Skip to content
Independent perspectives. Global stories.
BREAKING

ਪਾਕਿਸਤਾਨੀ ਗੋਲੀਬਾਰੀ ’ਚ 2 ਜਵਾਨ ਸ਼ਹੀਦ ਇੱਕ ਔਰਤ ਦੀ ਮੌਤ, 13 ਹੋਰ ਜ਼ਖਮੀ

Share this story

ਗੋਲੀਬਾਰੀ ’ਚ ਭਾਰਤੀ ਪਿੰਡਾਂ ਤੇ 13 ਸਰਹੱਦੀ ਚੌਕੀਆਂ ਨੂੰ ਬਣਾਇਆ ਨਿਸ਼ਾਨਾ
Page-3_06 ਜੰਮੂ, 3 ਜਨਵਰੀ (ਪੀ. ਟੀ. ਲਾਇਵ)- ਕਠੂਆ ਅਤੇ ਸਾਂਬਾ ਵਿੱਚ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਲਗਾਤਾਰ ਗੋਲੀਬਾਰੀ ਵਿੱਚ 2 ਭਾਰਤੀ ਜਵਾਨਾਂ ਦੇ ਸ਼ਹੀਦ ਹੋਣ ਅਤੇ 2 ਹੋਰਨਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਪਾਕਿਸਤਾਨ ਐਲਓਸੀ ਅਤੇ ਕੌਮਾਂਤਰੀ ਸਰਹੱਦ ਉ¤ਤੇ ਲਗਾਤਾਰ ਜੰਗਬੰਦੀ ਦੀ ਉਲੰਘਣਾ ਕਰ ਰਿਹਾ ਹੈ। ਸ਼ਨੀਵਾਰ ਨੂੰ ਵੀ ਪਾਕਿਸਤਾਨ ਵੱਲੋਂ ਲਗਾਤਾਰ ਗੋਲੀਬਾਰੀ ਜਾਰੀ ਰਹੀ। ਭਾਰਤੀ ਸੁਰੱਖਿਆ ਜਵਾਨਾਂ ਵੱਲੋਂ ਵੀ ਗੋਲੀਬਾਰੀ ਦਾ ਕਰੜਾ ਜਵਾਬ ਦਿੱਤਾ ਜਾ ਰਿਹਾ ਹੈ। ਦੂਜੇ ਪਾਸੇ ਭਾਰਤ ਦੀ ਜਵਾਬੀ ਕਾਰਵਾਈ ਵਿੱਚ ਹੁਣ ਤੱਕ ਪਾਕਿਸਤਾਨ ਦੇ 5 ਰੇਂਜਰਾਂ ਦੇ ਮਾਰੇ ਜਾਣ ਦੀ ਇਤਲਾਹ ਹੈ। ਪਾਕਿਸਤਾਨ ਵ¤ਲੋਂ ਰਿਹਾਇਸ਼ੀ ਖੇਤਰਾਂ ‘ਚ ਕੀਤੀ ਗਈ ਗੋਲਾਬਾਰੀ ਵਿਚ ਇਕ ਔਰਤ ਦੀ ਮੌਤ ਹੋ ਗਈ ਤੇ 13 ਹੋਰ ਨਾਗਰਿਕ ਜ਼ਖਮੀ ਹੋ ਗਏ। ਕਠੂਆ ਜਿਲ੍ਹੇ ਵਿਚ ਪੱਟੀ, ਪਨਸਰ, ਲੋਂਦੀ,ਬੋਬੀਆ, ਚਕਾਰਾ ਤੇ ਲਛੀਪੁਰਾ ਸਮੇਤ ਬੀ.ਐਸ.ਐਫ ਦੀਆਂ 8 ਚੌਕੀਆਂ ਸਰਹ¤ਦ ਪਾਰੋਂ ਹੋਈ ਗੋਲਾਬਾਰੀ ਦੀ ਮਾਰ ਹੇਠ ਆਈਆਂ ਜਦ ਕਿ ਸਾਂਬਾ ਜਿਲ੍ਹੇ ਵਿਚ ਮੰਗੂ

