ਚੰਡੀਗੜ੍ਹ: 1 ਜਨਵਰੀ (ਪੀ. ਟੀ.)- ਪੰਜਾਬ ਸਰਕਾਰ ਵ¤ਲੋਂ ਸਵੈ-ਚਾਲਿਤ ਪ¤ਠੇ ਵ¤ਢਣ ਵਾਲੀ ਮਸ਼ੀਨ ਦੀ ਖਰੀਦ ਉ¤ਤੇ ਦੁ¤ਧ ਉਤਪਾਦਕਾਂ ਨੂੰ 50 ਫੀਸਦੀ ਸਬਸਿਡੀ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹ ਜਾਣਕਾਰੀ ਅ¤ਜ ਇਥੇ ਸ੍ਰੀ ਗੁਲਜ਼ਾਰ ਸਿੰਘ ਰਣੀਕੇ ਪਸ਼ੂ ਪਾਲਣ, ਮ¤ਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਨੇ ਦਿ¤ਤੀ।ਉਨ੍ਹਾਂ ਦ¤ਸਿਆ ਕਿ ਇਹ ਸਬਸਿਡੀ ਡੇਅਰੀ ਵਿਕਾਸ ਵਿਭਾਗ ਰਾਹੀਂ ਦਿੱਤੀ ਜਾਵੇਗੀ। ਸ੍ਰੀ ਰਣੀਕੇ ਨੇ ਕਿਹਾ ਕਿ ਖੇਤ ਮਜ਼ਦੂਰਾਂ ਦੀ ਘਾਟ ਕਾਰਨ ਡੇਅਰੀ ਫਾਰਮਿੰਗ ਦਾ ਕੰਮ ਵੀ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਡੇਅਰੀ ਫਾਰਮ ਦੀਆਂ ਗਤੀਵਿਧੀਆਂ ਵਿਚ ਸਭ ਤੋਂ ਔਖਾ ਕੰਮ ਖੇਤਾਂ ਵਿਚੋਂ ਰੋਜ਼ਾਨਾ ਹਰਾ ਚਾਰਾ ਵ¤ਢਣਾ, ਕੁਤਰਨਾ ਅਤੇ ਪਸ਼ੂਆਂ ਨੂੰ ਦੇਣਾ ਹੁੰਦਾ ਹੈ। ਲੋਹੜੇ ਦੀ ਠੰਡ, ਸਿਰੇ ਦੀ ਗਰਮੀ, ਮੀਂਹ, ਹਨ੍ਹੇਰੀ ਦੀ ਪਰਵਾਹ ਕੀਤੇ ਬਿਨਾਂ ਦੁ¤ਧ ਉਤਪਾਦਕਾਂ ਨੂੰ ਇਹ ਡਿਊਟੀ ਨਿਭਾਉਣੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਇਸ ਮੁਸ਼ਕਿਲ ਕੰਮ ਨੂੰ ਸੌਖਾ ਕਰਨ ਲਈ ਇਸ ਦਾ
ਮਸ਼ੀਨੀਕਰਨ ਕੀਤਾ ਜਾਣਾ ਬਹੁਤ ਜ਼ਰੂਰੀ ਸੀ। ਇਸੇ ਮੁਸ਼ਕਿਲ ਨੂੰ ਹ¤ਲ ਕਰਨ ਲਈ ਸਵੈ-ਚਾਲਿਤ ਪ¤ਠੇ ਵ¤ਢਣ ਵਾਲੀ ਮਸ਼ੀਨ ਦੀ ਖਰੀਦ ਉ¤ਤੇ ਦੁ¤ਧ ਉਤਪਾਦਕਾਂ ਨੂੰ 50 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ।
ਡੇਅਰੀ ਵਿਕਾਸ ਵਿਭਾਗ ਦੇ ਡਾਇਰੈਕਟਰ ਸ੍ਰੀ ਇੰਦਰਜੀਤ ਸਿੰਘ ਨੇ ਦ¤ਸਿਆ ਕਿ 10 ਪਸ਼ੂਆਂ ਦਾ ਫਾਰਮ ਚਲਾਉਣ ਵਾਲੇ ਡੇਅਰੀ ਫਾਰਮਰ ਲਈ ਬਰਸੀਮ, ਲੂਸਨ ਅਤੇ ਜਵੀ ਕ¤ਟਣ ਵਾਲੀ ਇਹ ਮਸ਼ੀਨ ਬਹੁਤ ਜ਼ਿਆਦਾ ਲਾਹੇਵੰਦ ਹੈ। ਉਨ੍ਹਾਂ ਕਿਹਾ ਕਿ 10 ਹਾਰਸ ਪਾਵਰ ਦੇ ਇੰਜਣ ਨਾਲ ਚ¤ਲਣ ਵਾਲੀ ਇਹ ਮਸ਼ੀਨ ਜਿਸ ਦਾ ਬਲੇਡ 4 ਫੁ¤ਟ ਚੌੜਾ ਹੈ, ਇ¤ਕ ਘੰਟੇ ਵਿ¤ਚ ਇ¤ਕ ਲੀਟਰ ਡੀਜ਼ਲ ਨਾਲ ਇ¤ਕ ਏਕੜ ਜ਼ਮੀਨ ਵਿਚੋਂ ਹਰਾ ਚਾਰਾ ਕ¤ਟ ਸਕਦੀ ਹੈ।



