Skip to content
Independent perspectives. Global stories.
BREAKING

ਪੰਜਾਬੀ ਕਿਵੇ ਬਣੇ ਘਰ ਪਰਿਵਾਰ, ਰੁਜ਼ਗਾਰ,ਵਪਾਰ ਤੇ ਸਰਕਾਰ ਦੀ ਭਾਸ਼ਾ

Share this story

ਪਰਨੀਤ ਕੌਰ
    ਕਾਰਜਕਾਰੀ ਸੰਪਾਦਕ

ਪੰਜਾਬੀ ਬੋਲੀ ਸੰਸਾਰ ਭਰ ਵਿ¤ਚ ਆਪਣਾ ਮਾਣ ਭਰਿਆ ਰੁਤਬਾ ਰ¤ਖਦੀ ਹੈ। ਇਸ ਦਾ ਬੜਾ ਅਮੀਰ, ਮਾਣ ਮ¤ਤਾ ਤੇ ਸੰਘਰਸ਼ ਭਰਿਆ ਇਤਿਹਾਸ ਹੈ। ਪਿਛਲੇ ਕੁਝ ਦਹਾਕਿਆਂ ਤੋਂ ਪੰਜਾਬੀ ਮਾਂ ਬੋਲੀ ਤੋਂ ਮੂੰਹ ਫੇਰਨ ਵਾਲਿਆਂ ਦੀ ਗਿਣਤੀ ਵਿ¤ਚ ਵਾਧਾ ਹੋ ਰਿਹਾ ਹੈ। ਪੰਜਾਬੀ ਬੋਲੀ ਦੇ ਰੁਤਬੇ ਨੂੰ ਪੈਰਾਂ ਹੇਠ ਰੋਲਣ ਵਾਲਿਆਂ ਵਿ¤ਚ ਪੰਜਾਬੀ ਦੇ ਬਹੁਤੇ ਗੀਤਕਾਰ ਤੇ ਗਾਇਕ ਵੀ ਸ਼ਾਮਲ ਹਨ। ਇਸੇ ਲਈ ਸੰਸਾਰ ਦੇ ਦੂਜੇ ਭਾਈਚਾਰਿਆਂ ਵਿ¤ਚ ਇਹ ਸੁਨੇਹਾ ਬੜੀ ਤੇਜ਼ੀ ਨਾਲ ਜਾ ਰਿਹਾ ਹੈ ਕਿ ਇਹ ਬੋਲੀ ਤਾਂ ਕੇਵਲ ਅਨਪੜ੍ਹਾਂ ਦੀ ਹੈ। ਇਸ ਧ¤ਬੇ ਨੂੰ ਮਿਟਾਉਣ ਲਈ ਸਾਰਥਕ ਉਪਰਾਲੇ ਹੋਣੇ ਜ਼ਰੂਰੀ ਹਨ।
ਅਸੀਂ ਜਿੰਨੀਆਂ ਮਰਜ਼ੀ ਭਾਸ਼ਾਵਾਂ ਦਾ ਗਿਆਨ ਰ¤ਖਦੇ ਹੋਈਏ ਪਰ ਜੋ ਦਿਲੀ ਭਾਵਨਾਵਾਂ ਅਸੀਂ ਆਪਣੀ ਮਾਂ ਬੋਲੀ ਵਿ¤ਚ ਪ੍ਰਗਟ ਕਰ ਸਕਦੇ ਹਾਂ। ਹਰੇਕ ਬੋਲੀ ਦੀ ਆਪਣੀ ਇ¤ਕ ਵ¤ਖਰੀ ਪਛਾਣ, ਅਹਿਮੀਅਤ ਅਤੇ ਲੋੜ ਹੁੰਦੀ ਹੈ। ਪੰਜਾਬੀ ਮਾਂ ਬੋਲੀ ਦੀ ਅਮੀਰੀ ‘ਤੇ ਸਾਨੂੰ ਮਾਣ ਹੋਣਾ ਚਾਹੀਦਾ ਹੈ।
ਸਾਡੀ ਬਦਕਿਸਮਤੀ ਇਹ ਹੈ ਕਿ ਅਸੀਂ ਪੰਜਾਬੀ ਜ਼ੁਬਾਨ ਨੂੰ ਪਿਛਾਂਹ ਕਰਦੇ ਜਾ ਰਹੇ ਹਾਂ। ਅ¤ਜ ਇਸ ਦਾ ਨਿਰਾਦਰ ਹੋ ਰਿਹਾ ਹੈ। ਅਸੀਂ ਪੰਜਾਬੀ ਬੋਲਣ ਤੋਂ ਝਿਜਕਣ ਲ¤ਗ ਪਏ ਹਾਂ। ਸਰਕਾਰੀ ਤੌਰ ‘ਤੇ ਰਾਜ ਭਾਸ਼ਾ ਹੋਣ ਦੇ ਬਾਵਜੂਦ ਇਸ ਨੂੰ ਬਣਦਾ ਸਥਾਨ ਅਤੇ ਮਾਣ-ਸਤਿਕਾਰ ਨਹੀਂ ਮਿਲ ਰਿਹਾ। ਸੂਝਵਾਨ ਲੋਕ ਹਮੇਸ਼ਾਂ ਆਪਣੀ ਮਾਂ ਬੋਲੀ ਨਾਲ ਪਿਆਰ ਕਰਦੇ ਹਨ ਅਤੇ ਉਸ ‘ਤੇ ਮਾਣ ਕਰਦੇ ਹਨ। ਇਟਲੀ ਵਿ¤ਚ ਭਾਸ਼ਾ ਵਿਗਿਆਨੀਆਂ ਨੇ ਬੜੀ ਸੋਚ ਵਿਚਾਰ ਤੋਂ ਬਾਅਦ ਇਹ ਸੁਝਾਅ ਦਿ¤ਤਾ ਸੀ ਕਿ ਵਿਸ਼ਵ ਦੀਆਂ ਸਾਰੀਆਂ ਬੋਲੀਆਂ ਨੂੰ ਇ¤ਕ ਲਿਪੀ ਨਾਲ ਨੇੜੇ ਲਿਆਂਦਾ ਜਾ ਸਕਦਾ ਹੈ ਤੇ ਪੰਜਾਬੀ ਇਸ ਲਈ ਸਭ ਤੋਂ ਢੁਕਵੀਂ ਹੈ। ਇਸ ਦੇ ਹ¤ਕ ਵਿ¤ਚ ਪੇਸ਼ ਕੀਤੇ ਗਏ ਨੁਕਤਿਆਂ ਵਿ¤ਚ ਸਪਸ਼ਟ ਕੀਤਾ ਗਿਆ ਸੀ ਕਿ ਇਸ ਲਿਪੀ ਦੇ 35 ਅ¤ਖਰਾਂ ਵਿ¤ਚ ਇੰਨੀਆਂ ਆਵਾਜ਼ਾਂ ਕ¤ਢਣ ਦੀ ਸਮਰ¤ਥਾ ਹੈ ਕਿ ਕਿਸੇ ਵੀ ਭਾਸ਼ਾ ਜਾਂ ਬੋਲੀ ਦਾ ਕੋਈ ਵੀ ਸ਼ਬਦ ਲਿਖਿਆ ਜਾਂ ਬੋਲਿਆ ਜਾ ਸਕਦਾ ਹੈ। ਭਾਸ਼ਾ

ਵਿਗਿਆਨੀਆਂ ਦੀ ਪੇਸ਼ ਕੀਤੀ ਗਈ ਇਹ ਰਾਏ ਸਾਡੇ ਲਈ ਮਾਣ ਵਾਲੀ ਗ¤ਲ ਹੈ। ਆਓ ਆਪਣੀ ਮਾਂ ਬੋਲੀ ਨੂੰ ਨਾ ਵਿਸਾਰੀਏ। ਮਾਣ ਨਾਲ ਪੰਜਾਬੀ ਨੂੰ ਬੋਲੀਏ ਤੇ ਆਪਣੇ ਸਾਰੇ ਕਾਰ ਵਿਹਾਰ ਮਾਂ ਬੋਲੀ ਵਿ¤ਚ ਕਰੀਏ।
ਮਨੁ¤ਖ ਆਪਣੇ ਮਨ ਦੇ ਹਾਵ-ਭਾਵ ਤੇ ਵਿਚਾਰ ਦੂਜਿਆਂ ਅ¤ਗੇ ਪ੍ਰਗਟ ਕਰਨ ਲਈ ਜਿਹੜੇ ਸਾਧਨ ਦੀ ਵਰਤੋਂ ਕਰਦਾ ਹੈ, ਉਸ ਨੂੰ ਬੋਲੀ ਜਾਂ ਭਾਸ਼ਾ ਆਖਦੇ ਹਨ। ਉਹ ਭਾਸ਼ਾ ਜਿਹੜੀ ਬ¤ਚਾ ਆਪਣੇ ਘਰ-ਪਰਿਵਾਰ, ਆਪਣੀ ਮਾਂ ਦੀਆਂ ਲੋਰੀਆਂ, ਦਾਦੀ-ਦਾਦੇ ਦੇ ਪਿਆਰ ਤੇ ਪਿਓ ਦੀਆਂ ਝਿੜਕਾਂ ਆਪਣੇ ਸਾਮਾਜ ਵਿ¤ਚੋਂ ਸਿਖਦਾ ਹੈ, ਉਸ ਨੂੰ ਮਾਤ ਭਾਸ਼ਾ ਆਖਦੇ ਹਾਂ।ਪੰਜਾਬੀ ਮਾਂ ਬੋਲੀ ਸਾਡੇ ਗੁਰੂਆਂ, ਪੀਰਾਂ ਤੇ ਬਾਬਾ ਦੀਪ ਸਿੰਘ ਜੀ ਸ਼ਹੀਦ ਵਰਗੇ ਯੋਧਿਆਂ ਦੀ ਬੋਲੀ ਹੈ। ਪੰਜਾਬੀ ਭਾਸ਼ਾ ਬੜੀ ਹੀ ਮਿ¤ਠੀ ਭਾਸ਼ਾ ਹੈ ਪਰ ਅਫ਼ਸੋਸ ਅ¤ਜ ਇਸ ਦੀ ਬੇਕਦਰੀ ਹੋ ਰਹੀ ਹੈ। ਇਸ ਸਬੰਧ ਵਿ¤ਚ ਕਵੀ ਫਿਰੋਜ਼ਦੀਨ ਸਰਫ਼ ਲਿਖਦਾ ਹੈ ਕਿ
ਤੂੰ ਏਂ ਸਾਡੀ ਮਿ¤ਠੀ ਬੋਲੀ
ਬੋਲ ਬੋਲ ਵਿ¤ਚ ਮਿਸ਼ਰੀ ਘੋਲੀ
ਪੈਰਾਂ ਦੇ ਵਿ¤ਚ ਗ਼ੈਰਾਂ ਰੋਲੀ
ਕਦਰ ਨ ਤੇਰਾ ਜਾਤਾ, ਤੇਰੀ ਜੈ ਪੰਜਾਬੀ ਮਾਤਾ
ਪੰਜਾਬੀ ਬੋਲੀ ਦਾ ਪੰਜਾਬ ਵਿ¤ਚੋਂ ਲੋਪ ਹੋਣ ਦਾ ਕਾਰਨ ਅਸੀਂ ਖ਼ੁਦ ਹਾਂ, ਕਿਸੇ ਨੂੰ ਦੋਸ਼ ਦੇਣ ਤੋਂ ਪਹਿਲਾਂ ਸਾਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ।