ਚ¤ਕ, ਚਿਲਯਾਦੀਆ, ਰੀਗਲ, ਚਚਵਾਲ, ਰਾਮਗੜ੍ਹ, ਮਾਲੂਚ¤ਕ ਤੇ ਨਾਂਗਾ ਚੌਕੀਆਂ ਨੂੰ ਨਿਸ਼ਾਨਾ ਬਣਾਇਆ। ਪਾਕਿਸਤਾਨੀ ਰੇਂਜਰਾਂ ਨੇ ਹੀਰਾਨਗਰ ਸੈਕਟਰ ਵਿਚ ਪਹਾਰਪੁਰ, ਕਟਾਊ, ਚਾਰੂ, ਲੋਂਦੀ, ਪ¤ਟੀ, ਚਕਾਰਾ, ਲ¤ਛੀਪੁਰਾ, ਬੋਬੀਆ, ਪਨਸਰ, ਮਨਆਰੀ ਤੇ ਕਾਰੋਲ ਦੇ ਸਾਰੇ ਪਿੰਡਾਂ ਉਪਰ ਗੋਲਾਬਾਰੀ ਕੀਤੀ ਜਦ ਕਿ ਸਾਂਬਾ ਸੈਕਟਰ ਵਿਚ ਖਵਾਰਾ, ਰੀਗਲ, ਚਿਲਆਰੀ, ਮੰਗੂਚ¤ਕ, ਚਚਆਲ, ਰਾਮਗੜ੍ਹ, ਮਾਲੂਚ¤ਕ, ਸੁਚੇਤਗੜ੍ਹ, ਕੁਲੀਆਂ ਤੇ ਮਾਵਾ ਨੂੰ ਨਿਸ਼ਾਨਾ ਬਣਾਇਆ। ਸਾਂਬਾ ਸੈਕਟਰ ਦੇ ਮੰਗੂ ਚ¤ਕ ਪਿੰਡ ਵਿਚ ਇਕ ਘਰ ਉਪਰ ਗੋਲਾ ਡਿ¤ਗਣ ਨਾਲ ਇਕ ਔਰਤ ਤੇ 10 ਸਾਲ ਦਾ ਬ¤ਚਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਸਰਕਾਰੀ ਸੂਤਰਾਂ ਅਨੁਸਾਰ ਜ਼ਖਮੀ ਔਰਤ ਤੋਸ਼ੀ ਦੇਵੀ (36) ਤੇ ਉਸ ਦੇ ਪੁ¤ਤਰ ਰਾਹੁਲ ਨੂੰ ਜਿਲ੍ਹਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿਥੇ ਤੋਸ਼ੀ ਦੇਵੀ ਜ਼ਖਮਾਂ ਦੀ ਤਾਬ ਨਾ ਸਹਾਰਦੀ ਹੋਈ ਦਮ ਤੋੜ ਗਈ। ਇਕ ਸੀਨੀਅਰ ਅਧਿਕਾਰੀ ਅਨੁਸਾਰ ਪਾਕਿਸਤਾਨ ਨੇ ਸਰਹ¤ਦ ਨੇੜਲੇ ਪਿੰਡਾਂ ਉਪਰ ਛੋਟੇ ਹਥਿਆਰਾਂ ਤੇ ਤੋਪਾਂ ਨਾਲ ਗੋਲਾਬਾਰੀ ਕੀਤੀ। ਉਨ੍ਹਾਂ ਦ¤ਸਿਆ ਕਿ ਕਠੂਆ ਵਿਚ ਪਾਕਿਸਤਾਨੀ ਗੋਲਾਬਾਰੀ ਦੇ ਮ¤ਦੇਨਜ਼ਰ ਲੋਕਾਂ ਨੂੰ ਸੁਰਖਿਅਤ ਥਾਵਾਂ ‘ਤੇ ਤਬਦੀਲ ਕਰ ਦਿ¤ਤਾ ਗਿਆ ਹੈ। ਕਿਸੇ ਵੀ ਅਣਸੁਖਾਵੀਂ ਸਥਿ¤ਤੀ ਦਾ ਸਾਹਮਣਾ ਕਰਨ ਲਈ ਡਾਕਟਰਾਂ ਤੇ ਐਂਬੂਲੈਂਸਾਂ ਨੂੰ ਤਿਆਰ ਰਹਿਣ ਲਈ ਕਿਹਾ ਗਿਆ ਹੈ। 