ਚੰਡੀਗੜ੍ਹ, 2 ਜਨਵਰੀ (ਪੀ.ਟੀ.)-ਨਵੇਂ ਸਾਲ ਦੇ ਸਵਾਗਤ ਵਿੱਚ ਪੰਜਾਬ ਸਕੱਤਰੇਤ ਕਲਚਰਲ ਸੁਸਾਇਟੀ (ਰਜਿ) ਵਲੋਂ ਉਤਰੀ ਖੇਤਰ ਸਭਿਆਚਾਰਕ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਵਿੱਚ ਸਭਿਆਚਾਰਕ ਪ੍ਰੋਗਰਾਮ ਬੋਲ ਪੰਜਾਬ ਦੇ 2015 ਦਾ ਆਯੋਜਨ ਕੀਤਾ ਗਿਆ । ਇਸ ਪ੍ਰੋਗਰਾਮ ਦੀ ਸੁਰੂਆਤ ਸਕੱਤਰੇਤ ਦੇ ਸਿੰਗਰ ਸ੍ਰੀ ਮੁਖਤਿਆਰ ਦਿਲ ਵਲੋਂ ਧਾਰਿਮਕ ਗੀਤ ਨਾਲ ਕੀਤੀ ਗਈ। ਸ੍ਰੀ ਸੰਦੀਪ ਕੰਬੋਜ ਵਲਂੋ ਕਮੇਡੀ ਟੱਚ ਵਿੱਚ ਗਜਲ ਯਾਰ ਤੇਰੇ ਨੂੰ ਪੱਥਰੀ ਹੋ ਗਈ ਪੇਸ਼ ਕੀਤੀ ਗਈ । ਇਸ ਸਕੱਤਰੇਤ ਸਟੇਟ ਅਵਾਰਡ ਵਿਨਰ ਮੁਲਾਜਮ ਕਲਾਕਰ ਸ੍ਰੀ ਦਵਿੰਦਰ ਸਿੰਘ ਜੂਗਨੀ ਦੇ ਨਿਰਦੇਸ਼ਨਾਂ ਵਿੱਚ ਪੇਸ਼ ਕੀਤਾ ਮਲਵੱਈ ਗਿੱਧੇ ਦੀ ਸ਼ਲਾਂਘਾ ਕੀਤੀ ਗਈ । ਕੁਲਵੰਤ ਸਿੰਘ, ਰਵਿੰਦਰ ਰਵੀ ਅਤੇ ਹੋਰਨਾਂ ਮੁਲਜਮਾਂ ਕਲਾਕਾਰਾਂ ਵਲੋਂ ਜੋਸ਼ੀਲਾ ਭੰਗੜਾ ਪੇਸ਼ ਕੀਤਾ ਗਿਆ । ਸਕੱਤਰੇਤ ਦੇ ਹੀ ਮੁਲਾਜਮ ਸ੍ਰੀ ਰਹਿੋਤ ਕਾਗੜਾ ਦੇ ਗਾਏ ਗੀਤ ਸ਼ਹੀਦ ਉਧਮ ਸਿੰਘ ਤੇ
ਕੋਰਿੳਗ੍ਰਾਫੀ ਪੇਸ਼ ਕੀਤੀ ਗਈ। ਜਸਵਿੰਦਰ ਸਿੰਘ ਅਤੇ ਮਨਦੀਪ ਸਿੰਘ ਵਲੋਂ ਕੀਤੀ ਗਈ ਭੰਡਾਂ ਦੀ ਪੇਸ਼ਕਾਰੀ ਵੀ ਖੂਬ ਰਹੀ। ਇਸ ਮੌਕੇ ਤੇ ਸ੍ਰੀ ਰੁਪਿੰਦਰ ਰੂਪੀ ਦੁਆਰਾ ਲਿਖੇ ਅਤੇ ਨਿਰਦੇਸ਼ਨਾਂ ਕੀਤੇ ਨਾਟਕ ਅਧਿਕਾਰੀ ਕਰਮਚਾਰੀ ਜਿੰਦਾਬਾਦ ਦੀ ਸਫਲ ਪੇਸ਼ਕਾਰੀ ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਰਿਸ਼ਤੇ ਨੂੰ ਉਜਾਗਰ ਕੀਤਾ। ਇਸ ਪ੍ਰੋਗਰਾਮ ਦਾ ਆਕਰਸ਼ਨ ਰਹੇ ਮੁੱਖ ਗਾਇਕ ਸ੍ਰੀ ਸਾਬਰ ਕੋਟੀ ਨੇ ਵੱਖ ਵੱਖ ਗੀਤ ਗਾਕੇ ਮਾਹੌਲ ਨੂੰ ਯਾਦਗਾਰੀ ਬਣਾ ਦਿੱਤਾ। ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਸਥਾਪਿਤ ਕਲਾਕਾਰ ਸ. ਜਗਦੀਸ਼ ਸਿੰਘ ਜੱਗੀ ਵਲੋਂ ਕੀਤਾ ਗਿਆ ਹੈ। ਸਕੱਤਰੇਤ ਦੇ ਕਹਾਣੀਕਾਰ ਸ੍ਰੀ ਗੁਰਮੀਤ ਸਿੰਘ ਸਿੰਗਲ ਦਾ ਸਨਮਾਨ ਵੀ ਕੀਤਾ ਗਿਆ। ਪ੍ਰੋਗਰਾਮ ਦੇ ਆਖੀਰ ਵਿੱਚ ਸੁਸਾਇਟੀ ਦੇ ਪ੍ਰਧਾਨ ਵਲੋਂ ਪੰਜਾਬ ਸਕੱਤਰੇਤ ਦੇ ਸਮੂਹ ਮੈਂਬਰ, ਮੁਲਾਜਮ ਜਥੇਬੰਦੀਆਂ ਦਾ ਧੰਨਵਾਦ ਕੀਤਾ ਗਿਆ।



