ਨਵੇਂ ਸਾਲ ਦੀਆਂ ਦੇਵਾਂ ਮੈਂ ਵਧਾਈਆਂ,
ਜਾਣ ਘਰ ਘਰ ਖੁਸ਼ੀਆਂ ਮਨਾਈਆਂ,
ਇਹੋ ਨੇ ਦੁਆਵਾਂ ਮੇਰੀਆਂ
ਦਿਨ ਖੁਸ਼ੀਆਂ ਦੇ ਆਉਦ ਪਰਿਵਾਰ ’ਤੇ,
ਹਰ ਗਭਰੂ ਤੇ ਹਰ ਮੁਟਿਆਰ ’ਤੇ
ਇਹ ਸਾਰੇ ਸੰਸਾਰ ’ਤੇ
ਰੱਬਾ ਕਿਸੇ ਦੀਆਂ ਪੈਣ ਨਾ ਜੁਦਾਈਆਂ
ਇਹੋ ਨੇ ਦੁਆਵਾਂ ਮੇਰੀਆਂ
ਕਾਇਮ ਸਭ ਦੀਆਂ ਰਹਿਣ ਸਦਾ ਜ਼ੋੜੀਆਂ,
ਕੱਢ ਆਪਣੇ ਇਹ ,ਮਨ ’ਚੋਂ ਮਰੋੜੀਆਂ,
’ਤੇ ਵੰਡ ਦੇਣ ਲੋਹੜੀਆਂ,
ਨੱਚ ਲੈਣ ਸਭ, ਚਾਚੀਆਂ ਤੇ ਤਾਈਆਂ
ਇਹੋ ਨੇ ਦੁਆਵਾਂ ਮੇਰੀਆਂ
ਹੋਣ ਮੰਗਣ ’ਤੇ ਵਿਆਹ ਮੁਕਲਾਵੇ ਲਈ,
ਖੁਸ਼ੀ ਸਾਰਿਆਂ ਦੇ ਵਿਹੜੇ ਵਿੱਚ ਆਵੇ ਲਈ,
ਤੇ ਬਾਨ ਕੋਈ ਖਿਡਾਣੇ ਬਈ,
ਰੂਹਾਂ ਰਹਿਣ ਨਾ ਕਦੇ ਵੀ ਮੁਹਲਾਈਆਂ
ਇਹੋ ਨੇ ਦੁਆਵਾਂ ਮੇਰੀਆਂ
ਰਾਜ਼ੀ ,ਬਾਜ਼ੀ ,ਰਹੇ ਸਭ ਦਾ ਸਰੀਰ ਬਈ,
ਨਾ ਕੋਈ ਦੁਨੀਆਂ ’ਤੇ ਰਹੇ ਦਿਲਗੀਰ ਬਈ,
ਇਹ ਬੇਨਤੀ ਅਖੀਰ ਬਈ,
ਸ਼ੌਂਕੀ ਧੂਰੀ ਗੱਲਾਂ ਸੱਚੀਆਂ ਸੁਣਾਈਆਂ
ਇਹੋ ਨੇ ਦੁਆਵਾਂ ਮੇਰੀਆਂ
-ਗੁਲਜ਼ਾਰ ਸਿੰਘ ਸ਼ੌਂਕੀ’