57 ਸਰਹ¤ਦੀ ਪਿੰਡਾਂ ਦੇ ਸਾਰੇ ਸਰਪੰਚਾਂ, ਪੰਚਾਂ, ਨੰਬਰਦਾਰਾਂ ਤੇ ਹੋਰ ਪ੍ਰਮੁ¤ਖ ਵਿਅਕਤੀਆਂ ਨੂੰ ਕਿਹਾ ਗਿਆ ਹੈ ਕਿ ਉਹ ਲੋਕਾਂ ਨੂੰ ਸੁਰਖਿਆ ਸਬੰਧੀ ਕਦਮਾਂ ਬਾਰੇ ਸੁਚੇਤ ਕਰਨ। ਕਠੂਆ ਦੇ ਡਿਪਟੀ ਕਮਿਸ਼ਨਰ ਸ਼ਾਹਿਦ ਇਕਬਾਲ ਚੌਧਰੀ ਨੇ ਦਸਿਆ ਕਿ ਹੀਰਾਨਗਰ ਪਟੀ ਵਿਚ ਰਿਹਾਇਸ਼ੀ ਖੇਤਰਾਂ ‘ਚ 4 ਵਿਅਕਤੀ ਜ਼ਖਮੀ ਹੋਏ ਹਨ ਜਿਨ੍ਹਾਂ ਵਿਚ 2 ਔਰਤਾਂ ਸ਼ਾਮਿਲ ਹਨ। ਇਨ੍ਹਾਂ ਦੀ ਸ਼ਨਾਖਤ ਨਾਊ ਚ¤ਕ ਦੇ ਸੁਰੇਸ਼ ਸਿੰਘ ਤੇ ਚਨ ਲਾਲਦੀਨ ਪਿੰਡ ਦੇ ਮਨਸੂ, ਰਜਨੀ ਤੇ ਮ¤ਧੂ ਬਾਲਾ ਵਜੋਂ ਹੋਈ ਹੈ। ਉਨ੍ਹਾਂ ਦ¤ਸਿਆ ਕਿ 4 ਪਿੰਡ ਖਾਲੀ ਕਰਵਾ ਲਏ ਗਏ ਹਨ ਜੇਕਰ ਲੋੜ ਪਈ ਤਾਂ ਹੋਰਨਾਂ ਪਿੰਡਾਂ ਵਿਚੋਂ ਵੀ ਲੋਕਾਂ ਨੂੰ ਸੁਰ¤ਖਿਅਤ ਸਥਾਨਾਂ ‘ਤੇ ਭੇਜ ਦਿ¤ਤਾ ਜਾਵੇਗਾ। ਬੰਗਲੇਰਡ ਦੇ ਵਾਸੀ ਪਵਨ ਕੁਮਾਰ (33) ਤੇ ਸਾਂਬਾ ਦੇ ਨੀਟੂ ਰਾਮ (35) ਵੀ ਜ਼ਖਮੀਆਂ ਵਿਚ ਸ਼ਾਮਿਲ ਹਨ। ਬੀ.ਐਸ.ਐਫ ਦੇ ਆਈ. ਜੀ ਰਾਕੇਸ਼ ਸ਼ਰਮਾ ਨੇ ਦਸਿਆ ਕਿ ਪਾਕਿਸਤਾਨੀ ਫੋਰਸਾਂ ਨੇ ਬਿਨਾਂ ਕਿਸੇ ਭੜਕਾਹਟ ਦੇ ਲੰਘੀ ਰਾਤ 9.30 ਵਜੇ ਤੋਂ ਭਾਰੀ ਗੋਲਾਬਾਰੀ ਕੀਤੀ ਜਿਸ ਦਾ ਬੀ.ਐਸ.ਐਫ ਜਵਾਨਾਂ ਨੇ ਢੁ¤ਕਵਾਂ ਜਵਾਬ ਦਿ¤ਤਾ। ਜਿਸ ਉਪਰੰਤ ਸ਼ੁਰੂ ਹੋਈ ਦੁਪਾਸੜ ਗੋਲਾਬਾਰੀ ਸਵੇਰੇ 3 ਵਜੇ ਬੰਦ ਹੋਈ। ਬਾਅਦ ਵਿਚ ਸਵੇਰੇ 7 ਵਜੇ ਤ¤ਕ ਪਾਕਿਸਾਨ ਨੇ ਰਿਹਾਇਸ਼ੀ ਖੇਤਰਾਂ ਨੂੰ ਨਿਸ਼ਾਨਾ ਬਣਾਇਆ। ਇਸ ਗੋਲਾਬਾਰੀ ਵਿਚ ਕੁਝ ਘਰਾਂ ਨੂੰ ਵੀ ਨੁਕਸਾਨ ਪੁ¤ਜਾ ਹੈ ਤੇ ਕੁਝ ਪਸ਼ੂ ਵੀ ਮਾਰੇ ਗਏ ਹਨ।

WRITTEN BY