ਚੰਡੀਗੜ੍ਹ, 5 ਜਨਵਰੀ (ਨਾਗਪਾਲ)– ਕੌਮੀ ਸਿਹਤ ਮਿਸ਼ਨ, ਹਰਿਆਣਾ ਵੱਲੋਂ ਸੂਬੇ ਦੇ 8 ਕੇਂਦਰਾਂ ’ਤੇ ਜਮਾਂਦਰੂ ਕੱਟੇ-ਫੱਟੇ ਬੱਲ੍ਹਾਂ ਅਤੇ ਤਾਲੂ ਦੀ ਮੁਫਤ ਸਰਜਰੀ ਕੀਤੀ ਜਾਵੇਗੀ । ਇਹ ਕੰਮ ਸਲਾਇਲ ਐਨ.ਜੀ.ਓ. ਫਾਊਂਡੇਸ਼ਨ ਦੇ ਸਹਿਯੋਗ ਨਾਲ 9 ਜਨਵਰੀ ਤਕ ਕੀਤਾ ਜਾਵੇਗਾ। ਕੌਮੀ ਸਿਹਤ ਮਿਸ਼ਨ ਦੀ ਡਾਇਰੈਕਟਰ ਸ੍ਰੀਮਤੀ ਇਨੋਸ਼ੀ ਸ਼ਰਮਾ ਨੇ ਦਸਿਆ ਕਿ ਇਸ ਹਫਤੇ ਦੌਰਾਨ ਸੂਬੇ ਦੇ ਸਾਰੇ ਸਮਾਇਲ ਟ੍ਰੇਨ ਕਲੀਨਿਕਾਂ ਵਿਚ ਕਲੈਫਟ ਲਿਪ/ਪਲੇਟ ਸਰਜਰੀ ਲਈ ਜਾਗਰੂਕ ਕੀਤਾ ਜਾਵੇਗਾ । ਸਰਜਰੀ ਤੋਂ ਬਾਅਦ ਥਰੈਪਿਟਿਕ ਸੇਵਾਵਾਂ ਜਿਵੇਂ ਕਿ ਸਪੀਚ ਦੀ ਗੁਣਵੱਤਾ ਵਿਚ ਸੁਧਾਰ ਲਈ ਸਪੀਚ ਥਰੈਪੀ ਦੀ ਸਹੂਲਤ ਵੀ ਸਬੰਧਤ ਜਿਲਾ ਅਲਰੀ ਇੰਟਰਵੈਂਸ਼ਨ ਸੈਂਟਰ (ਡੀ.ਈ.ਆਈ.ਸੀ.) ਵਿਚ ਦਿੱਤੀ ਜਾਂਦੀ ਹੈ। ਹਰਿਆਣਾ ਦੇ ਜਿੰਨ੍ਹਾਂ ਕੇਂਦਰਾਂ ਵਿਚ ਮੁਫਤ ਕਲੈਫਟ ਸਰਜਰੀ ਕੀਤੀ ਜਾ ਰਹੀ ਹੈ, ਉਨ੍ਹਾਂ ਵਿਚ ਬਾਲਾਜੀ ਪਲਾਸਟਿਕ ਸਰਜਰੀ ਤੇ ਬੰਨਸ ਸੈਂਟਰ, ਕਰਨਾਲ, ਡਾ. ਰਾਮਨਾਰਾਇਣ ਸੋਨੀ ਹਸਪਤਾਲ,
ਹਿਸਾਰ, ਸ਼ਰਮਾ ਰਵਿਨ ਹਸਪਤਾਲ, ਹਿਸਾਰ, ਆਭਾਰੀ ਪਲਾਸਟਿਕ ਸਰਜਰੀ ਸੈਂਟਰ, ਮਲਿਕ ਚੌਕ, ਹਿਸਾਰ, ਊਮਾ ਸੰਜੀਵਨੀ ਹਸਪਤਾਲ, ਗੁੜਗਾਉਂ, ਮੇਦਾਂਤਾ ਤੇ ਮੈਡੀਸਿਟੀ, ਗੁੜਗਾਉਂ, ਸੋਨੀ ਬੰਨਸ ਤੇ ਪਲਾਸਟਿਕ ਸਰਜਰੀ ਸੈਂਟਰ, ਪਾਣੀਪਤ ਅਤੇ ਟਰਾਈਸਿਟੀ ਇੰਸਟੀਚਿਊਟ ਆਫ ਪਲਾਸਟਿਕ ਸਰਜਰੀ, ਚੰਡੀਗੜ੍ਹ ਸ਼ਾਮਿਲ ਹਨ। ਉਨ੍ਹਾਂ ਦਸਿਆ ਕਿ ਇਸ ਪ੍ਰੋਗ੍ਰਾਮ ਦੇ ਤਹਿਤ ਲਗਭਗ 500 ਬੱਚਿਆਂ ਦੀ ਪਛਾਣ ਕੀਤੀ ਗਈ ਹੈ, ਉਨ੍ਹਾਂ ਵਿਚ ਬਹੁਤਿਆਂ ਨੇ ਅਜੇ ਤਕ ਸਰਜਰੀ ਨਹੀਂ ਕਰਵਾਈ ਹੈ । ਇਸ ਹਫਤੇ ਦੌਰਾਨ ਕੌਮੀ ਬਾਲ ਸਿਹਤ ਪ੍ਰੋਗ੍ਰਾਮ ਦੇ ਤਹਿਤ ਰਾਜ ਦੇ ਵੱਖ-ਵੱਖ ਸਮਾਇਲ ਟ੍ਰੇਨ ਪਾਟਰਨਰ ਹਸਤਪਾਲਾਂ ਵਿਚ ਫਾਂਕ ਬੁਲ੍ਹਾ ਅਤੇ ਤਾਲੂ ਸਰਜਰੀ ਲਈ ਚੁਣੇ ਬੱਚਿਆਂ ਨੂੰ ਮੁਫਤ ਸਲਾਹ ਅਤੇ ਯੋਗ ਸਰਜਰੀ ਦੀ ਸਹੂਲਤ ਪ੍ਰਦਾਨ ਕਰਨ ਦੇ ਨਾਲ-ਨਾਲ ਖੂਨ ਦੀ ਕਮੀ ਵਾਲੇ ਬੱਚਿਆਂ ਦਾ ਵੀ ਇਲਾਜ ਕੀਤਾ ਜਾਵੇਗਾ। ਉਨ੍ਹਾਂ ਦਸਿਆ ਕਿ ਲਗਭਗ 600 ਬੱਚਿਆਂ ਦੇ ਜਨਮ ’ਤੇ ਇਕ ਬੱਚਾ ਕੱਟੇ-ਫੱਟੇ ਬੁੱਲ ਅਤੇ ਤਾਲੂ ਦਾ ਪੈਦਾ ਹੁੰਦਾ ਹੈ । ਭਾਰਤ ਵਿਚ ਇਹ ਜਨਮ ’ਤੇ ਪ੍ਰਭਾਵ ਵੱਧ ਹੈ।



