ਗੁਰੂਹਰਸਹਾਏ, 2 ਜਨਵਰੀ (ਰਮੇਸ਼ ਕੁਮਾਰ)-‘‘ਮਾਘੀ ਮੇਲੇ ’ਤੇ ਪੀਪਲਜ਼ ਪਾਰਟੀ ਆਫ ਪੰਜਾਬ ਦੀ ਕਾਨਫਰੰਸ ਵਿੱਚ ਸਭ ਤੋਂ ਵੱਧ ਇਕੱਠ ਹੋਵੇਗਾ, ਜਿਸ ਵਾਸਤੇ ਪੰਜਾਬ ਦੀ ਜਨਤਾ ਵਲੋਂ ਦਿੱਤੇ ਜਾ ਰਹੇ ਭਰਵੇਂ ਹੁੰਗਾਰੇ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ।’’ ਇਹ ਸ਼ਬਦ ਪੀ ਪੀ ਪੀ ਦੇ ਪ੍ਰਧਾਨ ਸ. ਮਨਪ੍ਰੀਤ ਸਿੰਘ ਬਾਦਲ ਨੇ ਅੱਜ ਵੱਖ-ਵੱਖ ਪਿੰਡਾਂ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਲੋਂ ਜੋ ਸ਼ਾਸਨ ਜਨਤਾ ਨੂੰ ਦਿੱਤਾ ਜਾ ਰਿਹਾ ਹੈ ਉਸ ਵਿੱਚ ਕੋਈ ਗੱਲ ਲੁਕਵੀਂ ਨਹੀਂ ਰਹਿ ਗਈ, ਹਰ ਆਮ ਤੋਂ ਆਮ ਵਿਅਕਤੀ ਵੀ ਅਕਾਲੀ ਦਲ ਦੇ ਰਾਜ ਵਿੱਚ ਦੁਖੀ ਹੈ। ਚਾਰ ਚੁਫੇਰੇ ਦਹਿਸ਼ਤ ਦਾ ਮਾਹੌਲ ਹੈ। ਦੂਜੀਆਂ ਪਾਰਟੀਆਂ ਦੇ ਵਰਕਰਾਂ ਨੂੰ ਸਿਵਾਏ ਡਰਾਉਣ ਧਮਕਾਉਣ ਤੋਂ ਅਕਾਲੀ ਦਲ ਦੇ ਵਰਕਰ ਕੁਝ ਨਹੀਂ ਕਰ ਰਹੇ। ਪੰਜਾਬ ਅੰਦਰ ਅਕਾਲੀ ਦਲ ਵਲੋਂ ਬੀ ਐਸ ਐਫ ਦੇ ਵਿਰੋਧ ਵਿੱਚ ਧਰਨੇ ਲਗਾਉਣ ਨੂੰ ਅਸੀਂ ਮੁਢੋਂ ਹੀ ਨਕਾਰਦੇ ਹਾਂ। ਅਗਰ ਅਕਾਲੀ ਦਲ ਦੀ ਕੇਂਦਰ ਵਿੱਚ ਭਾਈਵਾਲੀ ਹੈ ਤਾਂ ਸਿੱਧਾ ਗ੍ਰਹਿ ਮੰਤਰੀ ਨੂੰ ਇਸ ਦੀ
ਸ਼ਿਕਾਇਤ ਕੀਤੀ ਜਾਵੇ ਪਰ ਅਕਾਲੀ ਦਲ ਨੇ ਜਿੱਥੇ ਆਪਣੇ ਉੱਪਰ ਨਸ਼ੇ ਦੀ ਵਿਕਰੀ ਦੇ ਲੱਗ ਰਹੇ ਇਲਜ਼ਾਮਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਹੈ ਉੱਥੇ ਇਹ ਵੀ ਸਾਬਿਤ ਕਰ ਦਿੱਤਾ ਹੈ ਕਿ ਅਸਲੀਅਤ ਵਿੱਚ ਹੀ ਅਕਾਲੀ ਦਲ ਤੇ ਭਾਜਪਾ ਦੀ ਆਪਸ ਵਿੱਚ ਹੁਣ ਠੀਕ ਨਹੀ ਰਿਹਾ। ਸ. ਬਾਦਲ ਨੇ ਕਿਹਾ ਕਿ ਇਹ ਧਰਨਾ ਅਕਾਲੀ ਦਲ ਦਾ ਬੀ ਐਸ ਐਫ ਦੇ ਖਿਲਾਫ ਨਹੀ ਬਲਕਿ ਕੇਦਰ ਦੀ ਭਾਜਪਾ ਸਰਕਾਰ ਦੇ ਵਿਰੁੱਧ ਹੈ। ਉਹਨਾਂ ਕਿ ਹੁਣ ਪੰਜਾਬ ਅੰਦਰ ਧੱਕਾ ਸ਼ਟਾਰਟ ਗੱਡੀ ਦੀ ਤਰਾਂ ਪੰਜਾਬ ਸਰਕਾਰ ਚੱਲ ਰਹੀ ਹੈ ਜੋ ਕਦੇ ਵੀ ਖੜ ਸਕਦੀ ਹੈ। ਉਹਨਾਂ ਕਿਹਾ ਕਿ ਪੰਜਾਬ ਦਾ ਵਿਕਾਸ ਪੂਰੀ ਤਰਾ ਖੜ ਗਿਆ ਹੈ। ਕੇਂਦਰ ਸਰਕਾਰ ਵੀ ਪੰਜਾਬ ਨਾਲ ਵਿਤਕਰਾ ਕਰ ਰਿਹਾ ਹੈ ਜਿਸ ਪਿੱਛੇ ਜਿੰਮੇਵਾਰ ਤਾ ਅਕਾਲੀ ਦਲ ਹੈ ਪਰ ਨੁਕਸਾਨ ਪੰਜਾਬ ਦੀ ਜਨਤਾਂ ਦਾ ਹੋ ਰਿਹਾ ਹੈ। ਪੰਜਾਬ ਸੂਬੇ ਦਾ ਨਾਮ ਅੱਜ ਦੇਸ਼ ਦੇ ਸਭ ਤੋ ਫਾਡੀ ਸੂਬਿਆ ਵਿੱਚ ਆ ਗਿਆ ਹੈ ਜਿੱਥੇ ਪੰਜਾਬ ਪਹਿਲਾ ਦੇਸ਼ ਅੰਦਰ ਹਿੱਕ ਤਾਣ ਕੇ ਗੱਲ ਕਰਦੇ ਸਨ ਪਰ ਅੱਜ ਪੰਜਾਬ ਦਾ ਨਾਮ ਨਸ਼ੇੜੀ ਸੁਬਿਆ ਵਿੱਚ ਆ ਗਿਆ ਹੈ। ਉਹਨਾਂ ਕਿਹਾ ਕਿ ਅੱਜ ਦੂਜੇ ਸੁਬੇ ਦੇ ਲੋਕ ਪੰਜਾਬ ਅੰਦਰ ਰਿਸ਼ਤਾ ਕਰਨ ਤੋ ਕੰਨੀ ਕਤਰਾਉਣ ਲੱਗ ਪਏ ਹਨ। ਪੰਜਾਬ ਦੀ ਜਨਤਾਂ ਵਲੋ ਮਨ ਬਣਾ ਲਿਆ ਗਿਆ ਹੈ ਕਿ ਪੰਜਾਬ ਅੰਦਰੋ ਸੁਖਬੀਰ ਸਿੰਘ ਬਾਦਲ ਤੇ ਉਸਦੇ ਚਹੇਤਿਆ ਦੀ ਸਰਕਾਰ ਨੂੰ ਜੜ ਤੋ ਖਤਮ ਕਰਲ ਦਾ ਮਨ ਬਣਾ ਲਿਆ ਗਿਆ ਹੈ ਜਿਸ ਦੀ ਨੀਹ ਮਾਘੀ ਮੇਲੇ ਤੇ ਰੱਖ ਦਿੱਤੀ ਜਾਵੇਗੀ। ਜਨਤਾ ਦਾ ਇਕੱਠ ਹੀ ਸਾਬਿਤ ਕਰ ਦੇਵੇਗਾ ਕਿ ਪੰਜਾਬ ਦੇ ਲੋਕ ਕਿਸ ਨੂੰ ਚਾਹੁੰਦੇ ਹਨ। ਇਸ ਮੋਕੇ ਉਹਨਾਂ ਹਲਕਾ ਗੁਰੂਹਰਸਹਾਏ ਦੇ ਵਰਕਰਾਂ ਦੀਆ ਮਾਘੀ ਮੇਲੇ ਸਬੰਧੀ ਡਿਉਟੀਆ ਵੀ ਲਗਾਈਆ। ਇਸ ਮੋਕੇ ਜੈ ਜੀਤ ਸਿੰਘ ਜੋਹਲ,ਜੋਗਿੰਦਰ ਪਾਲ ਭਾਟਾਂ ਜਨਰਲ ਸਕੱਤਰ, ਪੰਮਪੀ ਸਲੂਜਾ ਅਬੋਹਰ, ਹਨੀ ਫੱਤਣਵਾਲਾ, ਸੇਖਰ ਕੰਬੋਜ਼ ਸਮੇਤ ਅਨੇਕਾਂ ਪਾਰਟੀ ਆਗੂ ਹਾਜਰ ਸਨ।