ਪੰਜਾਬੀ ਜ਼ੁਬਾਨ ਦੀ ਪ੍ਰਫੁਲਿਤਾ ਲਈ ਅ¤ਜ ਸਾਰਥਕ ਉਪਰਾਲੇ ਕਰਨ ਦੀ ਲੋੜ ਹੈ। ਸਰਕਾਰੀ ਸਕੂਲਾਂ ਵਿ¤ਚ ਪੰਜਾਬੀ ਭਾਸ਼ਾ ਦੀ ਪੜ੍ਹਾਈ ਦੀ ਹਾਲਤ ਬਹੁਤ ਹੀ ਮੰਦੀ ਹੈ। ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਇਸ ਨੂੰ ਪ੍ਰਫੁਲਿਤ ਕਰਨ ਲਈ ਸੰਜੀਦਗੀ ਨਾਲ ਉਪਰਾਲੇ ਕਰਨੇ ਪੈਣਗੇ। ਅਧਿਆਪਕ ਵਿਦਿਆਰਥੀਆਂ ਵਿ¤ਚ ਸਾਹਿਤਕ ਪੁਸਤਕਾਂ ਪੜ੍ਹਨ ਦੀ ਰੁਚੀ ਪੈਦਾ ਨਹੀਂ ਕਰ ਰਹੇ। ਇਸ ਦਾ ਇ¤ਕ ਕਾਰਨ ਇਹ ਵੀ ਹੈ ਕਿ ਅਧਿਆਪਕ ਆਪ ਵੀ ਸਾਹਿਤ ਪੜ੍ਹਨ ਵਿ¤ਚ ਰੁਚੀ ਨਹੀਂ। ਚੰਗੀਆਂ ਪੁਸਤਕਾਂ ਪੜ੍ਹਨ ਨਾਲ ਹੀ ਮਾਨਸਿਕ ਵਿਕਾਸ ਹੁੰਦਾ ਹੈ। ਵਿਦਿਆਰਥੀਆਂ ਨੂੰ ਲਾਇਬ੍ਰੇਰੀ ਵਿ¤ਚ ਜਾ ਕੇ ਪੜ੍ਹਨ ਲਈ ਉਤਸ਼ਾਹਿਤ ਕਰਨ। ਜੀਵਨ ਵਿ¤ਚ ਸਫ਼ਲਤਾ ਲਈ ਜ਼ਰੂਰੀ ਹੈ ਕਿ ਬ¤ਚਾ ਆਪਣੀ ਮਾਤ ਭਾਸ਼ਾ ਵਿ¤ਚ ਨਿਪੁੰਨ ਹੋਵੇ। ਬ¤ਚੇ ਨੂੰ ਪਹਿਲੇ ਚਾਰ ਸਾਲ ਉਸ ਦੀ ਮਾਂ ਬੋਲੀ ਵਿ¤ਚ ਸਿ¤ਖਿਆ ਦਿ¤ਤੀ ਜਾਵੇ ਅਤੇ ਇਸ ਦੇ ਨਾਲ-ਨਾਲ ਹਿੰਦੀ, ਅੰਗ੍ਰੇਜ਼ੀ ਅਤੇ ਹਿਸਾਬ ਵੀ ਪੜ੍ਹਾਏ ਜਾਣ।
ਪੰਜਾਬੀ ਬੋਲੀ ਦੇ ਵਾਰਸ ਕਹਾਉਣ ਵਾਲਿਓ ਆਓ ਆਪਾਂ ਪੰਜਾਬੀ ਬੋਲੀ ਨੂੰ ਲ¤ਗ ਰਹੇ ਖੋਰੇ ਦੇ ਕਾਰਨ ਅਤੇ ਹ¤ਲ ਲ¤ਭਣ ਦਾ ਯਤਨ ਕਰੀਏ। ਪੰਜ ਦਰਿਆਵਾਂ ਦਾ ਪਾਣੀ ਪੀਂਦੀ ਅਤੇ ਇਸ ਧਰਤੀ ਦੀ ਆਬੋ ਹਵਾ ਵਿ¤ਚ ਚੂੰਗਾਂ ਭਰਦੀ ਮੁਟਿਆਰ ਹੋਈ ਪੰਜਾਬੀ ਬੋਲੀ ਅ¤ਜ ਦੁਨੀਆਂ ਦੇ ਕੋਨੇ-ਕੋਨੇ ਤਕ ਪਹੁੰਚ ਚੁ¤ਕੀ ਹੈ। ਇਸ ਮਾਣ ਮ¤ਤੀ ਬੋਲੀ ਦੀ ਝੋਲੀ ਨੂੰ ਗੁਰੂ ਸਾਹਿਬਾਨਾਂ, ਪੀਰਾਂ, ਫ਼ਕੀਰਾਂ ਤੇ ਹੋਰ ਉ¤ਚ ਕੋਟੀ ਦੇ ਵਿਦਵਾਨਾਂ, ਸਾਹਿਤਕਾਰਾਂ ਨੇ ਮਾਖਿਓਂ ਮਿ¤ਠੇ ਸ਼ਬਦਾਂ, ਅਲੰਕਾਰਾਂ ਤੇ ਪ੍ਰਤੀਬਿੰਬਾਂ ਨਾਲ ਪੂਰਾ ਸ਼ਰਸ਼ਾਰ ਕੀਤਾ ਹੋਇਆ ਹੈ, ਜਿਨ੍ਹਾਂ ਵਿ¤ਚੋਂ ਪੰਜਾਬੀ ਜੀਵਨ ਤੇ ਸ¤ਭਿਆਚਾਰ ਦਾ ਝਲਕਾਰਾ ਫੁ¤ਟ-ਫੁ¤ਟ ਪੈਂਦਾ ਹੈ। ਪੰਜਾਬੀ ਬੋਲੀ ਦੁਨੀਆਂ ਦੀਆਂ ਭਾਸ਼ਾਵਾਂ ਵਿ¤ਚੋਂ 11ਵੇਂ ਨੰਬਰ ‘ਤੇ ਹੈ ਪਰ ਪੰਜਾਬ ਵਿ¤ਚੋਂ ਪੰਜਾਬੀ ਬੋਲੀ ਅਲੋਪ ਹੁੰਦੀ ਜਾਪਦੀ ਹੈ। ਪੰਜਾਬੀ ਅ¤ਜ ਹਿੰਦੀ ਜਾਂ ਅੰਗਰੇਜ਼ੀ ਭਾਸ਼ਾ ਦੇ ਗ਼ੁਲਾਮ ਹੋ ਚੁ¤ਕੇ ਹਨ। ਪੰਜਾਬੀ ਬੋਲੀ ‘ਤੇ ਮਾਣ ਕਰਨ ਵਾਲੇ ਅ¤ਜ ਪੰਜਾਬੀ ਬੋਲਦੇ ਹੋਏ ਸ਼ਰਮ ਮਹਿਸੂਸ ਕਰਦੇ ਹਨ। ਅ¤ਜ ਪੰਜਾਬੀ ਬੋਲਣ ਵਾਲੇ ਨੂੰ ਅਨਪੜ੍ਹ ਸਮਝਿਆ ਜਾਂਦਾ ਹੈ। ਸਕੂਲਾਂ, ਕਾਲਜਾਂ ਵਿ¤ਚ ਬ¤ਚਿਆਂ ਨੂੰ ਪੰਜਾਬੀ ਬੋਲੀ ਬੋਲਣ ਤੋਂ ਰੋਕਿਆ ਜਾਂਦਾ ਹੈ। ਜਿਹੜਾ ਵਿਦਿਆਰਥੀ ਪੰਜਾਬੀ ਬੋਲਦਾ ਹੈ ਉਸ ਨੂੰ ਜਰਮਾਨਾ ਲਾਇਆ ਜਾਂਦਾ ਹੈ।
ਪੰਜਾਬੀ ਬੋਲੀ ਦੀ ਉ¤ਨਤੀ ਲਈ ਸਾਨੂੰ ਪੰਜਾਬੀ ਬੋਲੀ ਨਾਲ ਨੇੜਤਾ ਰ¤ਖਣੀ ਪਵੇਗੀ। ਸਰਕਾਰੀ ਅਤੇ ਗ਼ੈਰ-ਸਰਕਾਰੀ ਕੰਮ ਪੰਜਾਬੀ ਭਾਸ਼ਾ ਵਿ¤ਚ ਹੋਣੇ ਚਾਹੀਦੇ ਹਨ। ਮੀਡੀਆ ਵੀ ਪੰਜਾਬੀ ਬੋਲੀ ਨੂੰ ਉਜਾਗਰ ਕਰਨ ਲਈ ਆਪਣਾ ਯੋਗਦਾਨ ਪਾਵੇ। ਬ¤ਚਿਆਂ ਨਾਲ ਪੰਜਾਬੀ ਵਿ¤ਚ ਗ¤ਲਬਾਤ ਕੀਤੀ ਜਾਵੇ।ਪੰਜਾਬੀ ਵਿ¤ਚ ਸੌਫਟਵੇਅਰ ਤਿਆਰ ਕਰਾਉਣੇ ਚਾਹੀਦੇ ਹਨ, ਜਿਸ ਨਾਲ ਪੰਜਾਬੀ ਬੋਲੀ ਦੇ ਦਾਇਰੇ ਵਿ¤ਚ ਵਾਧਾ ਹੋ ਸਕਦਾ ਹੈ। ਕੇਵਲ ਗ¤ਲਾਂ ਕਰਨ, ਚਾਰ ਲੇਖ ਜਾਂ ਕਿਤਾਬਾਂ ਲਿਖਣ ਨਾਲ ਪੰਜਾਬੀ ਬੋਲੀ ਵਿ¤ਚ ਵਾਧਾ ਨਹੀਂ ਹੋ ਸਕਦਾ।
ਪੰਜਾਬੀ ਮਾਂ ਬੋਲੀ ਦੇ ਡਿ¤ਗ ਰਹੇ ਮਿਆਰ ਲਈ ਕਿਸੇ ਦਾ ਕਸੂਰ ਗਿਣਨ ਨਾਲੋਂ ਪਹਿਲਾਂ ਦੇਖਣਾ ਪਵੇਗਾ ਕਿ ਸਾਡਾ  ਕਸੂਰ ਵੀ ਬਰਾਬਰ ਹੈ। ਮਾਂ ਬੋਲੀ ਦੇ ਹੁੰਦੇ ਜਾ ਰਹੇ ਪਤਨ ਦੇ ਸਭ ਤੋਂ ਵ¤ਡੇ ਕਾਰਨ ਤਾਂ ਅਸੀਂ ਖ਼ੁਦ ਹਾਂ। ਅਸੀਂ ਪੰਜਾਬੀ ਨੂੰ ਸੰਭਾਲਣ ਦਾ ਯਤਨ ਕਰ ਸਕਦੇ ਹਾਂ। ਘਰਾਂ ਵਿ¤ਚ ਬ¤ਚਿਆਂ ਨਾਲ ਅਤੇ ਪਰਿਵਾਰਕ ਮੈਂਬਰਾਂ ਨਾਲ ਪੰਜਾਬੀ ਵਿ¤ਚ ਗ¤ਲ ਕਰਨ ਵਿ¤ਚ ਸ਼ਰਮ ਮਹਿਸੂਸ ਨਾ ਕੀਤੀ ਜਾਵੇ।ਪੰਜਾਬੀ ਨੂੰ ਹਰ ਵਿ¤ਦਿਅਕ ਅਦਾਰੇ ਵਿ¤ਚ ਪਹਿਲੇ ਸਥਾਨ ‘ਤੇ ਰ¤ਖਣਾ ਚਾਹੀਦਾ ਹੈ। ਪੰਜਾਬੀ ਵਧੀਆ ਬੋਲਣ ਅਤੇ ਲਿਖਣ ਵਾਲੇ ਬ¤ਚਿਆਂ ਨੂੰ ਸਨਮਾਨਿਤ ਕਰਕੇ ਬਾਕੀ ਬ¤ਚਿਆਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।
