਹਸਨਪੁਰੀ)- ਸ਼ਜਾ ਪੂਰੀ ਕਰ ਚੁੱਕੇ ਕੇੈਦੀਆਂ ਦੀ ਰਿਹਾਈ ਲਈ ਨਸ਼ੇ ਦੇ ਕਾਰੋਬਾਰ ਵਿੱਚ ਅਕਾਲੀ ਭਾਜਪਾ ਅਤੇ ਕਾਂਗਰਸ ਵੱਲੋਂ ਕੀਤੇ ਜਾ ਰਹੇ ਡਰਾਮੇ ਦੇ ਖ਼ਿਲਾਫ ਪੀਐਸਯੂ ਵੱਲੋਂ ਰੋਸ ਰੈਲੀ ਕੀਤੀ ਗਈ।ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪੱਧਰੀ ਸੱਦੇ ਤਹਿਤ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵਿਖੇ ਰੋਸ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਆਗੂ ਸੰ ਬਦਰਾ ਨੂੰ ਕਿਹਾ ਕਿ  ਅੱਜ ਪੰਜਾਬ ਸਮੇਤ ਦੇਸ਼ ਦੇ ਵੱਖ ਵੱਖ ਰਾਜਾਂ ਵਿਚ ਹਜ਼ਾਰਾਂ ਰਾਜਨੀਤਿਕ ਕੈਦੀ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ ਪਰ ਦੇਸ਼ ਦੀ ਸਰਕਾਰ ਇਨ੍ਹਾਂ ਸਜਾ ਭੁਗਤ ਚੁੱਕੇ ਕੈਦੀਆਂ ਨੂੰ ਰਿਹਾ ਨਹੀਂ ਕਰ ਰਹੀ। ਪੰਜਾਬ ਵਿਚ ਸਿੱਖ, ਗੁਜਰਾਤ ਵਿਚ ਮੁਸਲਮਾਨ ਨੌਜਵਾਨ ਇਸ ਤੋਂ ਇਲਾਵਾ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਕੰਮ ਕਰ ਰਹੇ ਤੇ ਜਮਹੂਰੀ ਅਧਿਕਾਰਾਂ ਪ੍ਰਤੀ ਚੇਤੰਨ ਕਰਨ ਵਾਲੇ ਆਗੂ ਸਾਈਬਾਬਾ, ਨਾਟਕਕਾਰ ਯਤਨ ਮਰੰਡੀ ਅਤੇ ਆਦਿ ਵਾਸੀ ਘੋਲਾਂ ਦੀ ਅਗਵਾਈ ਕਰਨ ਵਾਲੇ ਕਾਰਕੂੰਨ ਤੇ ਆਗੂਆਂ ਨੂੰ  ਮਾਉਵਾਦੀ ਨਕਸਲੀ ਦਾ ਥੱਪਾ ਲਗਾ ਕੇ  ਜੇ ਵਿੱਚ ਸੁੱਟਿਆ ਗਿਆ ਹੈ ਜਿਨ੍ਹਾਂ ਦੀ ਕੀਤੇ ਵੀ ਸੁਣਵਾਈ ਨਹੀਂ ਹੋ ਰਹੀ। ਅਜਿਹੇ ਕੈਦੀਆਂ ਨੂੰ ਬੇਵਜ੍ਹਾ ਜੇਲ੍ਹਾਂ ਵਿਚ ਬੰਦ ਕੀਤਾ ਗਿਆ। ਉੜੀਸਾ, ਆਧਰਾਂ ,ਝਾਰਖੰਡ ਵਿਚ ਵੀ  ਬਹੁਤ ਸਾਰੇ

ਕੈਦੀਆਂ ਨੂੰ ਜੇਲ੍ਹਾਂ ਵਿੱਚ  ਬੰਦ ਕਰਕੇ ਰੱਖਿਆ ਗਿਆ ਹੈ। ਦੂਸਰੇ ਪਾਸੇ ਦੇਸ਼ ਦੇ ਕੁਦਰਤੀ ਭੰਡਾਰਾਂ ਨੂੰ ਬਹੁਰਾਸ਼ਟਰੀ ਕੰਪਨੀਆ ਦੇ ਹਵਾਲੇ ਕੀਤਾ ਜਾ ਰਿਹਾ ਹੈ ਤੇ ਦੇਸ਼ ਦੇ  ਦਲਾਲ ਹਾਕਮ  ਨਸ਼ੇ ਦੀ  ਸਮੱਗਲਿੰਗ ਵਿਚ ਸ਼ਰੇਆਮ ਫਸ  ਚੁੱਕੇ ਹਨ। ਅੱਜ ਅਕਾਲੀ ਭਾਜਪਾ ਤੇ ਕਾਂਗਰਸ ਵੱਲੋਂ ਨਸ਼ੇ ਦੇ ਖ਼ਿਲਾਫ ਡਰਾਮਾ ਕੀਤਾ ਜਾ ਰਿਹਾ ਹੈ। ਉਹ ਲੋਕਾਂ ਨੂੰ ਗੁੰਮਰਾਹ ਕਰਕੇ ਨਸ਼ੇ ਦਾ ਵੱਡਾ ਧੰਦਾ ਕਰਦੇ ਹਨ। ਅਕਾਲੀ ਲੀਡਰ ਅਵੀਨਾਸ ਚੰਦਰ ਮੁੱਖ ਸੰਸਦੀ ਸਕੱਤਰ, ਵਿਕਰਮ ਮਜੀਠੀਆ ,ਗੁਲਜ਼ਾਰ ਰਣੀਕੇ, ਅਜੀਤ ਕੁਹਾੜ ਤੇ ਕਾਂਗਰਸੀ ਲੀਡਰ ਸੰਤੋਖ ਚੌਧਰੀ ਵਰਗੇ ਨੇਤਾ ਦਾ ਨਾਮ ਲੋਕਾਂ ਦੇ ਸਾਹਮਣੇ ਆਇਆ ਹੈ। ਪਰ ਉਹ ਫਿਰ ਵੀ ਆਜ਼ਾਦ ਘੁੰਮ ਰਹੇ ਹਨ ਤੇ ਲੋਕਾਂ ਸਾਹਮਣੇ ਸੱਚੇ ਸਾਬਤ ਹੋਣ ਲਈ ਸਫਾਈਆਂ ਦੇ ਰਹੇ ਹਨ। ਇਸ ਤੋਂ ਇਲਾਵਾ ਜਗਦੀਸ਼ ਟਾਇਟਲ 1984 ਦੇ ਦੰਗਿਆਂ ਦੇ ਦੋਸ਼ੀ ਆਜ਼ਾਦ ਘੁੰਮ ਰਹੇ ਹਨ। ਪੰਜਾਬ ਸਟੂਡੈਂਟਸ ਯੂਨੀਅਨ ਮੰਗ ਕਰਦੀ ਹੈ ਕਿ ਹਿੰਦੁਸਤਾਨ ਦੇ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਨੂੰ ਰਿਹਾ ਕੀਤਾ ਜਾਵੇ ,ਨਸ਼ੇ ਦਾ  ਕਾਰੋਬਾਰ ਕਰਨ ਵਾਲੇ ਦੋਸ਼ੀਆਂ ਨੂੰ ਤੁਰੰਤ ਮੰਤਰੀ ਮੰਡਲ ਵਿਚ ਬਰਖਾਸਤ ਕਰਕੇ ਗ੍ਰਿਫਤਾਰ ਕੀਤਾ ਜਾਵੇ। ਇਸ ਤੋਂ ਇਲਾਵਾ ਪੀ  ਸ਼ਯੂੳਦੇ  ਸ਼ੇਖਰ ਮਸਤੂਆਣਾ ਲਾਡੀ ਸਿੰਘ, ਗੁਰਸਰਨ ਸਿੰਘ ,ਹਰਮਨਜੋਤ ਕੌਰ,ਮਨੀ ਧਾਲੀਵਾਲ ਤੇ ਹੋਰ ਵਿਦਿਆਰਥੀ ਹਾਜ਼ਰ ਸਨ।

WRITTEN BY