Skip to content
Independent perspectives. Global stories.
BREAKING

ਪੰਜਾਬ ’ਚ ਆਮ ਬੱਸਾਂ ਦੇ ਕਿਰਾਏ ਵਿਚ ਕਮੀ

Share this story

Page-1_30 ਚੰਡੀਗੜ੍ਹ, 31 ਦਸੰਬਰ (ਪੀ. ਟੀ.)- ਰਾਜ ਦੇ ਲੋਕਾਂ ਨੂੰ ਨਵੇ‘ ਸਾਲ ਦਾ ਤੋਹਫਾ ਦਿੰਦੇ ਹੋਏ ਪੰਜਾਬ ਸਰਕਾਰ ਨੇ ਬੱਸਾਂ ਦੇ ਕਿਰਾਏ ਵਿਚ ਕਟੌਤੀ ਕੀਤੀ ਹੈ ਜੋ ਕਿ ਭਲਕੇ ਯਾਨਿ ਪਹਿਲੀ ਜਨਵਰੀ,2015 ਤੋ‘ ਲਾਗੂ ਹੋਵੇਗੀ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਅੱਜ ਇਥੇ ਪੰਜਾਬ ਦੇ ਟਰਾਂਸਪੋੌਰਟ ਮੰਤਰੀ ਸ. ਅਜੀਤ ਸਿੰਘ ਕੌੋਹਾੜ ਨੇ ਦੱਸਿਆ ਕਿ ਇਹ ਰਾਜ ਦੇ ਇਤਿਹਾਸ ਵਿਚ ਪਹਿਲੀ ਵੇਰ ਹੈ ਕਿ ਬੱਸਾਂ ਦੇ ਕਿਰਾਇਆਂ ਵਿਚ ਕਟੌਤੀ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਜਨਵਰੀ ਤੋ‘ ਆਮ ਬੱਸਾਂ ਦੇ ਕਿਰਾਏ ਵਿਚ 4 ਪੈਸੇ ਪ੍ਰਤੀ ਕਿਲੋਮੀਟਰ ਦੀ ਕਟੌੋਤੀ ਕੀਤੀ ਹੈ। ਇਸ ਨੂੰ ਹੁਣ 91 ਪੈਸੇ ਪ੍ਰਤੀ ਕਿਲੋਮੀਟਰ ਤੋ‘ ਘਟਾ ਕੇ 87 ਪੈਸੇ ਕਿਲੋਮੀਟਰ ਕਰ ਦਿਤਾ ਗਿਆ ਹੈ। ਸਧਾਰਣ ਐਚ ਵੀ ਏ ਸੀ ਬੱਸਾਂ ਦਾ ਕਿਰਾਇਆ 109.20 ਪੈਸੇ ਤੋ‘ ਘਟਾ ਕੇ 104.40 ਪੈਸੇ ਪ੍ਰਤੀ ਕਿਲੋਮੀਟਰ ਕੀਤਾ

ਗਿਆ ਹੈ। ਇਸ ਦੇ ਇਲਾਵਾ ਇੰਟੈਗਰਲ ਕੋਚ ਬੱਸਾਂ ਦਾ ਕਿਰਾਇਆ 163.80 ਪੈਸੇ ਤੋ‘ ਘਟਾ ਕੇ 156.60 ਪੈਸੇ ਪ੍ਰਤੀ ਕਿਲੋਮੀਟਰ ਕੀਤਾ ਗਿਆ ਹੈ ਜਦਕਿ ਸੁਪਰ ਇੰਟੈਗਰਲ ਕੋਚ ਦਾ ਕਿਰਾਇਆ 182 ਪੈਸੇ ਤੋ‘ ਘਟਾ ਕੇ 174 ਪੈਸੇ ਪ੍ਰਤੀ ਕਿਲੋਮੀਟਰ ਕੀਤਾ ਗਿਆ ਹੈ।

WRITTEN BY