ਆਮ ਜਾਣਕਾਰੀ ਦਾ ਵੇਰਵਾ ਵੀ ਪੰਜਾਬੀ ਵਿ¤ਚ ਹੀ ਹੋਣਾ ਚਾਹੀਦਾ ਹੈ । ਇਸ ਤੋਂ ਇਲਾਵਾ ਸਰਕਾਰੀ ਦਫ਼ਤਰਾਂ ਦੀਆਂ ਕਾਗ਼ਜ਼ੀ ਕਾਰਵਾਈਆਂ ਵਿ¤ਚ ਪੰਜਾਬੀ ਦੀ ਵਰਤੋਂ ਹੋਣੀ ਚਾਹੀਦੀ ਹੈ। ਕਿਸੇ ਵਿਦਵਾਨ ਨੇ ਸ¤ਚ ਹੀ ਕਿਹਾ ਹੈ ਕਿ ਜੇ ਤੁਸੀਂ ਕਿਸੇ ਕੌਮ ਨੂੰ ਖ਼ਤਮ ਕਰਨਾ ਚਾਹੁੰਦੇ ਹੋ ਤਾਂ ਉਸ ਦੀ ਮਾਂ ਬੋਲੀ ਦਾ ਸਤਿਕਾਰ ਉਸ ਦੇ ਅੰਦਰੋਂ ਖ਼ਤਮ ਕਰ ਦੇਵੋ, ਕੌਮ ਆਪਣੇ-ਆਪ ਹੀ ਖ਼ਤਮ ਹੋ ਜਾਵੇਗੀ। ਆਓ ਰਲ ਕੇ ਪ੍ਰਣ ਕਰੀਏ ਕਿ ਅਸੀਂ ਸਾਡੀ ਮਾਂ ਬੋਲੀ ‘ਤੇ ਹੁੰਦੇ ਹਰ ਹਮਲੇ ਨੂੰ ਵੰਗਾਰ ਸਮਝ ਕੇ ਉਸ ਵਿਰੁ¤ਧ ਇ¤ਕ ਮੁ¤ਠ ਹੋ ਕੇ ਹਰ ਸਮੇਂ ਡਟਾਂਗੇ ਅਤੇ ਖ਼ੁਦ ਮਾਂ ਬੋਲੀ ਦਾ ਸਤਿਕਾਰ ਕਰਾਂਗੇ।
ਦਸ ਗੁਰੂ ਸਾਹਿਬਾਨਾਂ, ਪੀਰਾਂ, ਫ਼ਕੀਰਾਂ ਅਤੇ ਬੁ¤ਲ੍ਹੇ ਸ਼ਾਹ ਵਰਗੇ ਵਿਦਵਾਨਾਂ ਦੀ ਭਾਸ਼ਾ ਹੈ ਪੰਜਾਬੀ ਮਾਂ ਬੋਲੀ। ਸਾਨੂੰ ਇਸ ਦੀ ਮਹਾਨਤਾ ਨੂੰ ਬਰਕਰਾਰ ਰ¤ਖਣ ਲਈ ਯਤਨ ਕਰਨੇ ਚਾਹੀਦੇ ਹਨ। ਫੋਕੀ ਸ਼ਾਨੋ-ਸ਼ੌਕਤ ਲਈ ਅੰਗਰੇਜ਼ੀ ਅਤੇ ਹਿੰਦੀ ਸ਼ਬਦਾਂ ਦੀ ਵਰਤੋਂ ਨਾਲ ਅਸੀਂ ਆਪਣੀ ਭਾਸ਼ਾ ਦਾ ਰੂਪ ਵਿਗਾੜ ਰਹੇ ਹਾਂ। ਸਾਨੂੰ ਇਸ ਪ੍ਰਤੀ ਸੁਚੇਤ ਹੋਣਾ ਚਾਹੀਦਾ ਹੈ। ਮਾਪੇ ਅਤੇ ਅਧਿਆਪਕਾਂ ਨੂੰ ਇਸ ਵ¤ਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ। ਮਾਤਾ-ਪਿਤਾ ਬ¤ਚੇ ਦਾ ਪਹਿਲਾ ਅਧਿਆਪਕ ਹੁੰਦੇ ਹਨ। ਉਨ੍ਹਾਂ ਨੂੰ ਬ¤ਚਿਆਂ ਨੂੰ ਸ਼ੁ¤ਧ ਪੰਜਾਬੀ ਸਿਖਾਉਣੀ ਚਾਹੀਦੀ ਹੈ। ਵਿਆਕਰਨ ਕਿਸੇ ਭਾਸ਼ਾ ਦੀ ਨੀਂਹ ਹੁੰਦੀ ਹੈ। ਵਿਆਕਰਨ ਦੀ ਸਿ¤ਖਿਆ ਤੋਂ ਬਿਨਾਂ ਭਾਸ਼ਾ ਸਿ¤ਖਿਆ ਅਧੂਰੀ ਹੈ। ਇਸ ਲਈ ਵਿਦਿਆਰਥੀਆਂ ਨੂੰ ਵਿਆਕਰਨ ਦਾ ਉਚਿਤ ਪ੍ਰਯੋਗ ਕਰਨਾ ਸਿਖਾਇਆ ਜਾਵੇ। ਉਨ੍ਹਾਂ ਨੂੰ ਕਹਾਣੀਆਂ, ਕਵਿਤਾਵਾਂ, ਲੇਖ, ਪੜ੍ਹਨ ਅਤੇ ਲਿਖਣ ਲਈ ਪ੍ਰੇਰਿਤ ਕੀਤਾ ਜਾਵੇ। ਬ¤ਚਿਆਂ ਨੂੰ ਇਹ ਗ¤ਲ ਜ਼ੋਰ ਦੇ ਕੇ ਸਮਝਾਈ ਜਾਵੇ ਕਿ ਸਾਡੀ ਮਾਂ ਬੋਲੀ ਬੜੀ ਮਹਾਨ ਹੈ। ਬ¤ਚਿਆਂ ਨੂੰ ਵਿਰਸੇ ਨਾਲ ਜੋੜਿਆ ਜਾਵੇ। ਪੁਰਾਤਨ ਸਮਿਆਂ ਵਿ¤ਚ ਵਿਆਹਾਂ ਵਿ¤ਚ ਗਾਏ ਜਾਂਦੇ ਸੁਹਾਗ, ਗੀਤਾਂ, ਘੋੜੀਆਂ, ਬੋਲੀਆਂ ਬਾਰੇ ਦ¤ਸਿਆ ਜਾਵੇ। ਗਿ¤ਧੇ, ਭੰਗੜੇ ਦੀ ਮਹਾਨ ਵਿਰਾਸਤ ਨਾਲ ਜੋੜਿਆ ਜਾਵੇ।
ਅ¤ਜ ਅਸੀਂ ਸ਼ੋਸ਼ੇਬਾਜ਼ੀ ਅਤੇ ਦਿਖਾਵੇ ਦੀ ਜ਼ਿੰਦਗੀ ਜਿਊਣ ਲ¤ਗ ਪਏ ਹਾਂ, ਜਿਸ ਵਿ¤ਚ ਪੰਜਾਬੀ ਦੀ ਥਾਂ ਘ¤ਟਦੀ ਜਾ ਰਹੀ ਹੈ। ਅਸੀਂ ਪ¤ਛਮੀ ਸ¤ਭਿਆਚਾਰ ਨਾਲ ਜੁੜ ਕੇ ਆਪਣੀ ਭਾਸ਼ਾ ਅਤੇ ਆਪਣੇ ਸ¤ਭਿਆਚਾਰ ਤੋਂ ਦੂਰ ਹੁੰਦੇ ਜਾ ਰਹੇ ਹਾਂ।
ਅ¤ਖਾਂ ਮੀਟ ਕੇ ਨੁ¤ਕਰੇ ਰਹਾਂ ਬੈਠੀ
ਟੁ¤ਟੀ ਹੋਈ ਰਬਾਬ ਰਬਾਬੀਆਂ ਦੀ
ਪੁ¤ਛੀ ਸਾਰ ਨਾ ਜਿਨ੍ਹਾਂ ਨੇ ਕਦੇ ਮੇਰੀ
ਵੇ ਮੈਂ ਬੋਲੀ ਹਾਂ ਉਨ੍ਹਾਂ ਪੰਜਾਬੀਆਂ ਦੀ।
ਪੰਜਾਬੀ ਇਸ ਹਾਲਤ ਦੇ ਜ਼ਿੰਮੇਵਾਰ ਹੋਰ ਕੋਈ ਨਹੀਂ ਸਗੋਂ ਅਸੀਂ ਖ਼ੁਦ ਹਾਂ। ਕੀ ਕਾਰਨ ਹੈ ਕਿ ਘਰ ਵਿ¤ਚ ਅਸੀਂ ਪੰਜਾਬੀ ਬੋਲਦੇ ਹਾਂ ਪਰ ਬਾਹਰ ਹਿੰਦੀ ਜਾਂ ਅੰਗਰੇਜ਼ੀ ਬੋਲਣ ਦੀ ਕੋਸ਼ਿਸ਼ ਕਰਦੇ ਹਾਂ? ਸ਼ਾਇਦ ਇਸ ਪਿ¤ਛੇ ਸਾਡਾ ਮਕਸਦ ਅਗਲੇ ਨੂੰ ਪ੍ਰਭਾਵਿਤ ਕਰਨਾ ਤੇ ਆਪਣੇ ਆਪ ਨੂੰ ਸ¤ਭਿਅਕ ਸ਼ਹਿਰੀ ਸਾਬਤ ਕਰਨਾ ਹੀ ਹੁੰਦਾ ਹੈ। ਹੁਣ ਤਾਂ ਨੌਬਤ ਇ¤ਥੋਂ ਤਕ ਆ ਚੁ¤ਕੀ ਹੈ ਕਿ ਜੇ ਕੋਈ ਸਾਡੇ ਸਾਹਮਣੇ ਸ਼ੁ¤ਧ ਪੰਜਾਬੀ ਵਿ¤ਚ ਗ¤ਲਾਂ ਕਰੇ ਤਾਂ ਅਸੀਂ ਉਸ ਉ¤ਤੇ ਪੇਂਡੂ ਹੋਣ ਦਾ ਲੇਬਲ ਲਗਾ ਦਿੰਦੇ ਹਾਂ। ਮਾਂ ਬਾਪ ਦੀ ਵੀ ਇਹੋ ਕੋਸ਼ਿਸ਼ ਹੈ ਕਿ ਉਨ੍ਹਾਂ ਦਾ ਬ¤ਚਾ ਹਿੰਦੀ ਜਾਂ ਅੰਗਰੇਜ਼ੀ ਬੋਲੇ।
