ਪਟਿਆਲਾ 31 ਦਸੰਬਰ (ਪੀ. ਟੀ.)- ਸਰਬ¤ਤ ਦਾ ਭਲਾ ਚੈਰੀਟੇਬਲ ਟਰ¤ਸਟ ਵਲੋਂ ਪੰਜਾਬ ਦੇ ਸਮੂਹ 27 ਪੁਲਿਸ ਜ਼ਿਲ੍ਹਿਆਂ ਵਿ¤ਚ ਟ੍ਰੈਫਿਕ ਚੇਤਨਾ ਸਪਤਾਹ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੈਨੇਜਿੰਗ ਟਰ¤ਸਟੀ ਸ. ਐ¤ਸ.ਪੀ. ਸਿੰਘ ਓਬਰਾਏ ਨੇ ਦਸਿਆ ਕਿ ਇਹ ਟ੍ਰੈਫਿਕ ਚੇਤਨਾ ਸਪਤਾਹ 8 ਜਨਵਰੀ ਤੋਂ 15 ਜਨਵਰੀ ਤ¤ਕ ਮਨਾਇਆ ਜਾਵੇਗਾ। ਸ. ਓਬਰਾਏ ਨੇ ਦਸਿਆ ਕਿ ਜਨਵਰੀ ਦੇ ਮਹੀਨੇ ਪੰਜਾਬ ਵਿਚ ਕਣਕਾਂ ਨੂੰ ਪਾਣੀ ਲਗ ਜਾਣ ਨਾਲ ਕੋਹਰਾ ਛਾ ਜਾਂਦਾ ਹੈ ਜਿਸ ਕਰਕੇ ਆਵਾਜਾਈ ਵਿੱਚ ਬਹੁਤ ਹੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦਸਿਆ ਕਿ ਟਰ¤ਸਟ ਵੱਲੋਂ ਟ੍ਰੈਕਟਰ ਟਰਾਲੀਆਂ, ਚਾਰ ਪਹੀਆ ਅਤੇ ਦੋ ਪਹੀਆ ਵਾਹਨਾਂ ਤੋਂ ਇਲਾਵਾ ਥ੍ਰੀ-ਵਹੀਲਰ ਉਤੇ ਵੀ ਹਨੇਰੇ ਵਿ¤ਚ ਚਮਕਣ ਵਾਲੇ ਰਿਫਲੈਕਟਰ
ਲਗਾਏ ਜਾਣਗੇ। ਉਨ੍ਹਾਂ ਦਸਿਆ ਕਿ ਪਿ¤ਛਲੇ ਸਾਲ ਵੀ ਟਰ¤ਸਟ ਵਲੋਂ ਪੰਜਾਬ ਵਿ¤ਚ ਲ¤ਗਪਗ 3 ਲ¤ਖ ਰਿਫਲੈਕਟਿਂਗ ਸਟੀਕਰ ਵ¤ਖ-ਵ¤ਖ ਵਾਹਨਾਂ ਤੇ ਫਿ¤ਕਸ ਕੀਤੇ ਗਏ ਸਨ ਜਿਸ ਨਾਲ ਧੁੰਦ ਅਤੇ ਰਾਤ ਵੇਲੇ ਐਕਸੀਡੇਂਟਾਂ ਦੀ ਗਿਣਤੀ ਬਹੁਤ ਘ¤ਟੀ ਹੈ। ਸ ਓਬਰਾਏ ਨੇ ਦਸਿਆ ਕਿ ਸਰਬ¤ਤ ਦਾ ਭਲਾ ਚੈਰੀਟੇਬਲ ਟਰ¤ਸਟ ਦੀਆਂ ਟੀਮਾਂ ਵਲੋਂ ਸਬੰਧਤ ਜ਼ਿਲ੍ਹਾ ਦੇ ਪੁਲਿਸ ਮੁਖਿਆਂ ਨਾਲ ਸੰਪਰਕ ਕਰਕੇ ਹਰ ਚੌਕ ਵਿ¤ਚ ਇਸ ਹਫਤੇ ਦੌਰਾਨ ਰਿਫਲੈਕਟਰ ਫਿਕਸ ਕੀਤੇ ਜਾਣਗੇ । ਅਜਿਹਾ ਕਰਨ ਨਾਲ ਰਾਤ ਦੇ ਹਨੇਰੇ ਅਤੇ ਧੂੰਦ ਆਦਿ ਵਿ¤ਚ ਜਦੋਂ ਵਿਜ਼ਿਬਿਲਟੀ ਕਾਫੀ ਘ¤ਟ ਜਾਂਦੀ ਹੈ, ਇਹਨਾਂ ਰਿਫਲੈਕਟਰਾਂ ਨਾਲ ਕਈ ਜਾਨਾਂ ਬਚਾਈਆਂ ਜਾ ਸਕਦੀਆਂ ਹਨ ।



