ਚੰਡੀਗੜ੍ਹ, 6 ਜਨਵਰੀ (ਨਾਗਪਾਲ)– ਹਰਿਆਣਾ ਦੇ ਖੇਡ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਭਾਰਤੀ ਉ¦ਪਿਕ ਫੈਡਰੇਸ਼ਨ ਨੇ ਰਾਜ ਦੀ ਖੇਡ ਗਤੀਵਿਧੀਆਂ ਨੂੰ ਸਹੀ ਢੰਗ ਨਾਲ ਚਲਾਉਣ ਅਤੇ ਕੇਰਲਾ ਵਿਚ ਹੋਣ ਵਾਲੇ ਕੌਮੀ ਖੇਡ, 2015 ਵਿਚ ਖਿਡਾਰੀਆਂ ਦੀ ਹਿੱਸੇਦਾਰੀ ਯਕੀਨੀ ਕਰਨ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਹੈ। ਸ੍ਰੀ ਵਿਜ ਨੇ ਦਸਿਆ ਕਿ ਇਸ ਕਮੇਟੀ ਦੀ ਪ੍ਰਧਾਨਗੀ ਭਾਰਤੀ ਉ¦ਪਿਕ ਫੈਡਰੇਸ਼ਨ ਦੇ ਸੰਯੁਕਤ ਸਕੱਤਰ ਰਾਕੇਸ਼ ਗੁਪਤਾ ਅਤੇ ਇਸ ਵਿਚ ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਖੇਡ ਵਿਭਾਗ ਦੇ ਨਿਰਦੇਸ਼ਕ ਤੇ ਅਰਜੁਨ ਐਵਾਰਡੀ ਦਲੇਲ ਸਿੰਘ ਅਤੇ ਹਰਿਆਣਾ ਸਰਕਾਰ ਵੱਲੋਂ ਨਾਮਜਦ ਖੇਡ ਵਿਭਾਗ ਦੇ ਨਿਰਦੇਸ਼ਕ ਜਗਦੀਪ ਸਿੰਘ ਨੂੰ ਮੈਂਬਰ ਵੱਜੋਂ ਸ਼ਾਮਿਲ ਕੀਤਾ ਹੈ> ਖੇਡ ਮੰਤਰੀ ਨੇ ਕਿਹਾ ਕਿ ਖੇਡ ਹਿੱਤ ਨੂੰ ਧਿਆਨ ਵਿਚ ਰੱਖਦੇ ਹੋਏ ਖੇਡ ਫੈਡਰੇਸ਼ਨ ਦੇ ਅਹੁੱਦੇਦਾਰਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਤਾਂ ਜੋ ਰਾਜ ਵਿਚ ਖੇਡ ਦੀ ਸਿਹਤ ਮੰਦ ਪਰੰਪਰਾ ਕਾਇਮ ਰਹਿ ਸਕੇ । ਸੂਬੇ
ਵਿਚ ਹਰਿਆਣਾ ਉ¦ਪਿਕ ਫੈਡਰੇਸ਼ਨ ਦੀ ਵੱਖ-ਵੱਖ ਬ੍ਰਾਂਚਾਂ ਨੂੰ ਧਿਆਨ ਵਿਚ ਰੱਖਦੇ ਹੋਏ ਭਾਰਤੀ ਉ¦ਪਿਕ ਫੈਡਰੇਸ਼ਨ ਦੇ ਹਿਤ ਵਿਚ ਇਹ ਫੈਸਲਾ ਕੀਤਾ ਹੈ । ਉਪਰੋਕਤ ਕਮੇਟੀ ਕੇਰਲਾ ਵਿਚ ਹੋਣ ਵਾਲੀ ਖੇਡਾਂ ਵਿਚ ਹਿੱਸਾ ਲੈਣ ਲਈ ਖਿਡਾਰੀਆਂ ਦੀ ਚੋਣ ਕਰੇਗੀ ਅਤੇ ਉਨ੍ਹਾਂ ਦੀ ਟੀਮ ਨੂੰ ਕੇਰਲਾ ਵਿਚ ਭੇਜਣ ਦਾ ਕੰਮ ਕਰੇਗੀ। ਸ੍ਰੀ ਵਿਜ ਨੇ ਕਿਹਾ ਕਿ ਮੌਜ਼ੂਦਾ ਵਿਚ ਰਾਜ ਵਿਚ ਇਕ ਇਨੈਲੋ ਸਮਰੱਥਕ ਹਰਿਆਣਾ ਉ¦ਪਿਕ ਫੈਡਰੇਸ਼ਨ ਹੈ, ਜਦੋਂ ਕਿ ਦੂਜੇ ਪਾਸੇ ਸਾਬਾਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਗੁਟ ਹਰਿਆਣਾ ਉ¦ਪਿਕ ਫੈਡਰੇਸ਼ਨ ਦੇ ਨਾਂਅ ਨਾਲ ਕਬਜਾ ਜਮਾਏ ਹੋਏ ਹੈ । ਉਨ੍ਹਾਂ ਨੇ ਕਿਹਾ ਕਿ ਇਹ ਦੋਵੇਂ ਪਾਰਟੀਆਂ ਚੋਣ ਹਾਰਨ ਤੋਂ ਬਾਅਦ ਵੀ ਸਬਕ ਨਹੀਂ ਲੈਂਦੀਆਂ ਅਤੇ ਆਪਣਾ ਦਬਦਬਾ ਬਣਾਏ ਰੱਖਣ ਦੀ ਘਟੀਆ ਸੋਚ ਦਾ ਸਬੂਤ ਦੇ ਰਹੀਆਂ ਹਨ ।