ਕਿਸੇ ਖਿ¤ਤੇ ਦੀ ਸਭ ਤੋਂ ਪਹਿਲੀ ਪਛਾਣ ਉ¤ਥੋਂ ਦੀ ਬੋਲੀ ਹੁੰਦੀ ਹੈ। ਉਹ ਬੋਲੀ ਜਿਸ ਰਾਹੀਂ ਉਸ ਖਿ¤ਤੇ ਦਾ ਰਹਿਣ-ਸਹਿਣ, ਰਸਮਾਂ-ਰਿਵਾਜ ਤੇ ਕਦਰਾਂ-ਕੀਮਤਾਂ ਦਾ ਸਾਰੇ ਦਾ ਸਾਰਾ ਗਿਆਨ ਤੇ ਜਾਣਕਾਰੀ ਇ¤ਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤਕ ਜਾਂਦੇ ਹਨ। ਧਰਤੀ ਦੇ ਕਿਸੇ ਵੀ ਹਿ¤ਸੇ ਨੂੰ ਉਸ ਦੇ ਮੂਲ ਤੋਂ ਜਾਨਣ ਲਈ ਉ¤ਥੋਂ ਦੀ ਵਿਸ਼ੇਸ਼ ਬੋਲੀ, ਜਿਸ ਨੂੰ ਮਾਂ ਬੋਲੀ ਵੀ ਕਹਿੰਦੇ ਹਨ, ਨੂੰ ਜਾਨਣਾ ਬੇਹ¤ਦ ਜ਼ਰੂਰੀ ਹੁੰਦਾ ਹੈ। ਇ¤ਥੇ ਇਹ ਗ¤ਲ ਵੀ ਜ਼ਿਕਰਯੋਗ ਹੈ ਕਿ ਜੇ ਉਸ ਖਿ¤ਤੇ ਦੀ ਭਾਸ਼ਾ ਆਪਣਾ ਵਜੂਦ ਗਵਾ ਰਹੀ ਹੈ ਤਾਂ ਫਿਰ ਹੌਲੀ-ਹੌਲੀ ਉਸ ਖਿ¤ਤੇ ਦੀ ਅਸਲ ਪਛਾਣ ਵੀ ਗੁਆਚ ਰਹੀ ਹੈ ਤੇ ਨਾਲ ਹੀ ਉ¤ਥੋਂ ਦੇ ਵਸਨੀਕਾਂ ਦੇ ਅਸੂਲ, ਉਨ੍ਹਾਂ ਦੀ ਵਿਸ਼ੇਸ਼ਤਾ ਪ੍ਰਗਟਾਉਂਦੀ ਸੋਚ, ਸ¤ਭਿਆਚਾਰ ਤੇ ਜਿਊਣ ਦਾ ਢੰਗ ਆਦਿ ਵੀ ਗੁਆਚ ਰਹੇ ਹਨ। ਇਨ੍ਹਾਂ ਸਭ ਦਾ ਸਬੰਧ ਉਸ ਥਾਂ ਦੀ ਮਾਂ-ਬੋਲੀ ਨਾਲ ਹੀ ਜੁੜਦਾ ਹੈ। ਜੀਵਨ ਜਾਚ ‘ਚ ਵਰਤੀਆਂ ਜਾਂਦੀਆਂ ਕਦਰਾਂ-ਕੀਮਤਾਂ, ਬਾਤਾਂ, ਕਹਾਣੀਆਂ, ਅਖਾਣ, ਮੁਹਾਵਰੇ, ਗੀਤ ਆਦਿ ਸਭ ਕੁਝ ਹੀ ਤਾਂ ਕਿਸੇ ਕੌਮ ਦੀ ਵ¤ਖਰੀ ਹੋਂਦ ਤੇ ਵਿਸ਼ੇਸ਼ਤਾ ਨੂੰ ਦ¤ਸਦੇ ਹਨ। ਮਾਂ-ਬੋਲੀ ਦੇ ਗੁਆਚਣ ਨਾਲ ਇਨ੍ਹਾਂ ਸਭ ਦੀ ਹੋਂਦ ਵੀ ਖ਼ਤਰੇ ਵਿ¤ਚ ਪੈ ਜਾਂਦੀ ਹੈ। ਕੁਝ ਇਹੋ ਜਿਹੇ ਹੀ ਹਾਲਾਤ ਨਜ਼ਰ ਆ ਰਹੇ ਹਨ ।
ਪੰਜਾਬੀ ਮਾਂ ਬੋਲੀ ਨੂੰ ਵਧੇਰੇ ਪ੍ਰਫੁਲਿਤ ਕਰਨ ਲਈ ਜ਼ਰੂਰੀ ਹੈ ਕਿ ਘਰ ਪਰਿਵਾਰ ਵਿ¤ਚ ਪੰਜਾਬੀ ਮਾਂ ਬੋਲੀ ਨੂੰ ਪੂਰਾ ਅਦਬ ਸਤਿਕਾਰ ਦਿ¤ਤਾ ਜਾਵੇ। ਹਰ ਘਰ ਵਿ¤ਚ ਪੰਜਾਬੀ ਹੀ ਬੋਲੀ ਜਾਵੇ। ਇਸੇ ਤਰ੍ਹਾਂ ਸਰਕਾਰੇ ਦਰਬਾਰੇ ਅਤੇ ਵਪਾਰ ਤੇ ਕਾਰੋਬਾਰ ਦੇ ਖੇਤਰ ਵਿ¤ਚ ਵੀ ਮਾਂ ਬੋਲੀ ਪੰਜਾਬੀ ਦੀ ਵਰਤੋਂ ਕੀਤੀ ਜਾਵੇ।
