Skip to content
Independent perspectives. Global stories.
BREAKING

ਚੀਨੀ ਡੋਰ ਦੀ ਮੁਕੰਮਲ ਪਾਬੰਦੀ ਲਈ ਜਥੇਬੰਦੀਆਂ ਨੇ ਡੀ.ਸੀ. ਨੂੰ ਲਾਈ ਗੁਹਾਰ

Share this story

ਸੰਗਰੂਰ, 8 ਜਨਵਰੀ (ਰਾਕੇਸ਼ ਜਿੰਦਲ ਘਾਬਦਾਂ)- ਸਾਇਟੇਫਿਕ ਅਵੈਰਨੈਸ ਐਡ ਸੋਸ਼ਲ ਵੈਲਫੇਅਰ ਫੋਰਮ,ਗਰੀਨ ਪੰਜਾਬ ਸੁਸਾਇਟੀ,ਬਿਰਧ ਆਸ਼ਰਮ ਬਡਰੁੱਖਾਂ ਟਰੱਸਟ,ਸੰਤ ਲੌਗੋਵਾਲ ਵੈਲਫੇਅਰ ਸੁਸਾਇਟੀ,ਸਹਾਰਾ ਫਾਊਡੇਸ਼ਨ ਦੇ ਆਗੂਆਂ/ਮੈਬਰਾਂ ਕ੍ਰਮਵਾਰ ਡਾ.ਏ.ਐਸ.ਮਾਨ, ਪ੍ਰੋ.ਜਗਦੇਵ ਸਿੰਘ ਸੋਹੀ,ਮੋਹਨ ਸ਼ਰਮਾ,ਪਾਲਾ ਮੱਲ ਸਿੰਗਲਾ, ਪ੍ਰਮਿੰਦਰ ਲੌਗੋਵਾਲ, ਸਰਬਜੀਤ ਸਿੰਘ ਨੇ ਡਿਪਟੀ ਕਮਿਸ਼ਨਰ ਸੰਗਰੂਰ ਤੋਂ ਚੀਨੀ ਡੋਰ ਜੋ ਹਰ ਕੋਈ ਪਤੰਗਾਂ ਲਈ ਵੇਚ ਅਤੇ ਖਰੀਦ ਰਿਹਾ ਹੈ, ’ਤੇ ਸਖ਼ਤੀ ਨਾਲ ਪਾਬੰਦੀ ਲਗਾਈ ਜਾਵੇ। ਉਨਾਂ ਕਿਹਾ ਕਿ ਸਿਰਫ਼ ਬਿਆਨ ਦੇਣ ਨਾਲ ਇਸ ਦਾ ਹੱਲ ਨਹੀ ਹੋ ਸਕਦ, ਸਗੋਂ  ਦੁਕਾਨਾਂ ’ਤੇ ਛਾਪੇਮਾਰੀ ਕੀਤੀ ਜਾਵੇ ਅਤੇ ਜਿਸ ਦੁਕਾਨ ’ਤੇ ਚੀਨੀ ਡੋਰ ਪਾਈ ਜਾਵੇ, ਦੁਕਾਨਦਾਰ ਨੂੰ ਭਾਰੀ ਜੁਰਮਾਨਾਂ ਕੀਤਾ ਜਾਵੇ, ਤਾਂ ਜੋ ਉਸ ਨੂੰ ਦੇਖ ਕੇ ਹੋਰ ਦੁਕਾਨਦਾਰ ਵੀ ਇਸ ਤੋਂ ਤੌਬਾ ਕਰਨ। ਡਾ. ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਿਥੇ ਵੀ ਚੀਨੀ ਡੋਰ ਵਿੱਕ ਰਹੀ ਹੈ, ਉਥੇ ਚੀਨੀ ਡੋਰ ਨਾਲ ਅਨੇਕਾਂ ਹੀ ਦੁਰਘਟਨਾਵਾਂ ਵਾਪਰ ਰਹੀਆਂ ਹਨ,ਇਥੋ ਤੱਕ ਕਿ ਪੰਛੀ/ਜਾਨਵਰ ਵੀ ਇਸ ਵਿੱਚ ਉਲਝ ਕੇ ਮਰ ਰਹੇ ਹਨ। ਉਨਾਂ ਕਿਹਾ ਕਿ ਜਿਥੇ ਚੀਨੀ ਡੋਰ ਦੀ ਵਿਕਰੀ ’ਤੇ ਪਾਬੰਦੀ ਲੱਗੇਗੀ,ਉਥੇ ਛੋਟੇ ਕਿੱਤੇ ਕਰਨ ਵਾਲਿਆਂ ਦੇ ਚਿਹਰੇ ’ਤੇ ਰੌਣਕ ਵੀ ਆਵੇਗੀ। ਇਸ ਸਮੇ ਸਮਾਜ ਸੇਵੀ ਜਥੇਬੰਦਿਆਂ ਦੇ ਮੈਬਰ ਅਤੇ ਹੋਰ ਪਤਵੰਤੇ  ਸੱਜਣ ਹਾਜ਼ਰ ਸਨ।

WRITTEN BY