ਚੰਡੀਗੜ੍ਰ, 06 ਜਨਵਰੀ (ਪੀ. ਟੀ.)- ਪੰਜਾਬ ਸਰਕਾਰ ਨੇ ਸਿੱਖ ਗੁਰਦੁਆਰਾ ਐਕਟ 1925 ਦੇ ਭਾਗ88 ਦੇ ਉਪ ਭਾਗ 3 ਤਹਿਤ ਸ਼ਕਤੀਆਂ ਦੀ ਵਰਤੋ ਕਰਦੇ ਹੋਏ ਵੱਖ ਵੱਖ ਗੁਰਦੁਆਰਾ ਕਮੇਟੀਆਂ ਦੇ ਨਵੇਂ ਮੈਬਰ ਨਾਮਜਦ ਕੀਤੇ ਹਨ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀ‘ ਪਿੰਡ ਕਮਾਲਪੁਰ, ਤਹਿਸੀਲ ਸੁਨਾਮ, ਜਿਲਾ ਸੰਗਰੂਰ ਦੇ ਮੈਬਰਾਂ ਵਿੱਚ ਸ. ਜਗਵਿੰਦਰ ਸਿੰਘ, ਸ. ਮਨਜੀਤ ਸਿੰਘ, ਸ. ਸੁੱਚਾ ਸਿੰਘ, ਸ. ਜਰਨੈਲ ਸਿੰਘ ਅਤੇ ਸ. ਯੁੱਗ ਸਿੰਘ (ਰਾਮਦਾਸੀਆ ਸਿੱਖ) ਨੂੰ ਮੈਬਰ ਨਾਮਜਦ ਕੀਤਾ ਹੈ ਜਦਕਿ ਗੁਰਦੁਆਰਾ ਸਾਹਿਬ ਪਾਤਸਾਹੀ ਨੌਵੀ‘ ਅਤੇ ਦਸਵੀ‘ ਪਿੰਡ ਹਸਨਪੁਰ (ਕਾਬੁਲਪੁਰ), ਤਹਿਸੀਲ ਰਾਜਪੁਰਾ, ਜਿਲਾ ਪਟਿਆਲਾ ਕਮੇਟੀ ਦੇ ਮੈਬਰਾਂ ਵਿੱਚ ਸ. ਕਰਮ ਸਿੰਘ, ਸ. ਸਵਰਨ ਸਿੰਘ, ਸ. ਜਤਿੰਦਰ ਸਿੰਘ, ਸ. ਮਨੀ ਸਿੰਘ, ਸ. ਗੁਰਚਰਨ ਸਿੰਘ ਨੂੰ ਮੈਬਰ ਨਾਮਜਦ ਕੀਤਾ ਹੈ। ਉਨਾਂ ਇਹ ਵੀ
ਦੱਸਿਆ ਕਿ ਇਸੇ ਤਰਾਂ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ, ਪਿੰਡ ਤੱਖਰਾਂ, ਤਹਿਸੀਲ ਸਮਰਾਲਾ, ਜਿਲਾ ਲੁਧਿਆਣਾ ਕਮੇਟੀ ਵਿੱਚ ਸ. ਅਜਮੇਰ ਸਿੰਘ, ਸ. ਜਗਦੇਵ ਸਿੰਘ, ਸ. ਕਰਨੈਲ ਸਿੰਘ, ਸ. ਕੁਲਵੰਤ ਸਿੰਘ, ਸ. ਭੀਮ ਸਿੰਘ ਨੂੰ ਮੈਬਰ ਨਾਮਜਦ ਕੀਤਾ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਗੁਰਦੁਆਰਾ ਸਾਹਿਬ ਪੰਚਇਤੀ ਧਰਮਸਾਲਾ ਪਿੰਡ ਧੁੱਗਾ ਕਲਾਂ ਤਹਿਸੀਲ ਦਸੁਹਾ ਜਿਲਾ ਹੁਸਿਆਰਪੁਰ ਕਮੇਟੀ ਦੇ ਮੈਬਰਾਂ ਵਿੰਚ ਸ. ਬਲਵੰਤ ਸਿੰਘ, ਸ. ਹਰਭਜਨ ਸਿੰਘ, ਸ. ਬਲਵੀਰ ਸਿੰਘ, ਸ. ਸੁਰਜੀਤ ਸਿੰਘ, ਸ. ਬਲਬੀਰ ਸਿੰਘ ਅਤੇ ਗੁਰਦੁਆਰਾ ਸਾਹਿਬ ਮਾਤਾ ਗੰਗਾਜੀ, ਪਿੰਡ ਨਾਰਲੀ, ਤਹਿਸੀਲ ਪੱਟੀ, ਜਿਲਾ ਅੰਮ੍ਰਿਤਸਰ ਕਮੇਟੀ ਵਿੱਚ ਸ. ਲੱਖਾ ਸਿੰਘ, ਸ. ਅਵਤਾਰ ਸਿੰਘ, ਸ. ਜਸਵਿੰਦਰ ਸਿੰਘ, ਸ. ਗੁਰਮੀਤ ਸਿੰਘ, ਸ. ਸੁਰਜਨ ਸਿੰਘ ਨੂੰ ਮੈਬਰ ਨਾਮਜਦ ਕੀਤਾ ਹੈ।



