ਸ੍ਰੀ ਅਨੰਦਪੁਰ ਸਾਹਿਬ, 3 ਜਨਵਰੀ (ਦਵਿੰਦਰਪਾਲ ਸਿੰਘ/ਅੰਕੁਸ਼)- ਜਿਸਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਵਲੋ ਸੂਬੇ ਵਿਚ ਹੂਨਰ ਸਿਖਲਾਈ ਕੇਂਦਰ ਖੋਲ ਕੇ ਨੋਜਵਾਨਾ ਨੂੰ ਸਵੈਨਿਰਭਰ ਬਣਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਖੇਡਾ ਵੱਲ ਨੋਜਵਾਨਾ ਨੂੰ ਉਤਸਾਹਤ ਕਰਨ ਲਈ ਕਬੱਡੀ ਦੀ ਖੇਡ ਨੂੰ ਸੰਸਾਰ ਭਰ ਵਿਚ ਪ੍ਰਸਿੱਧ ਕਰ ਦਿੱਤਾ ਹੈ। ਉਸੇਤਰ੍ਹਾ ਪੰਜਾਬ ਸਰਕਾਰ ਨੂੰ ਪੰਜਾਬ ਦੇ ਨੌਜਵਾਨਾ ਦੀ ਸੰਗੀਤ ਅਤੇ ਹੂਨਰ ਨੂੰ ਵੀ ਲੋਕਾ ਅੱਗੇ ਲਿਆਉਣ ਲਈ ਯਤਨ ਕਰਨੇ ਚਾਹੀਦੇ ਹਨ। ਲੁਧਿਆਣਾ ਵਿਚ ਇਸ਼ਮੀਤ ਅਕੈਡਮੀ ਦੀ ਤਰ੍ਹਾਂ ਵੱਖ ਵੱਖ ਖੇਤਰਾ ਵਿਚ ਅਜਿਹੀਆਂ ਸੰਗੀਤ ਅਕੈਡਮੀਆ ਖੋਲ ਕੇ ਬਚਪਨ ਤੋਂ ਹੀ ਸੰਗੀਤ ਦੀ ਸਿੱਖਿਆ ਦੇਣ ਲਈ ਯਤਨ ਕਰਨੇ ਚਾਹੀਦੇ ਹਨ। ਸਕੂਲਾਂ ਵਿਚ ਵੀ ਸੰਗੀਤ ਦਾ ਵਿਸ਼ਾ ਪੜਾਇਆ ਜਾਣਾ ਚਾਹੀਦਾ ਹੈ। ਤਾਂ ਜੋ ਪੰਜਾਬ ਦੇ ਇਸ ਹੂਨਰ ਨੂੰ ਸੰਸਾਰ ਦੇ ਸਾਹਮਣੇ ਲਿਆਦਾਂ ਜਾ ਸਕੇ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਸਟਾਰ ਵੋਆਇਸ ਆਫ ਪੰਜਾਬ ਸੀਜਨ 5 ਵਿੱਚ ਚੁਣੀ ਗਈ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਝਿੰਜੜੀ ਦੀ ਇਕ ਹੋਣਹਾਰ ਲੜਕੀ ਸੋਨੀਆ ਸਰਮਾਂ ਨੇ ਇਕ ਵਿਸੇਸ ਗੱਲਬਾਤ ਦੋਰਾਨ ਕੀਤਾ। ਉਸਨੇ ਕਿਹਾ ਕਿ ਪੰਜਾਬ ਸਰਕਾਰ ਹਰ ਖੇਤਰ ਵਿਚ ਮੱਲਾ ਮਾਰਨ ਵਾਲੇ ਅਗਾਹ ਵਧੂ ਹਰ ਵਰਗ ਦੇ
ਲੋਕਾ ਨੂੰ ਅੱਗੇ ਲਿਆਉਣ ਲਈ ਉਪਰਾਲੇ ਕਰ ਰਹੀ ਹੈ ਅਤੇ ਸੰਗੀਤ ਦੇ ਲਈ ਵੀ ਵਿਸੇਸ ਯੋਜਨਾ ਤਿਆਰ ਕਰਨ ਦੀ ਲੋੜ ਹੈ। ਜਿਸਦੇ ਲਈ ਉਹ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਮਿਲ ਕੇ ਇਸ ਦਿਸ਼ਾ ਵਲੋਂ ਸਰਕਾਰੀ ਪੱਧਰ ਤੇ ਪ੍ਰੋਗਰਾਮ ਉਲੀਕਣ ਦੀ ਅਪੀਲ ਕਰੇਗੀ। ਆਪਣੀ ਬੇਹਤਰੀਨ ਗਾਇਕੀ ਦੇ ਦਮ ਤੇ ਦੇਸ਼ਾ ਤੇ ਵਿਦੇਸ਼ਾ ਵਿਚ ਨਾਮਣਾ ਖੱਟ ਚੁੱਕੀ ਰੋਪੜ ਜਿਲੇ ਦੀ ਤਹਿਸੀਲ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਝਿੰਜੜੀ ਦੀ ਬਰਿਜਮੋਹਨ ਸਰਮਾਂ ਦੀ ਸਪੁਤਰੀ ਸੋਨੀਆ ਸਰਮਾਂ ਦੀ ਚੋਦ ਸਟਾਰ ਵੋਆਇਸ ਆਫ ਪੰਜਾਬ ਸੀਜ਼ਨ 5 ਵਿਚ ਹੋਈ ਹੈ। ਉਹ ਆਪਣੇ ਚਾਰ ਭਰਾ ਦੀ ਇਕਲੋਤੀ ਛੋਟੀ ਭੈਣ ਹੈ। ਉਸਦੇ ਸਭ ਤੋਂ ਵੱਡੇ ਭਰਾ ਭਾਰਤ ਭੂਸਣ ਸਰਮਾਂ ਨੇ ਸੰਗੀਤ ਦੇ ਵਿਚ ਭਰਭਾਕਰ ਤੱਬਲਾ, ਦੂਜੇ ਭਰਾ ਸੰਜੀਵ ਕੁਮਾਰ ਸਰਮਾਂ ਨੇ ਕਲਾਸੀਕਲ ਵਿਚ ਭਰਭਾਕਰ, ਤੀਜੇ ਭਰਾ ਮੁਕੇਸ਼ ਕੁਮਾਰ ਸਰਮਾਂ ਨੇ ਗਾਇਕੀ ਵਿਚ ਡਿਪਲੋਮਾ ਅਤੇ ਚੋਥੇ ਭਰਾ ਦੀਪਕ ਸਰਮਾ ਨੇ ਵੀ ਗਾਇਕੀ ਵਿਚ ਯੂਨੀਅਰ ਡਿਪਲੋਮਾ ਕੀਤਾ ਹੋਇਆ ਹੈ ਇਹ ਸਾਰੇ ਇਲਾਹਾਬਾਦ ਸੰਗੀਤ ਸੰਮਤੀ ਪ੍ਰਰਿਆਗ ਤੋਂ ਇਹ ਸਿੱਖਿਆ ਪ੍ਰਾਪਤ ਕਰ ਚੁੱਕੇ ਹਨ।



