Skip to content
Independent perspectives. Global stories.
BREAKING

ਪਾਕਿਸਤਾਨ ਜੰਮੂ-ਕਸ਼ਮੀਰ ’ਚ ਅੱਤਵਾਦੀਆਂ ਨੂੰ ਘੁਸਪੈਠ ਕਰਾਉਣ ਦੀ ਕੋਸ਼ਿਸ਼ ’ਚ : ਰਾਜਨਾਥ

Share this story

Page-1_08 ਨਵੀਂ ਦਿ¤ਲੀ, 2 ਜਨਵਰੀ (ਪੀ.ਟੀ.ਲਾਇਵ)-ਭਾਰਤ ਨੇ ਕਿਹਾ ਕਿ ਪਾਕਿਸਤਾਨ ਜੰਮੂ-ਕਸ਼ਮੀਰ ’ਚ ਅੱਤਵਾਦੀਆਂ ਨੂੰ ਘੁਸਪੈਠ ਕਰਾਉਣ ਦੇ ਯਤਨਾਂ ’ਚ ਸਰਹੱਦ ’ਤੇ ਲਗਾਤਾਰ ਫਾਇਰਿੰਗ ਕਰਕੇ ਉਨ੍ਹਾਂ ਨੂੰ ‘ਢਾਲ’ ਦੇ ਰਿਹਾ ਹੈ। ਇਹ ਗੱਲ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕੀਤੀ। ਸ੍ਰੀ ਰਾਜਨਾਥ ਨੇ ਕਿਹਾ ਕਿ ਪਾਕਿਸਤਾਨ ਜੰਮੂ ਖੇਤਰ ’ਚ ਅੰਤਰਰਾਸ਼ਟਰੀ ਸਰਹ¤ਦ ’ਤੇ ਭਾਰਤ ਵੱਲ ਗੋਲੀਬਾਰੀ ਕਰ ਰਿਹਾ ਹੈ ਅਤੇ ਬੀ.ਐਸ.ਐਫ. ਇਸਦਾ ਲਗਾਤਾਰ ਢੁਕਵਾਂ ਜਵਾਬ ਦੇ ਰਿਹਾ ਹੈ। ਭਾਰਤ ਦੁਆਰਾ ਭਾਰੀ ਗੋਲੀਬਾਰੀ ਕਰਨ ਦੀ ਪਾਕਿਸਤਾਨ ਦੀ ਸ਼ਿਕਾਇਤ ਦੇ ਬਾਰੇ ’ਚ ਪੁ¤ਛੇ ਜਾਣ ’ਤੇ ਉਨ੍ਹਾਂ ਨੇ ਕਿਹਾ ਕਿ ਇਹ ਪਾਕਿਸਤਾਨ ਹੀ ਹੈ ਜਿਸ ਨੇ ਗੋਲੀਬਾਰੀ ਦੀ ਸ਼ੁਰੂਆਤ ਕੀਤੀ ਹੈ ਪਰ

ਭਾਰਤ ਤਾਂ ਸਿਰਫ ਕਾਰਵਾਈ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨੀ ਰੇਂਜਰਾਂ ਨੇ ਕ¤ਲ੍ਹ ਜੰਮੂ ਕਸ਼ਮੀਰ ਦੇ ਸਾਂਬਾ ਖੇਤਰ ’ਚ ਭਾਰਤ ਦੀਆਂ 13 ਸਰਹੱਦੀ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਸੀ। ਇਸ ਨਾਲ ਇਕ ਦਿਨ ਪਹਿਲਾ ਵੀ ਉਸਨੇ ਭਾਰਤੀ ਖੇਤਰ ’ਚ ਗੋਲੀਬਾਰੀ ਕੀਤੀ, ਜਿਸ ’ਚ ਇਕ ਭਾਰਤੀ ਜਵਾਨ ਸ਼ਹੀਦ ਹੋਇਆ ਅਤੇ ਭਾਰਤ ਵਲੋਂ ਕੀਤੀ ਗਈ ਕਾਰਵਾਈ ’ਚ ਚਾਰ ਪਾਕਿਸਤਾਨੀ ਰੇਂਜਰ ਮਾਰੇ ਗਏ ਸਨ।’

WRITTEN BY