ਮੌਜੂਦਾ ਸਥਿਤੀ ਇਹ ਹੈ ਕਿ ਪੰਜਾਬੀ ਪਰਿਵਾਰਾਂ ਵ¤ਲੋਂ ਆਪਣੇ ਘਰਾਂ ਵਿ¤ਚ ਵਧੇਰੇ ਹਿੰਦੀ ਬੋਲੀ ਜਾਂਦੀ ਹੈ ਅਤੇ ਬਾਹਰ ਅੰਗਰੇਜ਼ੀ ਦੀ ਵਰਤੋਂ ਕੀਤੀ ਜਾਂਦੀ ਹੈ। ਪੰਜਾਬੀ ਨੂੰ ਸਿਰਫ਼ ਲੜਾਈ ਸਮੇਂ ਗਾਲਾਂ ਕ¤ਢਣ ਲਈ ਹੀ ਵਰਤਿਆ ਜਾਂਦਾ ਹੈ। ਜੋ ਕਿ ਸ਼ਰਮਨਾਕ ਗ¤ਲ ਹੈ। ਗੁਰੂਆਂ ਪੀਰਾਂ ਤੇ ਫ਼ਕੀਰਾਂ ਦੀ ਇਸ ਅਦਬੀ ਭਾਸ਼ਾ ਨੂੰ ਜਦੋਂ ਤਕ ਅਸੀਂ ਖ਼ੁਦ ਹੀ ਪੂਰਾ ਮਾਣ ਸਨਮਾਨ ਨਹੀਂ ਦਿੰਦੇ, ਇਹ ਪ੍ਰਫੁਲਿਤਾ ਨਹੀਂ ਹੋ ਸਕਦੀ। ਇਸ ਸਬੰਧ ਵਿ¤ਚ ਹਰ ਜ਼ਿਲ੍ਹੇ ਵਿ¤ਚ, ਹਰ ਨਗਰ ਵਿ¤ਚ ਪੰਜਾਬੀ ਮਾਂ ਬੋਲੀ ਦੀ ਪ੍ਰਫੁਲਿਤਾ ਲਈ ਵਿਚਾਰ ਚਰਚਾਵਾਂ ਹੋਣੀਆਂ ਚਾਹੀਦੀਆਂ ਹਨ, ਜਿਸ ਵਿ¤ਚ ਸਕੂਲੀ ਬ¤ਚੇ ਅਤੇ ਆਮ ਨਾਗਰਿਕ ਸ਼ਾਮਲ ਕੀਤੇ ਜਾਣ ਤਾਂ ਜੋ ਬ¤ਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਇਹ ਸੁਨੇਹਾ ਜਾਵੇ ਕਿ ਉਨ੍ਹਾਂ ਸਾਰਿਆਂ ਨੇ ਘਰਾਂ ਵਿ¤ਚ ਮਾਂ ਬੋਲੀ ਪੰਜਾਬੀ ਦੀ ਹੀ ਵਰਤੋਂ ਕਰਨੀ ਹੈ। ਪੰਜਾਬੀ ਦੇ ਅ¤ਖਰਾਂ ਨੂੰ ਗੁਰੂ ਸਾਹਿਬ ਵ¤ਲੋਂ ਗੁਰਮੁਖੀ ਲਿਪੀ ਰਾਹੀਂ ਤਰਤੀਬ ਦਿ¤ਤੀ ਗਈ ਸੀ। ਉਨ੍ਹਾਂ ਗੁਰਮੁਖੀ ਲਿਪੀ ਦੀ ਸ਼ੁਰੂਆਤ ਇਸ ਕਰਕੇ ਕੀਤੀ ਸੀ ਕਿ ਉਸ ਵੇਲੇ ਵੇਦਾਂ ਨੂੰ ਪੜ੍ਹਨ ਲਈ ਸਿਰਫ਼ ਬ੍ਰਹਮਣਾਂ ਨੂੰ ਹੀ ਪ੍ਰਵਾਨਗੀ ਸੀ। ਹੋਰ ਕੋਈ ਵੇਦ ਆਦਿ ਨਹੀਂ ਪੜ੍ਹ ਸਕਦਾ ਸੀ। ਗੁਰੂ ਸਾਹਿਬ ਵ¤ਲੋਂ ਇਸ ਰੁਝਾਨ ਨੂੰ ਤੋੜਣ ਲਈ ਗੁਰਮੁਖੀ ਲਿਪੀ ਸ਼ੁਰੂ ਕੀਤੀ ਗਈ ਅਤੇ ਵ¤ਖ-ਵ¤ਖ ਪੀਰਾਂ ਫ਼ਕੀਰਾਂ ਦੀ ਬਾਣੀ ਨੂੰ ਗੁਰਮੁਖੀ ਲਿਪੀ ਵਿ¤ਚ ਲਿਆਂਦਾ ਗਿਆ। ਉਸ ਵੇਲੇ ਤੋਂ ਹੀ ਇ¤ਕ ਫ਼ਿਰਕੇ ਵ¤ਲੋਂ ਗੁਰਮੁਖੀ ਦਾ ਵਿਰੋਧ ਸ਼ੁਰੂ ਹੋ ਗਿਆ ਸੀ, ਜੋ ਕਿ ਹੁਣ ਤਕ ਜਾਰੀ ਹੈ। ਮੁਗਲਾਂ ਅਤੇ ਅੰਗਰੇਜ਼ਾਂ ਦੇ ਸਮੇਂ ਵੀ ਮਾਂ ਬੋਲੀ ਨੂੰ ਕਦੇ ਰਾਜ ਭਾਸ਼ਾ ਦਾ ਦਰਜਾ ਨਹੀਂ ਮਿਲਿਆ ਅਤੇ ਦੇਸ਼ ਦੀ ਵੰਡ ਤੋਂ ਬਾਅਦ ਵੀ ਦੀਆਂ ਸਰਕਾਰਾਂ ਨੇ ਇਸ ਨੂੰ ਰਾਜ ਭਾਸ਼ਾ ਦਾ ਦਰਜਾ ਨਹੀਂ ਦਿ¤ਤਾ।

WRITTEN BY