ਮੂਨਕ, 5 ਜਨਵਰੀ (ਕੁਲਵੰਤ ਦੇਹਲਾ)- ਅੰਮ੍ਰਿਤ ਹਸਪਤਾਲ ਅਲਟਰਾ ਸਾਊਂਡ ਸੈਂਟਰ ਮੂਨਕ ਦਾ ਡਾਕਟਰ ਰਜੇਸ਼ ਗੋਇਲ ਲਿੰਗ ਜਾਂਚ ਕਰਦਾ ਮੌਕੇ ’ਤੇ 14,500 ਰੁਪਏ ਸਮੇਤ ਗ੍ਰਿਫਤਾਰ ਕੀਤਾ ਹੈ। ਐਸ ਡੀ ਐਮ ਸਿਰਸਾ ਪਰਮਜੀਤ ਚਹਿਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਹ ਸਾਰੀ ਕਾਰਵਾਈ ਨੂੰ ਉਦੋਂ ਅੰਜ਼ਾਮ ਦਿੱਤਾ ਜਦੋਂ ਕਿ ਸਿਰਸੇ ਇਲਾਕੇ ਦੀਆਂ ਔਰਤਾਂ ਭਾਰੀ ਗਿਣਤੀ ਵਿਚ ਇਥੋਂ ਲਿੰਗ ਟੈਸਟ ਕਰਵਾ ਕੇ ਜਾਂਦੀਆਂ ਸਨ। ਉਨ੍ਹਾਂ ਸੀ ਐਮ ਓ ਸਿਰਸਾ ਸੁਰਿੰਦਰ ਨੈਨ ਨਾਲ ਮਹਿਲਾ ਕਾਂਸਟੇਬਲ ਕਵਿਤਾ ਅਤੇ ਬਲਜੀਤ ਕੌਰ ਨੂੰ ਨਾਲ ਲੈ ਕੇ ਜ਼ਿਲ੍ਹਾ ਫਤਿਹਾਬਾਦ ਦੇ ਸੀ ਐਮ ਓ ਡਾ. ਸੂਰਜ ਭਾਨ ਕੰਬੋਜ ਦੀ ਪੂਰੀ ਟੀਮ ਨੂੰ ਲੈ ਕੇ ਟਰੈਪ ਲਗਾ ਦਿੱਤਾ ਅਤੇ ਆਪਣੀਆਂ ਗੱਡੀਆਂ ਦੂਰ ਖੜ੍ਹੀਆਂ ਕਰਕੇ ਮੂਨਕ ਦੇ ਇਸ ਹਸਪਤਾਲ ਖਿਲਾਫ ਕਾਰਵਾਈ ਨੂੰ ਅੰਜ਼ਾਮ ਦਿੱਤਾ। ਮੌਕੇ ’ਤੇ ਮੂਨਕ ਪੁਲਿਸ ਦੀ ਮਦਦ ਲਈ ਗਈ, ਜਿਸ ਵਿਚ ਏ ਐਸ ਆਈ ਗੁਰਮੇਲ ਸਿੰਘ ਨੇ ਪੂਰਨ ਸਹਿਯੋਗ ਦਿੱਤਾ।



