ਚੰਡੀਗੜ, 31 ਦਸੰਬਰ (ਪੀ. ਟੀ.)-ਪੰਜਾਬ ਤੇ ਹਰਿਆਣਾ ਦੇ ਕਈ ਹਿ¤ਸਿਆਂ ‘ਚ ਠੰਢ ਤੇ ਧੁੰਦ ਦਾ ਕਹਿਰ ਜਾਰੀ ਹੈ ਜਦਕਿ ਕਈ ਥਾਵਾਂ ‘ਤੇ ਧੁ¤ਪ ਨਿਕਲਣ ਨਾਲ ਲੋਕਾਂ ਨੂੰ ਠੰਢ ਤੋਂ ਕੁਝ ਰਾਹਤ ਮਿਲੀ ਹੈ। ਕਈ ਇਲਾਕੇ ਅੰਮ੍ਰਿਤਸਰ, ਲੁਧਿਆਣਾ, ਅੰਬਾਲਾ ਅਤੇ ਹਿਸਾਰ ‘ਚ ਸੰਘਣੀ ਧੁੰਦ ਪੈਣ ਕਾਰਨ ਆਮ ਜਨਜੀਵਨ ਪ੍ਰਭਾਵਿਤ ਰਿਹਾ ਜਦਕਿ ਸੜਕੀ ਤੇ ਰੇਲ ਆਵਾਜਾਈ ‘ਚ ਵੀ ਵਿਘਨ ਪਿਆ। ਦੋਵਾਂ ਸੂਬਿਆਂ ‘ਚੋਂ ਅੰਮ੍ਰਿਤਸਰ ਸਭ ਤੋਂ ਠੰਢਾ ਇਲਾਕਾ ਰਿਹਾ ਜਿਸ ਦਾ ਤਾਪਮਾਨ 1.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਠੰਡੀਆਂ ਹਵਾਵਾਂ ਕਾਰਨ ਲੁਧਿਆਣਾ ਦਾ ਤਾਪਮਾਨ 3.6 ਡਿਗਰੀ ਮਾਪਿਆ ਗਿਆ ਜਦਕਿ ਪਟਿਆਲਾ ਦਾ ਤਾਪਮਾਨ 6.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਹਰਿਆਣਾ ਦੇ ਨਾਰਨੌਲ ਇਲਾਕੇ ਦਾ ਤਾਪਮਾਨ 4 ਰਿਕਾਰਡ ਕੀਤਾ ਗਿਆ ਜਦਕਿ ਕਰਨਾਲ ਅਤੇ ਅੰਬਾਲਾ ਦੇ ਘ¤ਟੋ-ਘ¤ਟ ਤਾਪਮਾਨ ਕ੍ਰਮਵਾਰ 6.2 ਅਤੇ 6.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।



