Skip to content
Independent perspectives. Global stories.
BREAKING

ਭਾਈ ਚਾਵਲਾ ਨੇ ਸ਼ੁਕਰਾਨੇ ਵਜੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਟੇਕਿਆ ਮੱਥਾ

Share this story

ਸ੍ਰੀ ਅਨੰਦਪੁਰ ਸਾਹਿਬ, 6 ਜਨਵਰੀ (ਦਵਿੰਦਰਪਾਲ ਸਿੰਘ)-੍ਰੋਮਣੀ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੂੰ ਸ਼੍ਰੋਮਣੀ ਅਕਾਲੀ ਦੱਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਅਕਾਲੀ ਦੱਲ ਦੇ ਕੋਮੀ ਮੀਤ ਪ੍ਰਧਾਨ ਬਣਾਏ ਜਾਣ ਤੋ ਬਾਅਦ ਅੱਜ ਪਹਿਲੀ ਵਾਰ ਭਾਈ ਚਾਵਲਾ ਨੇ ਸ਼ੁਕਰਾਨੇ ਵਜੋ  ਤਖਤ ਸ਼੍ਰੀ ਕੇਸਗੜ੍ਹ ਸਾਹਿਬ ਮੱਥਾ ਟੇਕਿਆ। ਉਨ੍ਹਾਂ ਤਖਤ ਸਾਹਿਬ ਵਿਖੇ ਸ਼ੁਕਰਾਨੇ ਦੀ ਅਰਦਾਸ ਕੀਤੀ। ਤਖਤ ਸਾਹਿਬ ਵਲੋ ਭਾਈ ਚਾਵਲਾ ਨੂੰ ਸਿਰੋਪਾਊ ਦੇ ਕੇ ਸਨਮਾਨਿਤ ਕੀਤਾ ਗਿਆ। ਭਾਈ ਚਾਵਲਾ ਨੇ ਇਸ ਮੋਕੇ ਕਿਹਾ ਕਿ ਗੁਰੂ ਪਾਤਸ਼ਾਹ ਨੇ ਪਹਿਲਾਂ ਮੇੈਨੂੰ ਪਵਿੱਤਰ ਧਰਤੀ ਅਨੰਦਪੁਰ ਸਾਹਿਬ ਤੋ ਸ਼੍ਰੋਮਣੀ ਕਮੇਟੀ ਮੈਂਬਰ ਬਣਾਇਆ ਤੇ ਹੁਣ ਅਕਾਲੀ ਦੱਲ ਦੀ ਵੱਡੀ ਜ਼ਿੰਮੇਵਾਰੀ ਵੀ ਸੌਂਪੀ ਹੈ ਜਿਸ ਕਰਕੇ ਮੈਂ ਇਸ ਪਵਿੱਤਰ ਧਰਤੀ ਤੇ ਇਥੋ ਦੇ ਇਲਾਕਾ ਨਿਵਾਸੀਆਂ ਦਾ ਰੋਮ ਰੋਮ ਰਿਣੀ ਹਾਂ। ਇਸ ਮੋਕੇ ਜਥੇਦਾਰ ਮੋਹਣ ਸਿੰਘ ਢਾਹੇ, ਬੀਬੀ ਕੁਲਵਿੰਦਰ ਕੌਰ, ਸ਼ਮਸ਼ੇਰ ਸਿੰਘ ਦਬੂੜ, ਇੰਦਰਜੀਤ ਸਿੰਘ ਅਰੋੜਾ, ਠੇਕੇਦਾਰ ਗੁਰਨਾਮ ਸਿੰਘ, ਪਰਮਜੀਤ ਸਿੰਘ ਪੰਮਾ, ਮਨਿੰਦਰਪਾਲ ਸਿੰਘ ਮਨੀ, ਇੰਦਰਜੀਤ ਸਿੰਘ ਬੇਦੀ, ਨਿਰੰਜਣ ਸਿੰਘ ਰਾਣਾ, ਹਰਜੀਤ ਸਿੰਘ ਅਚਿੰਤ, ਮਨਜਿੰਦਰ ਸਿੰਘ ਬਰਾੜ, ਜਰਨੈਲ ਸਿੰਘ ਨਿਕੂੁਵਾਲ, ਰਣਜੀਤ ਸਿੰਘ ਗੁਡਵਿਲ, ਜਗਦੇਵ ਸਿੰਘ ਕੁੱਕੁੂ, ਸਤਨਾਮ ਸਿੰਘ ਝੱਜ, ਬਲਰਾਜ ਸਿੰਘ ਕਾਨੂੰਗੋ ਆਦਿ ਹਾਜ਼ਰ ਸਨ।

WRITTEN BY