Skip to content
Independent perspectives. Global stories.
BREAKING

ਵਿਧਾਇਕ ਜਾਤੀ, ਵਰਗ ਤੋਂ ਉਪਰ ਉਠਕੇ ਸੂਬੇ ਦੀ ਸੇਵਾ ਦਾ ਸੰਕਲਪ ਲੈਣ : ਮਨੋਹਰ ਲਾਲ

Share this story

ਚੰਡੀਗੜ੍ਹ, 3 ਜਨਵਰੀ (ਨਾਗਪਾਲ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਪਾਰਟੀ  ਦੇ ਸਾਰੇ ਵਿਧਾਇਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਾਤੀ, ਵਰਗ ਤੋਂ ਉਪਰ ਉਠਕੇ ਸੂਬੇ ਦੀ ਸੇਵਾ ਦਾ ਸੰਕਲਪ ਲੈਣ। ਉਨ੍ਹਾਂ ਕਿਹਾ ਕਿ ਮੈਂ ਵੀ ਕਿਸੇ ਜਾਤੀ ਦਾ ਆਗੂ ਨਹੀਂ ਸਗੋਂ ਪੂਰੇ ਸੂਬੇ ਦੀ ਸੇਵਾ ਕਰਨ ਦਾ ਭਾਵਨਾ ਮੇਰੇ ਮਨ ਵਿਚ ਹੈ। ਮੁੱਖ ਮੰਤਰੀ ਸ਼ਨੀਵਾਰ ਨੂੰ ਸੂਰਜਕੁੰਡ ਵਿਚ ਆਯੋਜਿਤ ਭਾਰਤੀ ਜਨਤਾ ਪਾਰਟੀ ਦੇ ਨਵੇਂ ਚੁਣੇ ਵਿਧਾਇਕਾਂ ਦੇ ਟ੍ਰੇਨਿੰਗ ਕੈਂਪ ਵਿਚ ਪਾਰਟੀ ਵਿਧਾਇਕਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਵਿਧਾਇਕਾਂ ਨੂੰ ਕਿਹਾ ਕਿ ਹਰ ਜਾਤੀ, ਵਰਗ ਵਿਚ ਪਾਰਟੀ ਦਾ ਵਿਚਾਰ ਲੈ ਕੇ ਜਾਣ, ਪ੍ਰੰਤੂ ਜਾਤੀ, ਵਰਗ ਦਾ ਵਿਚਾਰ ਪਾਰਟੀ ਵਿਚ ਨਾ ਆਉਣ। ਇਸ ਤੋਂ ਪਹਿਲਾਂ ਸਵੇਰੇ ਸ਼ੈਸ਼ਨ ਵਿਚ ਟ੍ਰੇਨਿੰਗ ਕੈਂਪ ਦੀ ਸ਼ੁਰੂਆਤ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕੀਤਾ।  ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀ ਜਨਤਾ ਨੇ ਭਾਰਤੀ ਜਨਤਾ ਪਾਰਟੀ ’ਤੇ ਜੋ ਵਿਸ਼ਵਾਸ ਪ੍ਰਗਟਾਇਆ ਹੈ, ਸੂਬੇ ਦੀ ਭਾਜਪਾ ਸਰਕਾਰ ਉਸ ਦੇ ਸਨਮੁੱਖ ਪੂਰੇ ਹਰਿਆਣਾ ਦਾ ਵਿਕਾਸ ਦਾ ਟੀਚਾ ਲੈ ਕੇ ਸੂਬੇ ਨੂੰ ਅੱਗੇ ਲੈ ਕੇ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਵਿਗਿਆਨ ਦਾ ਯੁੱਗ ਹੈ, ਅਜਿਹੇ ਵਿਚ ਜ਼ਿਆਦਾ ਤੋਂ ਜ਼ਿਆਦਾ ਸੂਚਨਾ ਤਕਨੀਕ ਦੀ ਵਰਤੋਂ ਕਰਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਵੀ ਟੀਚਾ ਤੈਅ ਕੀਤਾ ਹੈ ਕਿ 31 ਜਨਵਰੀ ਤੱਕ ਸੂਬੇ ਦੀਆਂ ਸਾਰੀਆਂ ਤਹਿਸੀਲਾਂ ਈ-ਰਜਿਸਟ੍ਰੇਸ਼ਨ ਲਾਗੂ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸੇ ਕੜੀ ਵਿਚ ਸੂਬੇ ਭਰ ਵਿਚ ਸੀਐਮ ਵਿੰਡੋਂ ਹਰ ਜ਼ਿਲ੍ਹਾ ਮੁੱਖ ਦਫ਼ਤਰ ’ਤੇ ਖੋਲੀ ਗਈ ਹੈ।

WRITTEN BY