ਨਵੀਂ ਦਿੱਲੀ, 4 ਜਨਵਰੀ (ਪੀ. ਟੀ.)- ਠੰਢ ਨੇ ਪੂਰੇ ਉੱਤਰ ਭਾਰਤ ਨੂੰ ਆਪਣੀ ਲਪੇਟ ’ਚ ਲੈ ਰੱਖਿਆ ਹੈ। ਰਾਜਧਾਨੀ ਦਿੱਲੀ ਅਤੇ ਐਨ.ਸੀ.ਆਰ. ’ਚ ਬੀਤੇ ਦੋ ਦਿਨਾਂ ’ਚ ਅਸਮਾਨ ‘ਚ ਬਦਲ ਛਾਏ ਹੋਏ ਹਨ। ਮੌਸਮ ਦਾ ਅਸਰ ਆਵਾਜਾਈ ’ਤੇ ਵੀ ਬਣਿਆ ਹੋਇਆ ਹੈ। ਦਿੱਲੀ ਆਉਣ ਜਾਣ ਵਾਲੀਆਂ 17 ਰੇਲ ਗੱਡੀਆਂ ਨੂੰ ਰੱਦ ਕੀਤਾ ਗਿਆ ਹੈ। ਜਦਕਿ ਕਰੀਬ 100 ਰੇਲ ਗੱਡੀਆਂ ਦੇਰੀ ਨਾਲ ਚੱਲ ਰਹੀ ਹੈ। ਉਥੇ 47 ਰੇਲ ਗੱਡੀਆਂ ਦੇ ਸਮੇਂ ‘ਚ ਫੇਰਬਦਲ ਕੀਤਾ ਗਿਆ ਹੈ। ਇਸ ਤਰ੍ਹਾਂ ਧੁੰਦ ਕਾਰਨ ਸੜਕੀ ਆਵਾਜਾਈ ‘ਤੇ ਵੀ ਬਹੁਤ ਅਸਰ ਦੇਖਣ ਨੂੰ ਮਿਲ ਰਿਹਾ ਹੈ।



