ਮੂਣਕ, 4 ਜਨਵਰੀ (ਕੁਲਵੰਤ ਦੇਹਲਾ)- ਜਿ¤ਥੇ ਪੂਰੇ ਭਾਰਤ ਵਿ¤ਚ ਯੂਰੀਆ ਖਾਦ ਦੀ ਕਮੀ ਹੋ ਰਹੀ ਹੈ, ਦੂਜੇ ਪਾਸੇ ਪੰਜਾਬ ਦੇ ਕਿਸਾਨਾ ਦੀ ਕੋਪਰੇਟ ਸੁਸਾਇਟੀ ਵਿ¤ਚ ਯੂਰੀਆ ਖਾਦ ਭੇਜ ਰਹੀ ਹੈ ਪਰ ਸੁਸਾਇਟੀ ਵਿ¤ਚ ਯੂਰੀਆ ਖਾਦ ਵੰਡਣ ਦੀ ਰੂਪ ਰੇਖਾ ਸਹੀ ਨਹੀ ਹੈ ਇਸ ਲੜੀ ਤਹਿਤ ਪਿੰਡ ਦੇਹਲਾ ਸੀਹਾਂ ਵਿ¤ਚ 300 ਥੇਲੇ ਯੂਰੀਆ ਖਾਦ ਦਾ ਟਰਕ ਦਿਨ ਦੇ 2.00 ਵਜੇ ਪਾਹੁੰਚਿਆ ਯੂਰੀਆ ਖਾਦ ਦਿਨ ਦੇ ਪੰਜ ਵਜੇ ਤਕ ਪਿੰਡ ਕਿਸਾਨਾ ਨੂੰ ਵੰਡੀ ਗਈ ਅਤੇ ਉਸ ਤੋ ਬਾਅਦ 60 ਥੇਲੇ ਯੂਰੀਆ ਦੇ ਸਟੋਕ ਅੰਦਰ ਰਖੀ ਗਈ ਅਤੇ ਰਾਤ ਨੂੰ ਯੂਰੀਆ ਖਾਦ 8.00 ਵਜੇ ਟ੍ਰੈਕਟਰ ਵਿ¤ਚ ਲੋਡ ਕਰਦੇ ਪਿੰਡ ਕਿਸਾਨਾ ਵਲੋਂ ਫੜੇ ਗਏ;ਇਸ ਮੋਕੇ ਪੁਲਿਸ ਪ੍ਰਸਾਸਨ ਪਹੁੰਚਿਆ ਅਤੇ ਉਸ ਤੋ ਪਹਿਲਾ ਲੋਕਾ ਨੇ ਗੁਸੇ ਵਿ¤ਚ ਆ ਕੇ ਟ੍ਰੈਕਟਰ ਦੀ ਭਂਨ ਤੋੜ
ਅਤੇ ਹਵਾ ਕਢ ਦਿਤੀ।ਦੇਹਲਾ ਸੀਹਾਂ ਪਿੰਡ ਦੇ ਕਿਸਾਨਾਂ ਨੇ ਪਿੰਡ ਦੀ ਕੋਆਪਰੇਟਿਵ ਸੁਸਾਇਟੀ ਦੇ ਸੈਕਟਰੀ ਦਰਸ਼ਨ ਸਿੰਘ ’ਤੇ 60 ਥੈਲੇ ਯੂਰੀਆ ਖਾਦ ਖੁਰਦ ਬੁਰਦ ਕਰਨ ਦਾ ਦੋਸ਼ ਲਗਾਇਆ। ਮੌਕੇ ’ਤੇ ਹੀ ਪੁਲਿਸ ਪ੍ਰਸ਼ਾਸਨ ਨੂੰ ਖਬਰ ਦਿੱਤੀ ਤਾਂ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਸਥਿਤੀ ਨੂੰ ਕਾਬੂ ਵਿੱਚ ਕਰਦਿਆਂ ਸੈਕਟਰੀ ਨੂੰ ਦਬੋਚ ਲਿਆ। ਲੋਕਾ ਨੇ ਦੋਸ ਲਾਇਆ ਕਿ ਇਹ ਯੂਰੀਆ ਖਾਦ ਮੂਨਕ ਦੇ ਇ¤ਕ ਸਿਆਸੀ ਆਗੂ ਗੋਲਡੀ ਚੀਮਾ ਦੇ ਲਈ ਜਾ ਰਹੀ ਸੀ ਅਤੇ ਕਿਸਾਨ ਗੋਲਡੀ ਚੀਮਾ ਦੇ ਖਿਲਾਫ਼ ਵੀ ਨਾਰੇ ਵਜੀ ਕੀਤੀ ਜਾ ਰਹੀ ਸੀ।
