Skip to content
Independent perspectives. Global stories.
BREAKING

ਅਮਰੀਕੀ ਡਰੋਨ ਹਮਲੇ ’ਚ ਪਾਕਿਸਤਾਨ ’ਚ 8 ਅੱਤਵਾਦੀ ਹਲਾਕ

Share this story

ਡੇਰਾ ਇਸਮਾਈਲ ਖ਼ਾਨ (ਪਾਕਿਸਤਾਨ), 4 ਜਨਵਰੀ (ਪੀ. ਟੀ.)- ਉੱਤਰ ਪੱਛਮੀ ਪਾਕਿਸਤਾਨ ’ਚ ਇੱਕ ਅਮਰੀਕੀ ਡਰੋਨ ਹਮਲੇ ‘ਚ ਘੱਟੋ ਘੱਟ 8 ਸ਼ੱਕੀ ਅੱਤਵਾਦੀ ਮਾਰੇ ਗਏ। ਖ਼ੁਫ਼ੀਆ ਅਧਿਕਾਰੀਆਂ ਨੇ ਇਹ ਖ਼ੁਲਾਸਾ ਕਰਦਿਆਂ ਕਿਹਾ ਹੈ ਕਿ ਅਮਰੀਕੀ ਡਰੋਨ ਹਮਲਿਆਂ ’ਚ ਅਫ਼ਗਾਨਿਸਤਾਨ ਨਾਲ ਲੱਗਦੀ ਸਰਹੱਦ ਨੇੜੇ ਲਵਾਰਾ ਮੰਡੀ, ਉਤਰੀ ਵਜ਼ੀਰਸਤਾਨ ਵਿਚ ਦੋ ਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਦੌਰਾਨ 6 ਤੋਂ 9 ਤੱਕ ਅੱਤਵਾਦੀ ਮਾਰੇ ਗਏ। ਪਾਕਿਸਤਾਨ ਅਕਸਰ ਡਰੋਨ ਹਮਲਿਆਂ ਦਾ ਇਹ ਕਹਿਕੇ ਵਿਰੋਧ ਕਰਦਾ ਰਿਹਾ ਹੈ ਕਿ ਇਸ ਨਾਲ ਉਸ ਦੀ ਪ੍ਰਭੂਸੱਤਾ ਦੀ ਉਲੰਘਣਾ ਹੁੰਦੀ ਹੈ। ਇਸੇ ਦੌਰਾਨ ਪਾਕਿਸਤਾਨੀ ਅਧਿਕਾਰੀਆਂ ਨੇ ਤਾਲਿਬਾਨ ਅੱਤਵਾਦੀਆਂ ਨੂੰ ਹੋਰ ਸਖ਼ਤੀ ਨਾਲ ਕੁਚਲਨ ਲਈ ਆਪਣੀ ਯੋਜਨਾ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਹੈ।

WRITTEN BY