Skip to content
Independent perspectives. Global stories.
BREAKING

ਫੌਜ ਪਾਕਿਸਤਾਨ ਨੂੰ ਦੁਗਣੀ ਤਾਕਤ ਨਾਲ ਦੇਵੇ ਜਵਾਬ : ਰੱਖਿਆ ਮੰਤਰੀ

Share this story

Page-1_09 ਨਵੀਂ ਦਿੱਲੀ,  (ਪੀ. ਟੀ.)- ਪਾਕਿਸਤਾਨ ਵੱਲੋਂ ਜੰਗਬੰਦੀ ਦੀ ਵਾਰ-ਵਾਰ ਉਲੰਘਣਾ ਕੀਤੇ ਜਾਣ ’ਤੇ ਰ¤ਖਿਆ ਮੰਤਰੀ ਮਨੋਹਰ ਪਾਰੀਕਰ ਨੇ ਸੁਰ¤ਖਿਆ ਬਲਾਂ ਨੂੰ ਨਿਰਦੇਸ਼ ਦਿ¤ਤਾ ਹੈ ਕਿ ਉਹ ਪਿ¤ਛੇ ਨਾ ਰਹਿਣ ਅਤੇ ਦੁ¤ਗਣੀ ਤਾਕਤ ਨਾਲ ਪਾਕਿਸਤਾਨ ਨੂੰ ਜਵਾਬ ਦੇਣ। ਉਨ੍ਹਾਂ ਦੀ ਇਹ ਟਿ¤ਪਣੀ ਉਸ ਸਮੇਂ ਆਈ ਜਦੋਂ ਮੰਗਲਵਾਰ ਨੂੰ ਜੰਮੂ ਜ਼ਿਲ੍ਹੇ ਦੇ ਪ¤ਲਨਵਾਲਾ ਸੈਕਟਰ ‘ਚ ਕੰਟਰੋਲ ਰੇਖਾ ‘ਤੇ ਪਾਕਿਸਤਾਨੀ ਫ਼ੌਜੀਆਂ ਵਲੋਂ ਕੀਤੀ ਗਈ ਜੰਗਬੰਦੀ ਦੀ ਉਲੰਘਣਾ ਦੌਰਾਨ ਭਾਰਤੀ ਫ਼ੌਜ ਦਾ ਇਕ ਜਵਾਨ ਜ਼ਖ਼ਮੀ ਹੋ ਗਿਆ। ਬੀਤੇ ਇਕ ਹਫ਼ਤੇ ਦੌਰਾਨ ਪਾਕਿਸਤਾਨ ਵਲੋਂ ਇਹ 5ਵੀਂ ਵਾਰ ਜੰਗਬੰਦੀ ਦੀ ਉਲੰਘਣਾ ਕੀਤੀ ਗਈ। ਪਿਛਲੇ ਸਾਲ ਦੀ ਤੁਲਨਾ ‘ਚ ਕੰਟਰੋਲ ਰੇਖਾ ‘ਤੇ ਜੰਗਬੰਦੀ ਦੀ ਉਲੰਘਣਾ ਦੀਆਂ ਘਟਨਾਵਾਂ ‘ਚ ਕਮੀ ਆਉਣ ਦਾ ਜ਼ਿਕਰ ਕਰਦੇ ਹੋਏ ਪਾਰੀਕਰ ਨੇ ਕਿਹਾ ਕਿ ਹਾਲਾਂਕਿ ਜੰਗਬੰਦੀ ਦੀ ਉਲੰਘਣਾ ਦੀਆਂ ਘਟਨਾਵਾਂ ਅੰਤਰਰਾਸ਼ਟਰੀ ਸਰਹ¤ਦ ‘ਤੇ ਵਧੀਆਂ ਹਨ। ਇਹ ਪੁ¤ਛੇ ਜਾਣ ‘ਤੇ ਕਿ ਸੁਰ¤ਖਿਆ ਬਲਾਂ ਨੂੰ ਕੀ ਨਿਰਦੇਸ਼ ਦਿ¤ਤਾ ਗਿਆ ਹੈ ਤਾਂ ਰ¤ਖਿਆ ਮੰਤਰੀ ਨੇ ਬੀਤੀ ਰਾਤ ਪ¤ਤਰਕਾਰਾਂ ਨੂੰ ਕਿਹਾ ਕਿ ਸਾਡੀ ਸਰਕਾਰ ਦੀ

ਪ੍ਰਤੀਕਿਰਿਆ ਇਹ ਹੈ ਕਿ ਹਿਚਕਿਚਾਉਣਾ ਨਹੀਂ ਹੈ। ਖੁਦ ਨੂੰ ਬਿਨਾਂ ਰੋਕੇ ਉਚਿਤ ਢੰਗ ਨਾਲ ਜਵਾਬ ਦਿਓ। ਉਨ੍ਹਾਂ ਨੇ ਕਿਹਾ ਕਿ ਜੇਕਰ ਸਰਹ¤ਦ ‘ਤੇ ਜੰਗਬੰਦੀ ਦੀ ਉਲੰਘਣਾ ਹੁੰਦੀ ਹੈ ਤਾਂ ਭਾਰਤੀ ਜਵਾਨਾਂ ਨੂੰ ‘ਦੁ¤ਗਣੀ ਤਾਕਤ ਨਾਲ‘ ਜਵਾਬ ਦੇਣਾ ਚਾਹੀਦਾ ਹੈ ਤੇ ਫ਼ੌਜ ਦੀਆਂ ਚੌਕੀਆਂ ਤਾਂ ਅ¤ਤਵਾਦੀਆਂ ਨੂੰ ਬੇਅਸਰ ਕਰਨ ਦੀ ਜ਼ਰੂਰਤ ਹੈ। ਰ¤ਖਿਆ ਮੰਤਰੀ ਪਾਰੀਕਰ ਨੇ ਇਸ ਗ¤ਲ ‘ਤੇ ਜ਼ੋਰ ਦਿ¤ਤਾ ਕਿ ਭਾਰਤੀ ਜਵਾਨ ਜੰਗਬੰਦੀ ਸਮਝੌਤੇ ਦੀ ਉਲੰਘਣਾ ਨਹੀਂ ਕਰਦੇ, ਸਗੋਂ ਉਹ ਪਾਕਿਸਤਾਨੀ ਫ਼ੌਜੀਆਂ ਵਲੋਂ ਇਸ ਦੀ ਉਲੰਘਣਾ ਕੀਤੇ ਜਾਣ ‘ਤੇ ਸਿਰਫ਼ ਜਵਾਬ ਦਿੰਦੇ ਹਨ।

WRITTEN BY