Skip to content
Independent perspectives. Global stories.
BREAKING

ਜੰਗਬੰਦੀ ਉਲੰਘਣਾ ਦਾ ਭਾਰਤ ਵੱਲੋਂ ਕਰਾਰਾ ਜਵਾਬ : 3 ਪਾਕਿ ਰੇਂਜਰਜ਼ ਮਾਰੇ

Share this story

ਪਾਕਿਸਤਾਨ ਦੇ ਕਈ ਬੰਕਰ ਤੇ ਚੌਕੀਆਂ ਤਬਾਹ
Page-1_06 ਨਵੀਂ ਦਿ¤ਲੀ, 31 ਦਸੰਬਰ (ਪੀ. ਟੀ. ਲਾਇਵ)- ਭਾਰਤ ਦੀ ਲਗਾਤਾਰ ਚਿਤਾਵਨੀ ਦੇ ਬਾਵਜੂਦ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਜੰਗਬੰਦੀ ਦੀ ਲਗਾਤਾਰ ਉਲੰਘਣਾ ਦੇ ਜਵਾਬ ਵਿੱਚ ਰੱਖਿਆ ਮੰਤਰੀ ਮਨੋਹਰ ਪਾਰੀਕਰ ਵੱਲੋਂ ਫੌਜ ਨੂੰ ਦਿੱਤੇ ਗਏ ਨਿਰਦੇਸ਼ ਦੇ ਬਾਅਦ ਅੱਜ ਭਾਰਤੀ ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਕਾਰਵਾਈ ਵਿੱਚ ਪਾਕਿਸਤਾਨ ਦੇ ਕਈ ਬੰਕਰ ਅਤੇ ਚੌਕੀਆਂ ਤਬਾਹ ਹੋ ਗਈਆਂ ਹਨ। ਇਸ ਦੌਰਾਨ ਪਾਕਿਸਤਾਨ ਦੇ 3 ਰੇਂਜਰਜ਼ ਦੇ ਮਾਰੇ ਜਾਣ ਦੀ ਵੀ ਇਤਲਾਹ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ ਕਰਕੇ ਕੀਤੀ ਗਈ ਕਾਰਵਾਈ ਵਿੱਚ ਅੱਜ ਸਵੇਰੇ ਬੀ ਐਸ ਐਫ ਦੇ ਇੱਕ ਜਵਾਨ ਦੀ ਮੌਤ ਹੋ ਗਈ ਸੀ ਜਦਕਿ ਇੱਕ ਹੋਰ ਜ਼ਖਮੀ ਹੋ ਗਿਆ ਸੀ।ਦੂਜੇ ਪਾਸੇ ਅਜਿਹੀਆਂ ਰਿਪੋਰਟਾਂ ਵੀ ਮਿਲ ਰਹੀਆਂ

ਹਨ ਜਿਸ ਵਿੱਚ ਭਾਰਤੀ ਫੌਜ ਦੇ ਦੱਸਣ ਅਨੁਸਾਰ ਐਲ ਓ ਸੀ ਵਿਖੇ 160 ਤੋਂ 170 ਦੇ ਦਰਮਿਆਨ ਅੱਤਵਾਦੀ ਪਾਕਿਸਤਾਨ ਵੱਲੋਂ ਭਾਰਤ ਅੰਦਰ ਘੁੱਸਪੈਠ ਦੀ ਤਿਆਰੀ ’ਚ ਬੈਠੇ ਹਨ। ਫੌਜ ਦੇ ਇੱਕ ਸੀਨੀਅਰ ਅਧਿਕਾਰੀ ਲੈਫਟੀਨੈਂਟ ਜਨਰਲ ਸੁਬਰਤ ਸਾਹਾ ਨੇ ਇਹ ਜਾਣਕਾਰੀ ਦਿੱਤੀ ਹੈ।

WRITTEN BY