ਸਵੇਰੇ ਤੋਂ ਕਿਸਾਨਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਦੇ ਸਹਿਯੋਗ ਨਾਲ ਧਰਨਾ ਲਗਾ ਦਿੱਤਾ ਜਿਸ ਦੇ ਮੌਕੇ ’ਤੇ ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ ਅਤੇ ਏ ਆਰ ਮੂਨਕ ਸਿੰਘ ਵੱਲੋਂ ਰੱਖੀ ਮੰਗ ਅਨੁਸਾਰ ਭਰੋਸਾ ਦਵਾ ਕੇ ਧਰਨਾ ਹਟਾਇਆ। ਇਹ ਸਾਰੇ ਮਾਮਲੇ ਦੀ ਪੜਤਾਲ ਕਰਕੇ ਬਣਦੀ ਕਾਰਵਾਈ ਕਰਨ ਲਈ ਕਿਹਾ, ਮੌਕੇ ’ਤੇ ਪੁੱਜੇ ਏ ਆਰ ਜਸਵੀਰ ਸਿੰਘ ਨੇ ਕਿਸਾਨਾਂ ਨੂੰ ਭਰੋਸਾ ਦਵਾਇਆ ਕਿ ਕੱਲ੍ਹ ਨੂੰ ਹੀ ਸੁਸਾਇਟੀ ਦੀ ਆਡਿਟ ਕਰਵਾਉਣ ਲਈ ਲਿਖ ਕੇ ਜਲਦੀ ਆਡਿਟ ਕਰਵਾਏਗੀ। ਮੌਕੇ ’ਤੇ ਜੋ ਖਾਦ 60 ਥੈਲੇ ਉਹ ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ ਨੇ ਸਟੋਰ ਵਿੱਚ ਰਖਾ ਕੇ ਆਪਣੇ ਰਿਕਾਰਡ ਵਿੱਚ ਲੈ ਲਈ ਅਤੇ ਟਰੈਕਟਰ-ਟਰਾਲੀ ਨੂੰ ਪੁਲਿਸ ਪ੍ਰਸ਼ਾਸਨ ਦੀ ਦੇਖ-ਰੇਖ ਵਿੱਚ ਭੇਜ ਦਿੱਤਾ। ਟਰੈਕਟਰ-ਟਰਾਲੀ ਪਿੰਡ ਦੇ ਹੀ ਕਿਸਾਨ ਦੀ ਸੀ। ਸੈਕਟਰੀ ਦਰਸ਼ਨ ਸਿੰਘ ਦਾ ਕਹਿਣਾ ਸੀ ਕਿ ਇਹ ਖਾਦ ਮੈਂ ਪਿੰਡਾਂ ਦੇ ਕਿਸਾਨਾਂ ਨੂੰ ਉਹਨਾਂ ਦੇ ਖਾਤੇ ਦੀਆਂ ਕਾਪੀਆਂ ’ਤੇ ਹੀ ਦਿੱਤੀ ਸੀ। ਹੁਣ ਅਸਲ ਸਚਾਈ ਦੀ ਪੜਤਾਲ ਤੋਂ ਬਾਅਦ ਪਤਾ ਚੱਲੇਗਾ। ਇਸ ਸਮੇਂ ਕਿਸਾਨ ਯੂਨੀਅਨ ਦੇ ਆਗੂ ਬਹਾਦਰ ਸਿੰਘ ਸੁਖਦੇਵ ਸ਼ਰਮਾ, ਕਨਰੈਲ, ਹਰਭਗਵਾਨ ਸਿੰਘ ਤੋਂ ਇਲਾਵਾ ਕਿਸਾਨ ਗੋਰਾ ਸਿੰਘ, ਜਸਪਾਲ ਸਿੰਘ, ਪਾਲ ਸਿੰਘ, ਜੀਤ ਸਿੰਘ, ਗੁਰਤੇਜ ਸਿੰਘ, ਅਮਨ ਸਿੰਘ, ਰਾਮ ਸਿੰਘ, ਅਮਰਜੀਤ ਸਿੰਘ, ਅਮਰੀਕ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਕਿਸਾਨ ਮੌਜੂਦ ਸਨ।



